ਰੂਪਨਗਰ, 23 ਦਸੰਬਰ, 2016 : ਡਾਕਟਰ ਦਲਜੀਤ ਸਿੰਘ ਚੀਮਾ ਸਿਖਿਆ ਮੰਤਰੀ ਪੰਜਾਬ ਨੇ ਅੱਜ ਪੁਰਖਾਲੀ-ਬਿੰਦਰੱਖ ਸੜਕ ਤੇ ਸਗਰਾੳ ਨਦੀ ਤੇ ਬਣਨ ਵਾਲੇ ਪੁੱਲ ਦਾ ਇਲਾਕੇ ਦੀਆਂ ਭਾਰੀ ਸੰਗਤਾਂ ਦੀ ਹਾਜਰੀ ਵਿਚ ਨੀਂਹ ਪੱਥਰ ਰਖਿਆ ।
ਇਸ ਤੌਂ ਪਹਿਲਾਂ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਇਸ ਪੁੱਲ ਲਈ ਸਰਕਾਰ ਵੱਲੋਂ 6.5 ਕਰੋੜ ਰੁਪਿਆ ਦੀ ਪ੍ਰਵਾਨਗੀ ਪ੍ਰਾਪਤ ਹੋ ਗਈ ਜਿਸ ਦੇ ਬਣਾਉਣ ਲਈ ਟੈਂਡਰ ਵੀ ਲਗਾ ਦਿਤੇ ਗਏ ਹਨ ਲਗਾ ਇਸ ਦੇ ਨਾਲ ਹੁਣ ਇਸ ਘਾੜ ਇਲਾਕੇ ਦੇ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ। ਉਨਾਂ ਇਹ ਵੀ ਦਸਿਆ ਕਿ ਰੋਪੜ ਵਿਧਾਨ ਸਭਾ ਹਲਕੇ ਦੀ ਇਕੋ ਇੱਕ ਮੰਗ ਰਹਿ ਗਈ ਸੀ ਜ਼ੋ ਕਿ ਹੁਣ ਪੂਰੀ ਹੋ ਗਈ ਹੈ। ਇਸ ਪੁੱਲ ਦੇ ਬਣ ਜਾਣ ਨਾਲ ਘਾੜ ਇਲਾਕੇ ਨੂੰ ਬਹੁਤ ਫਾਇਦਾ ਹੋਵੇਗਾ ਅਤੇ ਚੰਡੀਗੜ੍ਹ ਨਾਲ ਸਿੱਧਾ ਬਦਲਵਾਂ ਰਸਤਾ ਬਣ ਜਾਵੇਗਾ। ਇਸ ਪੁੱਲ ਦੇ ਬਣ ਜਾਣ ਨਾਲ ਚੰਡੀਗ੍ਹੜ ਵਿਖੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵੀ ਬਹੁਤ ਫਾਇਦਾ ਹੋਵੇਗਾ ਅਤੇ ਉਹ ਹੁਣ ਵਾਇਆ ਮਾਜਰੀ ਚੰਡੀਗੜ੍ਹ ਜਾ ਸਕਣਗੇ।ਡਾਕਟਰ ਦਲਜੀਤ ਸਿੰਘ ਚੀਮਾ ਨੇ 80 ਮੀਟਰ ਲੰਬੇ ਬਣਨ ਵਾਲੇ ਇਸ ਪੁੱਲ ਦੀ ਪ੍ਰਵਾਨਗੀ ਜਾਰੀ ਕਰਨ ਲਈ ਹਲਕੇ ਦੇ ਲੋਕਾਂ,ਪੰਚਾਂ ਸਰਪੰਚਾਂ ,ਬਲਾਕ ਸੰਮਤੀ ਮੈਂਬਰਾਂ,ਜਿਲਾ ਪ੍ਰੀਸ਼ਦ ਦੇ ਮੈਂਬਰਾ ਵਲੋਂ ਮਾਣਯੋਗ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕੀਤਾ।ਇਸ ਪੁਲ ਦੇ ਬਣ ਜਾਣ ਨਾਲ ਰੂਪਨਗਰ ਤੋਂ ਚੰਡੀਗੜ ਲਈ ਇਕ ਬਦਲਵਾਂ ਰੂਟ ਤਿਆਰ ਹੋ ਜਾਵੇਗਾ ।ਉਨਾਂ ਕਿਹਾ ਕਿ ਬਿੰਦਰੱਖ ਤੋਂ ਪੁਰਖਾਲੀ ਤੱਕ 12 ਫੁਟੀ ਸੜਕ ਨੂ ਵੀ 18 ਫੁਟੀ ਬਣਾਇਆ ਜਾਵੇਗਾ ।
ਉਨਾਂ ਦਸਿਆ ਕਿ ਇਸ ਇਲਾਕੇ ਦੇ ਪਿੰਡ ਖਾਨਪੁਰ ਵਿਚ ਕੇਂਦਰੀ ਵਿਦਿਆਲਾ ਬਣਨ ਜਾ ਰਿਹਹਾ ਹੈ ਜਿਸ ਦਾ ਕਿ ਇਸ ਇਲਾਕੇ ਦੇ ਲੋਕਾਂ ਲਈ ਵਰਦਾਨ ਸਿੱਧ ਹੋਵੇਗਾ ਕਿੳਂਕਿ ਇਸ ਸੰਸਥਾ ਵਿਚ ਨਾਮਮਾਤਰ ਫੀਸ ਨਾਲ ਮਿਆਰੀ ਸਿਖਿਆ ਦਿਤੀ ਜਾਂਦੀ ਹੈ ।ਫਿਲਹਾਲ ਇਸ ਦੀ ਇਮਾਰਤ ਦੀ ਉਸਾਰੀ ਹੋ ਜਾਣ ਤੱਕ ਇਸ ਦੀਆਂ ਕਲਾਸਾਂ ਰੂਪਨਗਰ ਵਿਖੇ ਚਲਾਈਆ ਜਾ ਰਹੀਆਂ ਹਨ ।ਇਸ ਤੌਂ ਇਲਾਵਾ ਇਸ ਪੱਛੜੇ ਇਲਾਕੇ ਦੇ ਪਿੰਡ ਬਿੰਦਰਖ ਵਿਚ ਰਿਜਨਲ ਇੰਸਟੀਚਿਉਟ ਆਫ ਐਜੂਕੇਸ਼ਨ ਦਾ ਪ੍ਰਜੈਕਟ ਵੀ ਪਾਈਪਲਾਈਨ ਵਿਚ ਹੈ ,ਜੋ ਕਿ ਆਈ.ਆਈ.ਟੀ. ੳੋਂ ਵੀ ਵਤਧ ਉਪਯੋਗੀ ਸੰਸਥਾ ਹੈ ,ਜਿਸ ਦੀ ਪ੍ਰਵਾਨਗੀ ਪ੍ਰਧਾਨ ਮੰਤਰੀ ਵਲੋਂ ਦਿਤੀ ਜਾਣੀ ਹੈ ਇਸ ਲਈ ਇਸ ਬਿੰਦਰਖ ਵਲੋਂ 25 ਏਕੜ ਜਮੀਨ ਵੀ ਦਿਤੀ ਜਾ ਚੁਕੀ ਹੈ ਅਤੇ ਸਿ ਸੰਸਥਾ 5 ਰਾਜਾਂ ਦੀ ਹੋਵੇਗੀ ।ਇਸ ਤੌਂ ਪਹਿਲਾਂ ਪੰਜਾਬ ਇਸ ਮੰਤਵ ਲਈ ਜੈਪੁਰ ਨਾਲ ਜੁੀੜਆ ਹੋਇਆ ਹੈ ।ਇਸ ਮਿਆਰੀ ਸੰਸਥਾ ਇਸ ਪੱਛੜੇ ਇਲਾਕੇ ਲਈ ਇਕ ਚਾਨਣ ਮੁਨਾਰਾ ਸਿੱਧ ਹੋਵੇਗੀ ।
