ਚੰਡੀਗੜ੍ਹ, 21 ਦਸੰਬਰ, 2016 : ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਸੂਬੇ ਵਿੱਚ ਵੱਖ-ਵੱਖ ਬੋਰਡ/ਕਾਰਪੋਰੇਸ਼ਨਾਂ ਦੇ ਪੰਜ ਚੇਅਰਮੈਨ, ਦੋ ਸੀਨੀਅਰ ਵਾਈਸ ਚੇਅਰਮੈਨਨ, ਦੋ ਵਾਈਸ ਚੇਅਰਮੈਨ ਤੇ ਸੱਤ ਮੈਂਬਰ ਨਿਯੁਕਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਸ. ਬਾਦਲ ਨੇ ਅੱਜ ਬਾਅਦ ਦੁਪਹਿਰ ਇਨ੍ਹਾਂ ਨਿਯੁਕਤੀਆਂ ਦੀ ਪ੍ਰਵਾਨਗੀ ਦਿੰਦਿਆਂ ਫਾਈਲ ਕਲੀਅਰ ਕਰ ਦਿੱਤੀ। ਬੁਲਾਰੇ ਨੇ ਦੱਸਿਆ ਕਿ ਸ੍ਰੀ ਦੇਸ ਰਾਜ ਧੁੱਗਾ ਨੂੰ ਪੰਜਾਬ ਅਨੁਸੂਚਿਤ ਜਾਤੀ ਭੌਂ ਵਿਕਾਸ ਤੇ ਵਿੱਤ ਕਾਰਪੁੋਰੇਸ਼ਨ ਦਾ ਚੇਅਰਮੈਨ ਅਤੇ ਸ੍ਰੀ ਪ੍ਰੇਮ ਮਿੱਤਲ ਨੂੰ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ।
ਇਸੇ ਤਰ੍ਹਾਂ ਸ੍ਰੀ ਸੁਭਾਸ਼ ਸੌਂਧੀ ਨੂੰ ਦਲਿਤ ਭਲਾਈ ਬੋਰਡ ਦਾ ਸੀਨੀਅਰ ਵਾਈਸ ਚੇਅਰਮੈਨ, ਪਨਸੀਡ ਦੇ ਵਾਈਸ ਚੇਅਰਮੈਨ ਸ੍ਰੀ ਕੁਲਦੀਪ ਸਿੰਘ ਭੋਗਲ ਨੂੰ ਸੀਨੀਅਰ ਵਾਈਸ ਚੇਅਰਮੈਨ, ਸ੍ਰੀ ਰਾਜਿੰਦਰ ਸਿੰਘ ਨਾਗਰਾ ਨੂੰ ਪਨਸੀਡ ਦਾ ਨਵਾਂ ਵਾਈਸ ਚੇਅਰਮੈਨ ਅਤੇ ਸ੍ਰੀ ਸੰਪੂਰਨ ਸਿੰਘ ਨੂੰ ਰਾਏ ਸਿੱਖ ਭਲਾਈ ਬੋਰਡ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ।
ਇਸੇ ਤਰ੍ਹਾਂ ਸ੍ਰੀ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਹੁਸ਼ਿਆਰਪੁਰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ, ਸ੍ਰੀ ਰਜਨੀਸ਼ ਗਰਗ ਨੂੰ ਬਰਨਾਲਾ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਤੇ ਸ੍ਰੀ ਰਾਜੀਵ ਅੱਗਰਵਾਲ ਨੂੰ ਕਰਤਾਰਪੁਰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ।
ਬੁਲਾਰੇ ਨੇ ਦੱਸਿਆ ਕਿ ਸ੍ਰੀ ਜੋਗਾ ਸਿੰਘ ਸਿੱਧੂ ਨੂੰ ਪੰਜਾਬ ਖਾਦੀ ਤੇ ਦਿਹਾਤੀ ਸਨਅਤ ਬੋਰਡ ਦਾ ਡਾਇਰੈਕਟਰ, ਸ੍ਰੀ ਅਮਰਬੀਰ ਸਿੰਘ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਸੁਤੰਤਰ ਡਾਇਰੈਕਟਰ, ਸ੍ਰੀ ਮਨੋਹਰ ਸਿੰਘ ਕਾਲੜਾ ਨੂੰ ਪੰਜਾਬ ਲਘੂ ਟਰੇਡਰਜ਼ ਬੋਰਡ ਦਾ ਮੈਂਬਰ ਅਤੇ ਸ੍ਰੀ ਲਾਲ ਚੰਦ, ਸ੍ਰੀ ਥੌਮਸ, ਸ੍ਰੀ ਵਿਲੀਅਮ ਜੌਹਨ ਤੇ ਸ੍ਰੀ ਡੇਨੀਅਲ ਖੋਖਰ ਨੂੰ ਕ੍ਰਿਸਚੀਅਨ ਭਲਾਈ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ।
ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਨਿਯੁਕਤੀਆਂ ਸਬੰਧੀ ਸਬੰਧਤ ਵਿਭਾਗਾਂ ਵੱਲੋਂ ਰਸਮੀ ਹੁਕਮ ਜਲਦ ਹੀ ਜਾਰੀ ਕੀਤੇ ਜਾਣਗੇ। ਇਸੇ ਦੌਰਾਨ ਮੁੱਖ ਮੰਤਰੀ ਨੇ ਸ੍ਰੀ ਅਮਰੀਕ ਸਿੰਘ ਆਲੀਵਾਲ ਦਾ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਅਸਤੀਫਾ ਪ੍ਰਵਾਨ ਕਰ ਲਿਆ।