ਚੰਡੀਗੜ੍ਹ, 22 ਦਸੰਬਰ, 2016 : ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸੂਬੇ ਦੇ ਵੱਖ-ਵੱਖ ਕਮਿਸ਼ਨਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿਚ ਇਕ ਚੇਅਰਮੈਨ, ਚਾਰ ਸੀਨੀਅਰ ਵਾਈਸ ਚੇਅਰਮੈਨਾਂ, ਨੌ ਵਾਈਸ ਚੇਅਰਮੈਨਾਂ, ਪੰਜ ਡਾਇਰੈਕਟਰਾਂ ਅਤੇ 20 ਮੈਂਬਰਾਂ ਦੀ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨੇ ਇਨ੍ਹਾਂ ਨਿਯੁਕਤੀਆਂ ਸਬੰਧੀ ਫਾਈਲਾਂ ਉੱਤੇ ਅੱਜ ਸ਼ਾਮ ਸਹੀ ਪਾ ਦਿੱਤੀ ਹੈ।
ਬੁਲਾਰੇ ਅਨੁਸਾਰ ਸ੍ਰੀ ਰਾਜ ਕੁਮਾਰ ਭਾਟੀਆ ਅਤੇ ਸ੍ਰੀ ਇਕਬਾਲ ਸਿੰਘ ਢੀਂਡਸਾ ਨੂੰ ਪੰਜਾਬ ਟਰੇਡਰਜ਼ ਬੋਰਡ ਦਾ ਕ੍ਰਮਵਾਰ ਚੇਅਰਮੈਨ ਅਤੇ ਸੀਨੀਅਰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਜਦਕਿ ਪੰਜਾਬ ਟਰੇਡਰਜ਼ ਬੋਰਡ ਦੇ ਮੈਂਬਰ ਸ੍ਰੀ ਆਨੰਦ ਬਾਂਸਲ ਦੀ ਮਿਆਦ ਵਿਚ ਅਗਲੇ ਹੁਕਮਾਂ ਤੱਕ ਵਾਧਾ ਕੀਤਾ ਗਿਆ ਹੈ।
ਇਸੇ ਤਰ੍ਹਾਂ ਹੀ ਸ੍ਰੀ ਜਗਤ ਕਥੂਰੀਆ ਅਤੇ ਸ੍ਰੀ ਤੇਜਸਵੀ ਭਾਰਦਵਾਜ ਨੂੰ ਕ੍ਰਮਵਾਰ ਪੰਜਾਬ ਇੰਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਕੋਰਪੋਰੇਸ਼ਨ ਲਿਮਿਟਡ (ਪੰਜਾਬ ਇੰਫੋਟੈਕ) ਅਤੇ ਪੰਜਾਬ ਰਾਜ ਜੰਗਲਾਤ ਵਿਕਾਸ ਕਾਰਪੋਰੇਸ਼ਨ ਦਾ ਸੀਨੀਅਰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸ੍ਰੀ ਕੁਲਵੰਤ ਸਿੰਘ ਕੀਤੂ ਅਤੇ ਸ੍ਰੀ ਰਾਹੁਲ ਮਹੇਸ਼ਵਰੀ ਨੂੰ ਪੇਡਾ ਦਾ ਕ੍ਰਮਵਾਰ ਸੀਨੀਅਰ ਵਾਈਸ ਚੇਅਰਮੈਨ ਅਤੇ ਵਾਈਸ ਚੇਅਰਮੈਨ ਬਣਾਇਆ ਗਿਆ ਹੈ। ਸ੍ਰੀ ਦੀਪਕ ਬਾਲੀ ਅਤੇ ਸ੍ਰੀ ਜਸਬੀਰ ਸ਼ੀਰਾ ਨੂੰ ਪੰਜਾਬ ਸਭਿਆਚਾਰ ਤਾਲਮੇਲ ਬੋਰਡ ਦਾ ਕ੍ਰਮਵਾਰ ਵਾਈਸ ਚੇਅਰਮੈਨ ਅਤੇ ਮੈਂਬਰ ਨਿਯੁਕਤ ਕੀਤਾ ਗਿਆ ਹੈ। ਸ੍ਰੀ ਹਰਬੰਸ ਲਾਲ ਸ਼ਰਮਾ, ਸ੍ਰੀ ਰਾਕੇਸ਼ ਢੀਂਗਰਾ ਅਤੇ ਸ੍ਰੀ ਕਮਲ ਸ਼ਰਮਾ ਨੂੰ ਕ੍ਰਮਵਾਰ ਪੰਜਾਬ ਰਾਜ ਮੁਲਾਜਮ ਭਲਾਈ ਬੋਰਡ, ਪੰਜਾਬ ਲਘੂ ਵਪਾਰੀ ਬੋਰਡ ਅਤੇ ਪੰਜਾਬ ਸਮਾਲ ਸਕੇਲ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਦਾ ਵਾਈਸ ਚੇਅਰਮੈਨ ਬਣਾਇਆ ਗਿਆ ਹੈ।
