ਫਰੀਦਕੋਟ, 23 ਦਸੰਬਰ, 2016 : ਪਾਰਟੀ ਆਗੂ ਤੇ ਫਰੀਦਕੋਟ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਕੁਸ਼ਲਦੀਪ ਸਿੰਘ ਢਿਲੋਂ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਦਾ ਇਕ ਸਮੂਹ ਸ਼ੁੱਕਰਵਾਰ ਨੂੰ ਪਿੰਡ ਮਚਕੀ ਮੱਲ ਵਿਖੇ ਉਸ ਕਰਜਾ ਪ੍ਰÎਭਾਵਿਤ ਕਿਸਾਨ ਦੇ ਪਰਿਵਾਰਿਕ ਮੈਂਬਰਾਂ ਨਾਲ ਮਿੱਲਿਆ, ਜਿਸਨੇ ਆਪਣੇ ਬੱਚਿਆਂ ਸਮੇਤ ਖੁਦਕੁਸ਼ੀ ਕਰ ਲਈ ਸੀ।
ਢਿਲੋਂ, ਵੱਡੀ ਗਿਣਤੀ 'ਚ ਪਾਰਟੀ ਵਰਕਰਾਂ ਸਮੇਤ ਮ੍ਰਿਤ ਕਿਸਾਨ ਜਗਜੀਤ ਸਿੰਘ ਦੀ ਮਾਂ ਤੇ ਚਾਚਾ ਨਾਲ ਮਿਲੇ ਤੇ ਇਸ ਦੁੱਖ ਦੀ ਘੜੀ 'ਚ ਆਪਣਾ ਸਮਰਥਨ ਪ੍ਰਗਟਾਇਆ।
ਢਿਲੋਂ ਨੇ ਪਿੰਡ ਦੇ ਕਿਸਾਨਾਂ ਨੂੰ ਅਜਿਹੇ ਗੰਭੀਰ ਕਦਮ ਨਾ ਚੁੱਕਣ ਦੀ ਅਪੀਲ ਕੀਤੀ ਤੇ ਉਨ੍ਹਾਂ ਨੂੰ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਰੋਸਾ ਦਿੱਤਾ ਕਿ ਪਾਰਟੀ ਦੇ ਸੂਬੇ ਦੀ ਸੱਤਾ 'ਚ ਆਉਣ ਤੋਂ ਤੁਰੰਤ ਬਾਅਦ ਉਨ੍ਹਾਂ ਦੀਆ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ।
ਉਨ੍ਹਾਂ ਨੇ ਅਸੰਤੁਸ਼ਟ ਕਿਸਾਨਾਂ, ਜਿਨ੍ਹਾਂ 'ਚੋਂ ਜ਼ਿਆਦਾਤਰ ਭਾਰੀ ਕਰਜਿਆਂ ਨਾਲ ਦੱਬੇ ਹੋਏ ਹਨ, ਨੂੰ ਕਿਹਾ ਕਿ ਸਿਰਫ ਦੋ ਮਹੀਨਿਆਂ ਦਾ ਸਮਾਂ ਰਹਿ ਗਿਆ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਗਲੀ ਕਾਂਗਰਸ ਸਰਕਾਰ ਉਨ੍ਹਾਂ ਦੇ ਲੋਨਾਂ ਦਾ ਹਰੇਕ ਪੈਸਾ ਆਪਣੇ ਹੱਥਾਂ 'ਚ ਲੈਣ ਲਈ ਵਚਨਬੱਧ ਹੈ।
ਢਿਲੋਂ ਨੇ ਕਿਸਾਨਾਂ ਨੂੰ ਦਿਲਾਸਾ ਦਿੱਤਾ, ਜਿਨ੍ਹਾਂ ਦੀ ਹੋਂਦ ਅਕਾਲੀ ਸਰਕਾਰ ਨੇ ਦਾਅ 'ਤੇ ਲਗਾ ਦਿੱਤੀ ਹੈ। ਜਿਸ 'ਤੇ, ਉਨ੍ਹਾਂ ਨੇ ਕਿਹਾ ਕਿ ਬਾਦਲਾਂ ਨੂੰ ਉਨ੍ਹਾਂ ਦੇ ਕੁਸ਼ਾਸਨ 'ਚ ਬੀਤੇ ਦੱਸ ਸਾਲਾਂ ਦੌਰਾਨ ਗਈ ਹਰੇਕ ਕਿਸਾਨ ਦੀ ਜਿੰਦਗੀ ਦੀ ਕੀਮਤ ਅਦਾ ਕਰਨੀ ਪਵੇਗੀ।
ਬਾਦਲ ਸਰਕਾਰ ਨੇ ਖ੍ਰੀਦ 'ਚ ਧਾਂਧਲੀ, ਅਦਾਇਗੀਆਂ 'ਚ ਦੇਰੀ, ਅਨਾਜ ਤੇ ਪੈਸੀਟੀਸਾਈਡ ਘੁਟਾਲਿਆਂ ਤੇ ਹੋਰ ਅਜਿਹੇ ਅਪਰਾਧਾਂ ਰਾਹੀਂ, ਸੂਬੇ ਨੂੰ ਖੇਤੀ ਸੰਕਟ 'ਚ ਧਕੇਲ ਦਿੱਤਾ ਹੈ। ਢਿਲੋਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਵੱਡੀ ਗਿਣਤੀ 'ਚ ਖੁਦਕੁਸ਼ੀਆਂ ਦਰਸਾਉਂਦੀਆਂ ਹਨ ਕਿ ਕਿਸਾਨ ਸਮੁਦਾਅ ਕਿਸ ਹੱਦ ਤੱਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ।
ਉਨ੍ਹਾਂ ਨੇ ਬਾਦਲਾਂ ਉਪਰ ਕਿਸਾਨਾਂ ਨੂੰ ਇਨ੍ਹਾਂ ਨਿਰਾਸ਼ਪੂਰਨ ਹਾਲਾਤਾਂ 'ਚ ਧਕੇਲਣ ਲਈ ਵਰ੍ਹਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਇਕ ਵਾਰ ਫਿਰ ਤੋਂ ਕਰਜਾ ਪ੍ਰÎਭਾਵਿਤ ਕਿਸਾਨਾਂ ਨੂੰ ਅਜਿਹੇ ਗੰਭੀਰ ਕਦਮ ਨਾ ਚੁੱਕਣ ਦੀ ਅਪੀਲ ਕੀਤੀ ਹੈ, ਤੇ ਕਿਸਾਨ ਸਿਰਫ ਦੋ ਮਹੀਨੇ ਹੋਰ ਸੰਯਮ ਰੱਖਣ, ਜਿਹੜੇ ਸੱਤਾ 'ਚ ਆਉਣ ਤੋਂ ਤੁਰੰਤ ਬਾਅਦ ਸਾਰੇ ਕਰਜੇ ਮੁਆਫ ਕਰਨ ਲਈ ਕਦਮ ਚੁੱਕਣਗੇ।