ਅੰਮ੍ਰਿਤਸਰ, 23 ਦਸੰਬਰ, 2016 : ਆਮ ਆਦਮੀ ਪਾਰਟੀ (ਆਪ) ਨੇ ਅੱਜ ਅਕਾਲੀ-ਭਾਜਪਾ ਸਰਕਾਰ ਨੂੰ ਦੋਸ਼ੀ ਠਹਿਰਾਉਂਦਿਆਂ ਹੋਇਆਂ ਕਿਹਾ ਹੈ ਕਿ ਸਰਕਾਰ ਨੇ ਕੈਸ਼ਲੈਸ਼ ਸਿਹਤ ਬੀਮਾ ਸਕੀਮ ਦੇ ਨਾਂਅ ਉਤੇ ਆਪਣੇ 6.50 ਲੱਖ ਕਰਮਚਾਰੀਆਂ ਅਤੇ ਪੈਨਸ਼ਨਰਾਂ ਨਾਲ ਧੋਖਾ ਕੀਤਾ ਹੈ। ਇਸ ਸਕੀਮ ਦਾ ਮਕਸਦ ਕਰਮਚਾਰੀਆਂ ਨੂੰ ਲਾਭ ਦੇਣਾ ਸੀ, ਪਰ ਇਸਦੇ ਨਾਲ ਪ੍ਰਾਈਵੇਟ ਹਸਪਤਾਲਾਂ ਦੀਆਂ ਜੇਬਾਂ ਭਰੀਆਂ ਗਈਆਂ ਹਨ।
'ਆਪ' ਦੀ ਚੋਣ ਪ੍ਰਚਾਰ ਮੁਹਿੰਮ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਕਿਹਾ ਹੈ ਕਿ ਬਾਦਲ ਸਰਕਾਰ ਆਪਣੇ ਕਰਮਚਾਰੀਆਂ ਅਤੇ ਸਮਾਜ ਦੇ ਹੋਰ ਹਿੱਸਿਆਂ ਨੂੰ ਮੈਡੀਕਲ ਸਹੂਲਤ ਪ੍ਰਦਾਨ ਕਰਨ ਵਿੱਚ ਅਸਫਲ ਰਹੀ ਹੈ। ਉਨਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਬਹੁਤ ਜਿਆਦਾ ਪ੍ਰਚਾਰਿਤ ਕੈਸ਼ਲੈਸ ਸਿਹਤ ਬੀਮਾ ਸਕੀਮ ਨੂੰ ਯੋਜਨਾਬੰਦੀ ਅਤੇ ਵਚਨਬੱਧਤਾ ਦੀ ਘਾਟ ਕਾਰਨ ਬੰਦ ਕਰ ਦਿੱਤਾ ਗਿਆ ਹੈ।
ਉਸ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲ ਵੱਲੋਂ ਬਹੁਤ ਵੱਡੇ ਬਿੱਲ ਬੀਮਾ ਕੰਪਨੀ ਨੂੰ ਵਾਪਸ ਕਰਨ ਲਈ ਮਜਬੂਰ ਕੀਤਾ ਗਿਆ। ਮਾਨ ਨੇ ਕਿਹਾ ਕਿ ਰਾਜ ਸਰਕਾਰ ਕੋਲ ਇਸ ਦਾ ਕੋਈ ਬਦਲ ਨਹੀਂ ਰਹਿ ਗਿਆ ਸੀ ਕਿਉਕਿ ਬੀਮਾ ਕੰਪਨੀਆਂ ਨੇ ਇੱਕ ਸਾਲ ਦੇ ਅੰਦਰ ਹੀ 165 ਕਰੋੜ ਰੁਪਏ ਦਾ ਘਾਟਾ ਹੋਣ ਕਾਰਨ ਹੱਥ ਖੜੇ ਕਰ ਦਿੱਤੇ ਸਨ। ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਕੋਲ ਸਿਹਤ ਬੀਮਾ ਸਕੀਮ ਲਈ ਕੋਈ ਪੈਸਾ ਨਹੀਂ ਬਚਿਆ। ਉਨਾਂ ਕਿਹਾ ਕਿ ਪੰਜਾਬ ਦੇ ਸਿਰ 1850 ਕਰੋੜ ਰੁਪਏ ਦੀਆਂ ਦੇਣਦਾਰੀਆਂ ਹਨ ਅਤੇ ਸਰਕਾਰ ਦਾ ਖਜਾਨਾ ਲਗਭਗ ਖਾਲੀ ਹੈ। ਉਨਾਂ ਕਿਹਾ ਕਿ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਲਈ ਹੁਣ ਸੂਬਾ ਸਰਕਾਰ ਚਾਰ ਅੱਖਰਾਂ ਵਾਲੀ ਲਾਟਰੀ ਨੂੰ ਇਜਾਜਤ ਦੇ ਕੇ ਆਮਦਨ ਜੁਟਾਉਣ ਦੀ ਜੁਗਤ ਵਿੱਚ ਲੱਗੀ ਹੋਈ ਹੈ। .
ਮਾਨ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੁੱਝ ਦਿਨ ਪਹਿਲਾਂ ਪੈਨਸ਼ਨਰਾਂ ਦਾ 350 ਕਰੋੜ ਰੁਪਇਆ ਬਕਾਇਆ ਨਾ ਦੇਣ ਲਈ ਅਕਾਲੀ-ਭਾਜਪਾ ਸਰਕਾਰ ਦੀ ਨਿਖੇਧੀ ਕੀਤੀ ਸੀ। ਉਨਾਂ ਕਿਹਾ ਕਿ ਆਬਕਾਰੀ ਤੇ ਕਰ ਵਿਭਾਗ ਦੇ ਖਾਤਿਆਂ ਨੂੰ ਜੋੜ ਦਿੱਤਾ ਗਿਆ ਸੀ। ਮਾਨ ਨੇ ਕਿਹਾ ਕਿ ਇਹ ਬਾਦਲ ਸਰਕਾਰ ਦੇ ਚਿਹਰੇ ਉਤੇ ਥੱਪੜ ਹੈ ਕਿ ਪ੍ਰਸਿੱਧ ਸਕੀਮਾਂ ਵੋਟਰ ਨੂੰ ਲੁਭਾਉਣ ਲਈ ਸ਼ੁਰੂ ਕੀਤੀਆਂ ਗਈਆਂ ਹਨ, ਜਦਕਿ ਸਰਕਾਰ ਦਾ ਖਜ਼ਾਨਾ ਨੂੰ ਖਾਲੀ ਪਿਆ ਹੈ।
ਮਾਨ ਨੇ ਕਿਹਾ ਕਿ ਕੈਸ਼ਲੈਸ ਸਿਹਤ ਸਕੀਮ ਅਕਾਲੀ-ਭਾਜਪਾ ਸਰਕਾਰ ਦੀ ਸੂਬੇ ਵਿਚ ਪ੍ਰਾਇਮਰੀ ਅਤੇ ਸੈਕੰਡਰੀ ਸਿਹਤ ਪ੍ਰਣਾਲੀ ਨੂੰ ਬਚਾਉਣ ਲਈ ਸੀ। ਉਨਾਂ ਕਿਹਾ ਕਿ ਬੁਨਿਆਦੀ ਸਹੂਲਤਾਂ ਅਤੇ ਮਾਹਰ ਡਾਕਟਰ ਦੀ ਘਾਟ ਕਾਰਨ ਸਰਕਾਰੀ ਹਸਪਤਾਲਾਂ ਵਿਚ ਇਲਾਜ ਲਈ ਕੋਈ ਵੀ ਨਹੀਂ ਜਾਣਾ ਚਾਹੁੰਦਾ। ਮਾਨ ਨੇ ਕਿਹਾ ਕਿ ਮੁਫ਼ਤ ਦਵਾਈਆਂ ਅਤੇ ਮਾਹਰ ਡਾਕਟਰਾਂ ਦੀ ਸੇਵਾ ਸਿਰਫ ਅਕਾਲੀ-ਭਾਜਪਾ ਸਰਕਾਰ ਦੇ ਪ੍ਰਚਾਰ ਪੋਸਟਰਾਂ ਉਤੇ ਉਪਲੱਬਧ ਹਨ।
ਮਾਨ ਨੇ ਕਿਹਾ ਕਿ ਹਾਲ ਹੀ ਵਿੱਚ ਸੂਬਾ ਸਰਕਾਰ ਦੇ ਕਰਮਚਾਰੀਆਂ ਨੂੰ ਮਿੱਥਿਆ ਮੈਡੀਕਲ ਭੱਤਾ ਅਤੇ ਇਨਡੋਰ ਇਲਾਜ ਦੇ ਅਦਾਇਗੀ ਦੀ ਵਾਪਸੀ ਕੀਤੀ ਜਾਂਦੀ ਸੀ। ਉਸ ਨੇ ਕਿਹਾ ਕਿ ਕੈਬਨਿਟ ਨੇ ਕੈਸ਼ਲੈਸ ਹੈਲਥ ਸਕੀਮ ਤਾਂ ਬੰਦ ਕਰ ਦਿੱਤੀ, ਪਰ ਮੈਡੀਕਲ ਭੱਤਾ ਦੀ ਅਦਾਇਗੀ 'ਤੇ ਕੋਈ ਵੀ ਫੈਸਲਾ ਨਾ ਲਿਆ। ਪ੍ਰਾਈਵੇਟ ਹਸਪਤਾਲ ਵਿਚ ਇਲਾਜ 'ਤੇ ਖਰਚੇ ਦੀ ਅਦਾਇਗੀ ਦਾ ਅੰਦਾਜ਼ਾ ਹਰ ਕਿਸੇ ਨੂੰ ਹੈ। ਉਸ ਨੇ ਕਿਹਾ ਕਿ ਜਦ ਅਦਾਇਗੀ ਸਿਸਟਮ ਬੰਦ ਕੀਤਾ ਗਿਆ ਸੀ, ਉਸ ਸਮੇਂਮੈਡੀਕਲ ਬਿੱਲ ਦੀ ਕੁੱਲ ਦੇਣਦਾਰੀ 160 ਕਰੋੜ ਰੁਪਏ ਸੀ। ਇਹ ਬਹੁਤ ਵੱਡੀ ਰਕਮ ਬੀਮਾ ਕੰਪਨੀ ਦੇ ਨੁਕਸਾਨ ਦਾ ਕਾਰਨ ਸੀ.
ਉਸ ਨੇ ਕਿਹਾ ਹੈ ਕਿ ਬਾਦਲ ਸਰਕਾਰ ਨੇ ਬੀਪੀਐਲ ਪਰਿਵਾਰਾਂ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ। ਇਸ ਦੇ ਅਧੀਨ 30,000 ਰੁਪਏ ਪ੍ਰਤੀ ਸਾਲ ਦੀ ਮੁਫ਼ਤ ਮੈਡੀਕਲ ਸੇਵਾ ਮੁਹੱਈਆ ਕਰਵਾਈ ਜਾਂਦੀ ਸੀ। ਉਸ ਨੇ ਕਿਹਾ ਕਿ ਇਹ ਸਿਹਤ ਸਕੀਮ ਵੀ ਬਲਾਕ ਅਤੇ ਸਬ-ਡਵੀਜ਼ਨ ਪੱਧਰ 'ਤੇ ਕਮਿਊਨਿਟੀ ਹੈਲਥ ਸੈਂਟਰਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ ਦੇ ਹੇਠਲੇ ਮਿਆਰ ਕਾਰਨ ਅਸਫਲ ਸਾਬਿਤ ਹੋਈ। ਉਸ ਨੇ ਕਿਹਾ ਕਿ ਜ਼ਿਲ੍ਹੇ ਦੇ ਹੈੱਡਕੁਆਰਟਰਾਂ ਦੇ ਹਸਪਤਾਲਾਂ ਵਿੱਚ ਵੀ ਕਾਫ਼ੀ ਮੈਡੀਕਲ ਸਹੂਲਤ ਦੀ ਘਾਟ ਹੈ।
ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ 2016 ਅਪ੍ਰੈਲ ਤੋਂ ਹੁਣ ਤੱਕ ਬੀਪੀਐਲ ਪਰਿਵਾਰ ਨੂੰ ਕਣਕ ਅਤੇ ਦਾਲ ਦੀ ਸਪਲਾਈ ਨਹੀਂ ਕੀਤੀ। ਆਦਰਸ਼ ਚੋਣ ਜਾਬਤਾ ਲੱਗਣ ਤੋਂ ਥੋੜਾ ਸਮਾਂ ਪਹਿਲਾਂ ਹੁਣ ਅਕਾਲੀ-ਭਾਜਪਾ ਸਰਕਾਰ ਵੱਲੋਂ ਦਸੰਬਰ ਦੇ ਮਹੀਨੇ ਲਈ ਦਾਲ ਖਰੀਦ ਲਈ ਗਈ ਹੈ, ਜਿਸ ਦਰ ਉਤੇ ਇਹ ਖਰੀਦੀ ਗਈ ਹੈ, ਉਸਤੋਂ ਇਕ ਹੋਰ ਘਪਲੇ ਦੀ ਬੂ ਆ ਰਹੀ ਹੈ। ਉਸ ਨੇ ਕਿਹਾ ਹੈ ਕਿ ਇਹੋ ਦਾਲ, ਜਿਸ ਨੂੰ ਪਿਛਲੀ ਵਾਲ 59 ਰੁਪਏ ਪ੍ਰਤੀ ਕਿਲੋ 'ਤੇ ਖਰੀਦਿਆ ਗਿਆ ਸੀ, ਇਸ ਵਾਰ 77ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਖਰੀਦਿਆ ਗਿਆ ਹੈ।
