ਰੂਪਨਗਰ, 23 ਦਸੰਬਰ, 2016 : ਜਿਲੇ ਵਿਚ ਉਮੀਦਵਾਰ ਪਟਵਾਰੀਆਂ ਨੂੰ ਸਿਖਲਾਈ ਦੇਣ ਲਈ ਇਕ ਸਾਲ ਵਾਸਤੇ ਸਕੂਲ ਖੋਲਿਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਕਰਨੇਸ਼ ਸ਼ਰਮਾ ਨੇ ਦਸਿਆ ਕਿ ਇਸ ਸਕੂਲ ਲਈ ਇਕ ਪ੍ਰਿੰਸੀਪਲ ਦੀ ,ਰਿਟਾਇਰਡ ਪੀ.ਸੀ.ਐਸ./ਜਿਲ੍ਹਾ ਮਾਲ ਅਫਸਰ/ਤਹਿਸੀਲਦਾਰ ਵਿਚੋਂ 30 ਹਜ਼ਾਰ ਰੁਪਏ ਫਿਕਸ ਪ੍ਰਤੀ ਮਹੀਨਾ ਮਿਹਨਤਾਨਾ, ਠੇਕੇ ਦੇ ਆਧਾਰ ਤੇ ਨਿਯੁਕਤੀ ਕੀਤੀ ਜਾਣੀ ਹੈ ।ਇਸ ਲਈ ਚਾਹਵਾਨ ਰਿਟਾਇਰਡ ਪੀ.ਸੀ.ਐਸ./ਜਿਲ੍ਹਾ ਮਾਲ ਅਫਸਰ/ਤਹਿਸੀਲਦਾਰ ਸੱਤ ਦਿਨਾਂ ਦੇ ਅੰਦਰ -ਅੰਦਰ ਡਿਪਟੀ ਕਮਿਸ਼ਨਰ ਦਫਤਰ ਵਿਖੇ ਆਪਣੀ ਦਰਖਾਸਤ ਦੇ ਸਕਦੇ ਹਨ ।