ਉਨਾਂ ਲੋਕਾਂ ਨੂੰ ਦੂਜੀਆਂ ਪਾਰਟੀਆਂ ਦੇ ਭਰਮ ਭੁਲੇਖਿਆਂ ਵਿਚ ਫਸਣ ਤੌਂ ਸਾਵਧਾਨ ਕਰਦਿਆਂ ਕਿਹਾ ਕਿ ਇਹ ਪਾਰਟੀਆਂ ਸੱਤਾ ਵਿਚ ਆਉਣ ਤੇ 25 ਲੱਖ ਲੋਕ ਨੂੰ ਨੋਕਰੀਆਂ ਦੇਣ ਲਈ ਕਹਿ ਰਹੀਆਂ ਹਨ ਜਦਕਿ ਸਾਰੇ ਸੂਬੇ ਵਿਚ ਕੇਵਲ 4.50 ਲੱਖ ਦੇ ਕਰੀਬ ਮੁਲਾਜ਼ਮ ਹਨ ।ੳਨਾਂ ਕਿਹਾ ਕਿ ਜਿਨੀ ਨਵੀਂ ਭਰਤੀ ਮੋਜੂਦਾ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦਿ ਸਰਕਾਰ ਨੇ ਕੀਤੀ ਹੈ ਤਨੀਂ ਕਦੇ ਵੀ ਨਹੀਂ ਹੋਈ ।ਕੇਵਲ ਸਿਖਿਆ ਵਿਭਾਗ ਵਿਚ ਹੀ 85 ਹਜ਼ਾਰ ਅਧਿਆਪਕ ਭਰਤੀ ਕੀਤੇ ਗਏ ਹਨ ।ਜਦਕਿ ਕਾਂਗਰਸ ਸਰਕਾਰ ਦੌਰਾਨ ਪਹਿਲੀ ਕੈਬਿਨਟ ਦੀ ਮੀਟਿੰਗ ਵਿਚ ਹੀ ਭਰਤੀ ਤੇ ਰੋਕ ਲਗਾਉਣ ਦਾ ਮੱਤਾ ਪਾਸ ਕਰ ਦਿਤਾ ਗਿਆ ਸੀ ।
ਅੱਜ ਦੇ ਇਸ ਸਮਾਗਮ ਦੌਰਾਨ ਡਾਕਟਰ ਚੀਮਾ ਨੇ ਕੈਪਟਨ ਮੁਲਤਾਨ ਸਿੰਘ ਨੂੰ ਜਿਲਾ ਸਾਬਕਾ ਸੈਨਿਕ ਵਿੰਗ ਦਾ ਪ੍ਰਧਾਨ ਬਨਾਉਣ ਦਾ ਐਲਾਨ ਵੀ ਕੀਤਾ ਅਤੇ ਉਨਾਂ ਨੂੰ ਸਿਰੋਪਾੳ ਦੇ ਕੇ ਸੰਨਮਾਨਿਤ ਵੀ ਕੀਤਾ ।
ਇਸ ਮੌਕੇ ਸ਼੍ਰੀ ਅਜਮੇਰ ਸਿੰਘ ਖੇੜਾ ਮੈਂਬਰ ਐਸ.ਜੀ.ਪੀ.ਸੀ.,ਸ਼੍ਰੀ ਮੋਹਨ ਸਿੰਘ ਢਾਂਹੇਂ ਪ੍ਰਧਾਨ ਜਿਲਾ ਸ਼੍ਰੌਮਣੀ ਅਕਾਲੀ ਦਲ,ਸ਼੍ਰੀ ਹਰਪ੍ਰੀਤ ਸਿੰਘ ਬਸੰਤ ਮੈਂਬਰ ਜਿਲਾ ਪ੍ਰੀਸ਼ਦ,ਸ਼੍ਰੀ ਗੁਰਪਾਲ ਸਿੰਘ ਖੇੜੀ,ਸ਼੍ਰੀ ਅਵਤਾਰ ਸਿੰਘ ਪੱਪੀ,ਸ਼੍ਰੀ ਰਾਜੇਸ਼ਵਰ ਜੈਨ,ਸ਼੍ਰੀ ਮੁਕੇਸ਼ ਮਹਾਜਨ ,ਸ਼੍ਰੀ ਰਾਜੂ ਦੱਗਰੀ,ਸ਼੍ਰੀ ਨਿਰਮਲ ਸਿੰਘ ਸਾਬਕਾ ਸਰਪੰਚ,ਕੈਪਟਨ ਗੁਰਨਾਮ ਸਿੰਘ,ਸ਼੍ਰੀ ਲਖਬੀਰ ਸਿੰਘ,ਸ਼੍ਰੀ ਦਰਸ਼ਨ ਸਿੰਘ ਪੁਰਖਾਲੀ ਤੇ ਵਡੀ ਗਿਣਤੀ ਵਿਚ ਇਲਾਕੇ ਦੇ ਲੌਕ ਹਜ਼ਰ ਸਨ ।