ਮਾਨ ਨੇ ਕਿਹਾ ਕਿ ਪਨਸਪ ਨੇ ਦਾਲ ਦੀ ਖਰੀਦ 'ਤੇ 40 ਕਰੋੜ ਰੁਪਏ ਖਰਚ ਕੀਤੇ ਹਨ. ਉਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰ ਦੇ ਗਠਨ ਮਗਰੋਂ ਆਟਾ-ਦਾਲ ਸਕੀਮ ਦੀ ਡੂੰਘਾਈ ਨਾਲ ਪੜਤਾਲ ਕਰਕੇ ਫੰਡ ਦੇ ਘੁਟਾਲੇ ਦਾ ਪਰਦਾਫਾਸ਼ ਕੀਤਾ ਜਾਵੇਗਾ। ਉਸ ਨੇ ਕਿਹਾ ਕਿ 'ਆਪ' ਬੀਪੀਐਲ ਪਰਿਵਾਰ ਲਈ ਬਿਹਤਰ ਸਹੂਲਤ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ.
ਮਾਨ ਨੇ ਕਰਜ਼ੇ ਹੇਠ ਦਬੇ ਕਿਸਾਨ ਕਿਸਾਨਾਂ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੇ ਮਾਮਲਿਆਂ ਲਈ ਵੀ ਬਾਦਲ ਸਰਕਾਰ ਦੀ ਨਿੰਦਾ ਕੀਤੀ। ਉਸ ਨੇ ਕਿਹਾ ਕਿ ਫਰੀਦਕੋਟ ਜ਼ਿਲ੍ਹੇ ਦੇ ਇਕ ਕਿਸਾਨ ਜਗਜੀਤ ਸਿੰਘ ਨੇ ਆਪਣੇ ਤਿੰਨ ਬੱਚਿਆਂ ਸਣੇ ਖੁਦਕੁਸ਼ੀ ਕਰ ਲਈ ਗਈ, ਤੇ ਇਹ ਘਟਨਾਂ ਰੂਹ ਕੰਬਾਉਣ ਵਾਲੀ ਹੈ। ਮਾਨ ਨੇ ਕਿਹਾ ਕਿ ਇਕ ਹੋਰ ਕਿਸਾਨ ਚਲਿੰਦਰ ਸਿੰਘ ਨੇ ਫਿਲੌਰ ਦੇ ਨੇੜੇ ਝੰਗਾ ਮਹਾ ਸਿੰਘ ਪਿੰਡ ਵਿਚ ਖੁਦਕੁਸ਼ੀ ਕਰ ਲਈ। ਮਾਨ ਨੇ ਕਿਹਾ ਕਿ ਔਸਤਨ ਤਿੰਨ ਕਿਸਾਨ ਹਰ ਹਫ਼ਤੇ ਖੁਦਕੁਸ਼ੀ ਕਰ ਰਹੇ ਹਨ, ਜੋ ਇੱਕ ਚਿੰਤਾਜਨਕ ਸਥਿਤੀ ਹੈ।
ਮਾਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜੀਵਨ ਦਾ ਅੰਤ ਨਾ ਕਰਨ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਉਨਾਂ ਦੀਆਂ ਸਮੱਸਿਆਵਾਂ ਦਾ ਸਦਾ ਲਈ ਨਿਪਟਾਰਾ ਕਰ ਦਿੱਤਾ ਜਾਵੇਗਾ।