ਇਸੇ ਤਰ੍ਹਾਂ ਸ੍ਰੀ ਸੰਦੀਪ ਸਿੰਘ ਮਿਨਹਾਸ ਅਤੇ ਸ੍ਰੀ ਭਾਨੂੰ ਪ੍ਰਤਾਪ ਨੂੰ ਪੰਜਾਬ ਰਾਜਪੂਤ ਭਲਾਈ ਬੋਰਡ ਦਾ ਕ੍ਰਮਵਾਰ ਵਾਈਸ ਚੇਅਰਮੈਨ ਅਤੇ ਮੈਂਬਰ ਨਿਯੁਕਤ ਕੀਤਾ ਗਿਆ ਹੈ। ਡਾ. ਰਾਮ ਕੁਮਾਰ ਗੋਇਲ ਅਤੇ ਸ੍ਰੀ ਜਸਪਾਲ ਸਿੰਘ ਖੀਵਾ ਨੂੰ ਪੰਜਾਬ ਪਰਜਾਪਤ ਭਲਾਈ ਬੋਰਡ ਦਾ ਕ੍ਰਮਵਾਰ ਵਾਈਸ ਚੇਅਰਮੈਨ ਅਤੇ ਮੈਂਬਰ ਬਣਾਇਆ ਗਿਆ ਹੈ। ਸ੍ਰੀ ਬਲਕਿਸ਼ ਰਾਜ ਅਤੇ ਸ੍ਰੀ ਸੈਮਸਨ ਬਬਲੂ ਨੂੰ ਕ੍ਰਮਵਾਰ ਦਲਿਤ ਵਿਕਾਸ ਬੋਰਡ ਅਤੇ ਕ੍ਰਿਸ਼ਚਨ ਭਲਾਈ ਬੋਰਡ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸ੍ਰੀ ਮਹਿੰਦਰ ਪਾਲ ਸਿੰਘ ਅਤੇ ਸ੍ਰੀ ਨਵਲ ਕਿਸ਼ੋਰ ਕੰਬੋਜ ਨੂੰ ਕ੍ਰਮਵਾਰ ਪੰਜਾਬ ਰਾਮਗੜ੍ਹੀਆ ਭਲਾਈ ਬੋਰਡ ਅਤੇ ਕੰਬੋਜ ਭਲਾਈ ਬੋਰਡ ਦਾ ਵਾਈਸ ਚੇਅਰਮੈਨ ਬਣਾਇਆ ਗਿਆ ਹੈ।
ਬੁਲਾਰੇ ਅਨੁਸਾਰ ਸ੍ਰੀ ਸੰਤੋਖ ਸਿੰਘ ਗੁਮਟਾਲਾ, ਸ੍ਰੀ ਮੰਗਲ ਦੇਵ ਸ਼ਰਮਾ ਅਤੇ ਸ੍ਰੀ ਰਮੇਸ਼ ਕੁਮਾਰ ਕੁਕੂ ਨੂੰ ਕ੍ਰਮਵਾਰ ਪੰਜਾਬ ਖਾਦੀ ਅਤੇ ਦਿਹਾਤੀ ਉਦਯੋਗ ਬੋਰਡ, ਪੰਜਾਬ ਸਮਾਲ ਸਕੇਲ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਅਤੇ ਪੰਜਾਬ ਲਘੂ ਵਪਾਰੀ ਬੋਰਡ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਸ੍ਰੀ ਹਰਦੇਵ ਸਿੰਘ ਨੂੰ ਪੰਜਾਬ ਕੰਟੇਨਰ ਐਂਡ ਵਾਇਰ ਹਾਊਸ ਕਾਰਪੋਰੇਸ਼ਨ ਲਿਮਟਡ ਦੇ ਬੋਰਡ ਆਫ ਡਾਇਰੈਕਟਰਜ਼ ਵਿੱਚ ਡਾਇਰੈਕਟਰ ਅਤੇ ਸ੍ਰੀ ਪੁਸ਼ਪਿੰਦਰ ਸਿੰਘਲ ਨੂੰ ਪੰਜਾਬ ਊਰਜਾ ਵਿਕਾਸ ਏਜੰਸੀ ਦੇ ਬੋਰਡ ਆਫ ਡਾਇਰੈਕਟਰਜ਼ ਵਿੱਚ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਵੱਖ-ਵੱਖ ਬੋਰਡਾਂ, ਕਮਿਸ਼ਨਾਂ ਅਤੇ ਕਾਰਪੋਰੇਸ਼ਨਾਂ ਵਿੱਚ 20 ਮੈਂਬਰ ਨਿਯੁਕਤ ਕਰਨ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। ਸ੍ਰੀ ਸੁਰਿੰਦਰ ਕੁਮਾਰ ਪੰਜਾਬ ਰਾਮਗੜ੍ਹੀਆ ਭਲਾਈ ਬੋਰਡ, ਸ੍ਰੀ ਕੰਵਰ ਜਗਦੀਪ ਸਿੰਘ ਨੂੰ ਪੰਜਾਬ ਰਾਜ ਪਛੜੀਆਂ ਸ਼੍ਰੇਣੀਆਂ ਕਮਿਸ਼ਨ, ਡਾ. ਮੁਲਖ ਰਾਜ ਲਾਲਕਾ ਨੂੰ ਪੰਜਾਬ ਬਾਜੀਗਰ ਅਤੇ ਟੱਪਰੀਵਾਸ ਭਲਾਈ ਬੋਰਡ, ਸ੍ਰੀ ਜਸਪਾਲ ਸਿੰਘ ਪੰਜਗਰਾਈਆਂ ਨੂੰ ਪੰਜਾਬ ਵਿਮੁਕਤ ਜਾਤੀਆਂ ਭਲਾਈ ਬੋਰਡ, ਸ੍ਰੀ ਭੋਲਾ ਝਾ ਨੂੰ ਪੰਜਾਬ ਪ੍ਰਵਾਸੀ ਕਿਰਤੀ ਭਲਾਈ ਬੋਰਡ, ਸ੍ਰੀ ਅਬਦੁਲ ਕਿਆਮ ਨੂੰ ਪੰਜਾਬ ਰਾਜ ਘੱਟ-ਗਿਣਤੀ ਕਮਿਸ਼ਨ, ਸ੍ਰੀ ਸੁਭਾਸ਼ ਭਟੇਜਾ ਨੂੰ ਪੰਜਾਬ ਜਲ-ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ, ਸ੍ਰੀ ਰਜਨੀਸ਼ ਧੀਮਾਨ ਨੂੰ ਪੰਜਾਬ ਰਾਮਗੜ੍ਹੀਆ ਭਲਾਈ ਬੋਰਡ, ਸ੍ਰੀ ਪ੍ਰੇਮ ਪ੍ਰੀਤਮ ਜਿੰਦਲ ਨੂੰ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ, ਸ੍ਰੀ ਗੋਪ ਚੰਦ ਨੂੰ ਸਫਾਈ ਕਰਮਚਾਰੀ ਭਲਾਈ ਕਮਿਸ਼ਨ, ਸ੍ਰੀ ਅਮਿਤ ਤਨੇਜਾ ਨੂੰ ਪੰਜਾਬ ਸੂਚਨਾ ਅਤੇ ਸੰਚਾਰ ਕਾਰਪੋਰੇਸ਼ਨ ਲਿਮਟਡ, ਸ੍ਰੀ ਸਾਜਿਦ ਜਮਿਲ ਨੂੰ ਪੰਜਾਬ ਮੁਸਲਮ ਭਲਾਈ ਅਤੇ ਵਿਕਾਸ ਬੋਰਡ, ਸ੍ਰੀ ਸੁਨੀਲ ਗੋਇਲ ਨੂੰ ਪੇਡਾ, ਡਾ. ਟੀ.ਸੀ. ਮਲਣ ਨੂੰ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ, ਸ੍ਰੀ ਸੁਰਿੰਦਰ ਸਿੰਘ ਬੱਗੇ ਕੇ ਪੀਪਲ ਅਤੇ ਸ੍ਰੀ ਮੇਜਰ ਸਿੰਘ ਦੇਤਵਾਲ ਨੂੰ ਪਨਸਪ, ਸ੍ਰੀ ਅਮਰਜੀਤ ਸਿੰਘ ਅਮਰੀ ਨੂੰ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ, ਸ੍ਰੀ ਪਵਨ ਕੁਮਾਰ ਟਿੰਕੂ ਨੂੰ ਪਨਸੀਡ ਅਤੇ ਸ੍ਰੀ ਗੁਰਬਿੰਦਰ ਸਿੰਘ ਨੂੰ ਪੰਜਾਬ ਐਗਰੋ ਫੂਡਗ੍ਰੇਨਜ਼ ਕਾਰਪੋਰੇਸ਼ਨ ਵਿੱਚ ਮੈਂਬਰ ਨਿਯੁਕਤ ਕੀਤਾ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਇਨ੍ਹਾਂ ਨਿਯੁਕਤੀਆਂ ਸਬੰਧੀ ਰਸਮੀ ਹੁਕਮ ਛੇਤੀ ਹੀ ਸਬੰਧਤ ਪ੍ਰਸ਼ਾਸਕੀ ਵਿਭਾਗਾਂ ਵੱਲੋਂ ਜਾਰੀ ਕਰ ਦਿੱਤੇ ਜਾਣਗੇ।