ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਨਵੇਂ ਜਿਲ੍ਹਾ ਟਰਾਂਸਪੋਰਟ ਅਫਸਰ ਜਗਦੀਸ਼ ਸਿੰਘ ਜੌਹਲ ਆਪਣੇ ਆਹੁਦੇ ਦਾ ਕਾਰਜਭਾਰ ਸੰਭਾਲਣ ਉਪਰੰਤ ਦਫਤਰ ਦੇ ਕਰਮਚਾਰੀਆਂ ਤੋਂ ਸ਼ੁਭ ਇੱਛਾਵਾਂ ਕਬੂਲਦੇ ਹੌਏ।
ਐਸ.ਏ.ਐਸ ਨਗਰ, 23 ਦਸੰਬਰ, 2016 : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਜਿਲ੍ਹਾ ਟਰਾਂਸਪੋਰਟ ਅਫਸਰ ਵਜੋਂ ਸ੍ਰ. ਜਗਦੀਸ਼ ਸਿੰਘ ਜੌਹਲ ਪੀ.ਸੀ.ਐਸ ਨੇ ਆਪਣੇ ਆਹੁਦੇ ਦਾ ਕਾਰਜਭਾਰ ਸੰਭਾਲ ਲਿਆ । ਇਸ ਤੋਂ ਪਹਿਲਾਂ ਉਹ ਜਲੰਧਰ ਵਿਚ ਬਤੌਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸੇਵਾਵਾਂ ਨਿਭਾ ਰਹੇ ਸਨ।
ਸ੍ਰੀ ਜੌਹਲ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀ ਜਾਵੇਗਾ ਤਾਂ ਜੋ ਆਮ ਲੋਕਾਂ ਨੂੰ ਸੜਕੀ ਦੁਰਘਟਨਾਵਾਂ ਨੂੰ ਠੱਲ ਪਾਈ ਜਾ ਸਕੇ। ਉਨਾ੍ਹਂ ਲੋਕਾਂ ਨੂੰ ਅਪੀਲ ਕੀਤੀ ਕਿ ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਟ੍ਰੈਫਿਕ ਨਿਯਮਾਂ ਦਾ ਪਾਲਣ ਕੀਤਾ ਜਾਵੇ ਅਤੇ ਵਾਹਨ ਚਲਾਉਂਦੇ ਸਮੇਂ ਲੋੜੀਦੇ ਕਾਗਜ਼ਾਤ ਨਾਲ ਰੱਖੇ ਜਾਣ। ਇਸ ਤੋਂ ਪਹਿਲਾਂ ਦਫਤਰ ਵਿਖੇ ਪਹੁੰਚਣ ਤੇ ਦਫਤਰ ਦੇ ਕਰਮਚਾਰੀਆਂ ਨੇ ਗੁਲਦਸਤੇ ਭੇਂਟ ਕਰਕੇ ਸ੍ਰੀ. ਜੌਹਲ ਦਾ ਸਵਾਗਤ ਕੀਤਾ।
ਸ੍ਰੀ ਤਰਸੇਮ ਮਿੱਤਲ ਨਾਇਬ ਤਹਿਸੀਲਦਾਰ ਤੋਂ ਪਦ ਉੱਨਤ ਹੋਣ ਉਪਰੰਤ ਤਹਿਸੀਲਦਾਰ ਮੋਹਾਲੀ ਵਜੋਂ ਆਪਣੇ ਆਹੁਦੇ ਦਾ ਕਾਰਜ ਭਾਰ ਸੰਭਾਲਣ ਸਮੇਂ ਵਧਾਈਆਂ ਕਬੂਲਦੇ ਹੋਏ।
ਸ੍ਰੀ ਤਰਸੇਮ ਮਿੱਤਲ ਨੇ ਨਾਇਬ ਤਹਿਸੀਲਦਾਰ ਤੋਂ ਪਦਉੱਨਤੀ ਹੋਣ ਉਪਰੰਤ ਅੱਜ ਮੋਹਾਲੀ ਵਿਖੇ ਤਹਿਸੀਲਦਾਰ ਮੋਹਾਲੀ ਵੱਜੋਂ ਆਪਣੇ ਆਹੁਦੇ ਦਾ ਕਾਰਜਭਾਰ ਸੰਭਾਲ ਲਿਆ । ਇਸ ਤੋਂ ਪਹਿਲਾਂ ਉਹ ਇਸ ਜਿਲ੍ਹੇ ਵਿਚ ਵੱਖ ਵੱਖ ਤਹਿਸੀਲਾਂ ਚ ਨਾਇਬ ਤਹਿਸੀਲਦਾਰ ਵੱਜੋਂ ਬਾਖੂਬੀ ਨਾਲ ਆਪਣੀ ਡਿਊਟੀ ਨਿਭਾਉਂਦੇ ਰਹੇ । ਸ੍ਰੀ ਮਿੱਤਲ ਨੂੰ ਤਹਿਸੀਲਦਾਰ ਬਣਨ ਤੇ ਦਫਤਰ ਦੇ ਸਮੂਹ ਕਰਮਚਾਰੀਆਂ ਨੇ ਵਧਾਈ ਦਿੱਤੀ ਅਤੇ ਗੁਲਦਸਤੇ ਭੇਂਟ ਕਰਕੇ ਸਵਾਗਤ ਵੀ ਕੀਤਾ। ਸ੍ਰੀ ਮਿੱਤਲ ਨੇ ਕਿਹਾ ਕਿ ਤਹਿਸੀਲ ਵਿਚ ਕੰਮ-ਕਾਜ਼ ਲਈ ਆਉਣ ਵਾਲੇ ਲੋਕਾਂ ਨੂੰ ਆਪਣੇ ਕੰਮ ਲਈ ਲੰਮਾ ਸਮਾਂ ਇੰਤਰਾਜ਼ ਨਹੀ ਕਰਨ ਦਿੱਤਾ ਜਾਵੇਗਾ ਅਤੇ ਬਜ਼ੁਰਗਾਂ ਦੇ ਕੰਮ- ਕਾਜ਼ ਨੂੰ ਪਹਿਲ ਦਿੱਤੀ ਜਾਵੇਗੀ ।