ਚੰਡੀਗੜ੍ਹ, 11 ਦਸੰਬਰ, 2016 : ਆਮ ਆਦਮੀ ਪਾਰਟੀ ਦੀ ਬਠਿੰਡਾ ਦਿਹਾਤੀ ਹਲਕੇ ਤੋਂ ਉਮੀਦਵਾਰ ਰੁਪਿੰਦਰ ਰੂਬੀ ਵਲੋਂ ਲੋਕਤੰਤਰ ਦੇ ਚੌਥੇ ਥੰਮ• ਕਹੇ ਜਾਂਦੇ ਮੀਡੀਆ ਨੂੰ 'ਵਿਕਾਊ' ਕਹਿਣ ਦੀ ਭਾਰਤੀ ਜਨਤਾ ਪਾਰਟੀ ਨੇ ਸਖ਼ਤ ਨਿੰਦਾ ਕੀਤੀ ਹੈ। ਭਾਜਪਾ ਨੇ ਕਿਹਾ ਕਿ ਰੁਪਿੰਦਰ ਰੂਬੀ ਨੂੰ ਮੀਡੀਆ ਅੱਗੇ ਬਿਨ•ਾ ਸ਼ਰਤ ਮੁਆਫ਼ੀ ਮੰਗਣੀ ਚਾਹੀਦੀ ਹੈ।
ਭਾਜਪਾ ਦੇ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਰਾਏ ਨੇ ਅੱਜ ਕਿਹਾ ਕਿ ਆਪ ਪਾਰਟੀ ਮਾਨਸਿਕ ਦੀਵਾਲੀਏਪਣ ਦੀ ਸ਼ਿਕਾਰ ਹੈ, ਜਿਸ ਕਰਕੇ ਗਲਤੀਆਂ ਨੂੰ ਦਹੁਰਾਉਣਾ ਇੰਨ•ਾਂ ਦੇ ਆਗੂਆਂ ਦੀ ਆਦਤ ਬਣ ਚੁੱਕੀ ਹੈ। ਉਨ•ਾਂ ਸਵਾਲ ਕਰਦਿਆਂ ਕਿਹਾ ਕਿ ਪਹਿਲਾਂ ਭਗਵੰਤ ਮਾਨ ਨੇ ਬੱਸੀ ਪਠਾਨਾਂ ਵਿਖੇ ਅਤੇ ਹੁਣ ਬਠਿੰਡਾ ਦੇ ਪਿੰਡ ਦਿਓਣ ਵਿਚ ਰੁਪਿੰਦਰ ਰੂਬੀ ਨੇ ਮੀਡੀਆ ਨੂੰ ਭਰੀ ਸਭਾ ਵਿਚ 'ਵਿਕਾਊ' ਕਿਹਾ ਹੈ, ਲੇਕਿਨ ਇੰਨ•ਾਂ ਨੇ ਅੱਜ ਤੱਕ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਜਿਹੇ ਆਗੂਆਂ ਉਤੇ ਉਸਦੀ ਪਾਰਟੀ ਦੇ ਹੀ ਆਗੂਆਂ ਵਲੋਂ ਟਿਕਟਾਂ ਦੇ ਬਦਲੇ ਪੈਸਾ ਲੈਣ ਦੇ ਇਲਜ਼ਾਮ 'ਤੇ ਮੂੰਹ ਕਿਉਂ ਨਹੀਂ ਖੋਲਿ•ਆ? ਆਪ ਪਾਰਟੀ ਦੇ ਆਬਜ਼ਰਬਰ ਉਤੇ ਜਦੋਂ ਪੰਜਾਬ 'ਚ ਔਰਤਾਂ ਦੇ ਸੋਸ਼ਣ ਦਾ ਇਲਜ਼ਾਮ ਲੱਗਿਆ ਤਾਂ ਉਦੋਂ ਰੂਬੀ ਤੇ ਭਗਵੰਤ ਕਿਥੇ ਸੁੱਤੇ ਸਨ?
ਭਾਜਪਾ ਆਗੂ ਨੇ ਕਿਹਾ ਕਿ ਭਗਵੰਤ ਮਾਨ ਵਲੋਂ ਮੀਡੀਆ ਨੂੰ ਵਿਕਾਊ ਕਹਿਣ ਵਿਰੁਧ ਕਈ ਪ੍ਰੈਸ ਕਲੱਬਾਂ ਨੇ ਉਸਦਾ ਬਾਈਕਾਟ ਤੇ ਦਾਖਲੇ ਉਤੇ ਰੋਕ ਲਗਾ ਰੱਖੀ ਹੈ। ਜਦਕਿ ਖੁਦ ਅਰਵਿੰਦ ਕੇਜਰੀਵਾਲ ਦਿੱਲੀ ਚੋਣਾਂ ਸਮੇਂ ਮੀਡੀਆ ਵਿਰੁਧ ਅਜਿਹੇ ਹੀ ਇਤਰਾਜਯੋਗ ਬਿਆਨਬਾਜ਼ੀ ਕਰਦਾ ਰਿਹਾ ਹੈ। ਉਨ•ਾਂ ਕਿਹਾ ਕਿ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦਾ ਨਾ ਕੋਈ ਸਪੱਸ਼ਟ ਵਿਜ਼ਨ ਹੈ ਅਤੇ ਨਾ ਹੀ ਗਿਣਾਉਣ ਨੂੰ ਕੋਈ ਉਪਲੱਬਧੀ। ਇਸੇ ਕਮਜ਼ੋਰੀ ਕਾਰਨ ਹੀ ਆਪ ਪਾਰਟੀ ਦੇ ਆਗੂ ਹੁਣ ਘਟੀਆ ਕਿਸਮ ਦੀਆਂ ਹਰਕਤਾਂ 'ਤੇ ਉਤਾਰੂ ਹੋ ਗਏ ਹਨ। ਉਨ•ਾਂ ਕਿਹਾ ਕਿ ਪੰਜਾਬ ਦੇ ਲੋਕ ਸੱਚ ਤੇ ਝੂਠ ਦੀ ਪਹਿਚਾਣ ਬਾਖੂਬੀ ਜਾਣਦੇ ਹਨ ਅਤੇ ਜਿਸ ਤਰ•ਾਂ ਜ਼ਿਮਨੀ ਚੋਣਾਂ ਦੌਰਾਨ ਪਟਿਆਲਾ ਤੇ ਤਲਵੰਡੀ ਸਾਬੋ ਵਿਚ ਆਪ ਪਾਰਟੀ ਦੇ ਉਮੀਦਵਾਰਾਂ ਨੂੰ ਨੁੱਕਰੇ ਲਗਾ ਦਿੱਤਾ ਸੀ, ਉਸੇ ਤਰ•ਾਂ ਆਉਂਦੀਆਂ ਚੋਣਾਂ ਵਿਚ ਵੀ ਸੂਬੇ ਦੇ ਲੋਕ ਕੇਜਰੀਵਾਲ ਤੇ ਆਪ ਪਾਰਟੀ ਨੂੰ ਪੰਜਾਬ ਤੋਂ ਬਾਹਰ ਕਰ ਦੇਣਗੇ।