ਖੰਨਾ, 22 ਦਸੰਬਰ, 2016 : ਪੰਜਾਬ ਦੀ ਖੁਸ਼ਹਾਲੀ ਤੇ ਤਰੱਕੀ ਲਈ ਰਾਜ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਸੂਬੇ ਦੀ ਜਨਤਾ ਇਕਜੁੱਟ ਹੋ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਜਨਾਬ ਦਿਲਬਰ ਮੁਹੰਮਦ ਖਾਨ ਨੇ ਕੀਤਾ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਜਿੱਥੇ ਰੇਤ-ਬੱਜਰੀ ਜਿਹੀਆਂ ਆਮ ਚੀਜਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ ਅਤੇ ਪੰਜਾਬ ਦੀ ਵਧੇਰੇ ਨੌਜਵਾਨ ਪੀੜ੍ਹੀ ਬੇਰੁਜਗਾਰੀ ਦੇ ਚਲਦੇ ਨਸ਼ਿਆਂ ਦੀ ਆਦਿ ਹੋ ਚੁੱਕੀ ਹੈ, ਉਥੇ ਸਰਕਾਰ ਦੀਆਂ ਗਲਤ ਨੀਤੀਆਂ ਨੇ ਪੰਜਾਬ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ। ਜਿਸ ਕਾਰਣ ਹੁਣ ਪੰਜਾਬ ਦਾ ਹਰ ਵਰਗ ਸੂਬਾ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੈ । ਜਨਾਬ ਦਿਲਬਰ ਮੁਹੰਮਦ ਖਾਨ ਨੇ ਆਮ ਆਦਮੀ ਪਾਰਟੀ ਤੇ ਵਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਚੁੱਕਾ ਹੈ ਅਤੇ ਉਨ੍ਹਾਂ ਦੀ ਪੰਜਾਬ ਵਿਰੋਧੀ ਸਿਆਸਤ ਨੂੰ ਵੇਖਦੇ ਹੋਏ ਪੰਜਾਬ ਦੇ ਲੋਕ ਕਦੇ ਵੀ ਉਨ੍ਹਾਂ ਨੂੰ ਮੂੰਹ ਨਹੀਂ ਲਗਾਉਣਗੇ। ਹੋਰਨਾ ਤੋਂ ਇਲਾਵਾ ਇਸ ਮੌਕੇ ਤੇ ਅਮਰਜੀਤ ਸਿੰਘ, ਕੰਵਲਜੀਤ ਸਿੰਘ, ਹਰਿੰਦਰ ਸਿੰਘ, ਜੋਗਿੰਦਰ ਸਿੰਘ, ਲੁਭਾਇਆ ਮਸੀਹ, ਸ਼ੌਂਕੀ ਸਿੰਘ, ਹਰਜਿੰਦਰ ਸਿੰਘ, ਅਮਰਜੀਤ ਸਿੰਘ, ਸੁਖਬੀਰ ਸਿੰਘ, ਕੁਲਵੰਤ ਸਿੰਘ, ਗੁਰਦੀਪ ਸਿੰਘ, ਅੰਗਰੇਜ਼ ਸਿੰਘ, ਬਲਵੰਤ ਸਿੰਘ ਫੌਜੀ, ਰਜਿੰਦਰ ਸਿੰਘ, ਕਪਿਲ ਦੇਵ, ਬਚਨ ਸਿੰਘ, ਗੁਰਬਖਸ਼ ਸਿੰਘ, ਸਵਿੰਦਰ ਸਿੰਰਾ, ਦਲਬੀਰ ਸਿੰਘ ਭਿੱਲਾ, ਗੁਰਮੇਜ਼ ਸਿਆਦ, ਸਵਿੰਦਰ ਸਿਰਾ, ਜਸਵੰਤ ਸਿਲੇੀ ਤੇਜਬੀਰ ਸਿਘ ਲੀ, ਸਰਬਜੀਤ ਸਿੰਘ, ਹਮੀਦ ਮਸੀਹ, ਰਜਵੰਤ ਸਿੰਘ, ਸੁਨੀਲ ਸਿੰਘ, ਬਲਵਿੰਦਰ ਸਿੰਘ, ਹਰਜੀਤ ਸਿੰਘ ਬਿੱਟੂ, ਮਨਜੀਤ ਸਿੰਘ ਧਾਲੀਵਾਲ, ਪਲਵਿੰਦਰ ਸਿੰਘ, ਪਲਵਿੰਦਰ ਸਿੰਘ ਧਾਲੀਵਾਲ, ਅਮਰੀਕ ਸਿੰਘ, ਯਾਕੂਬ ਮਸੀਹ, ਕ੍ਰਿਪਾਲ ਸਿੰਘ ਭੰਮਰਾ, ਜਸਵੰਤ ਸਿੰਘ, ਰਜਿੰਦਰ ਸਿੰਘ ਢਿਲੋਂ, ਡਾਨੀਅਲ ਮਸੀਹ, ਪਰਵਿੰਦਰ ਸਿੰਘ, ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।