ਚੰਡੀਗੜ੍ਹ, 22 ਦਸੰਬਰ, 2016 : ਪੰਜਾਬ ਕਾਂਗਰਸ ਨੇ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ ਦੀ ਉਨ੍ਹਾਂ ਦੀ ਡਾਨਰ ਲਿਸਟ ਨੂੰ ਟਾਪ ਸੀਕ੍ਰੇਟ ਰੱਖਣ ਦੇ ਫੈਸਲੇ ਨੂੰ ਲੈ ਕੇ ਨਿੰਦਾ ਕਰਦਿਆਂ ਕਿਹਾ ਹੈ ਕਿ ਇਸ ਕਦਮ ਨੇ ਪਾਰਟੀ ਅੰਦਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਸਾਬਤ ਕਰ ਦਿੱਤਾ ਹੈ, ਜਿਸਦੀ ਅਗਵਾਈ 'ਚ ਪੂਰੀ ਤਰ੍ਹਾਂ ਇਮਾਨਦਾਰੀ ਤੇ ਪਾਰਦਰਸ਼ਿਤਾ ਦੀ ਘਾਟ ਦੀ ਮੁਸ਼ਕ ਆ ਰਹੀ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਵੀਰਵਾਰ ਨੂੰ ਇਥੇ ਜ਼ਾਰੀ ਬਿਆਨ 'ਚ ਕਿਹਾ ਹੈ ਕਿ ਭ੍ਰਿਸ਼ਟਾਚਾਰ ਨੂੰ ਇਕ ਚੋਣਾਂ ਦੇ ਮੁੱਦੇ ਵਜੋਂ ਪੇਸ਼ ਕਰਨ ਵਾਲੀ ਪਾਰਟੀ, ਜਿਹੜੀ ਪੂਰੇ ਦਿੱਲ ਨਾਲ ਭ੍ਰਿਸ਼ਟਾਚਾਰ ਖਿਲਾਫ ਕੰਮ ਕਰਨ ਦਾ ਦਾਅਵਾ ਕਰ ਰਹੀ ਹੇ, ਦੇ ਮੱਦੇਨਜ਼ਰ ਆਪ ਦਾ ਵਿਵਾਦਿਤ ਫੈਸਲਾ ਉਸਦੀ ਅਗਵਾਈ ਸਮੇਤ ਪਾਰਟੀ ਸੁਪਰੀਮੋ ਕੇਜਰੀਵਾਲ ਅੰਦਰ ਪੂਰੀ ਤਰ੍ਹਾਂ ਨਾਲ ਨੈਤਿਕ ਦੀਵਾਲੀਏਪਣ ਵੱਲ ਇਸ਼ਾਰਾ ਕਰਦਾ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਕੇਵਲ ਸਿੰਘ ਢਿਲੋਂ, ਵਿਜੈ ਇੰਦਰ ਸਿੰਗਲਾ ਤੇ ਹਰਚੰਦ ਕੌਰ ਨੇ ਕਿਹਾ ਹੈ ਕਿ ਵਿੱਤੀ ਪਾਰਦਰਸ਼ਿਤਾ 'ਤੇ ਵੱਡਾ ਨੈਤਿਕ ਪੱਧਰ ਰੱਖਣ ਤੋਂ ਬਾਅਦ ਕੇਜਰੀਵਾਲ ਵੱਲੋਂ ਪਾਰਟੀ ਦੇ ਖਾਤਿਆਂ ਨੂੰ ਅਜਿਹੇ ਗੁਪਤ ਰੱਖਣ ਦਾ ਇਰਾਦਾ ਹੈਰਾਨੀਜਨਕ ਹੈ।
ਪ੍ਰਦੇਸ਼ ਕਾਂਗਰਸ ਦੇ ਅਗੂਆਂ ਨੇ ਕਿਹਾ ਹੈ ਕਿ ਇਸ ਕਦਮ ਨੇ ਆਪ ਅਗਵਾਈ ਅੰਦਰ ਜਿਥੇ ਨੈਤਿਕਤਾ ਦੀ ਘਾਟ ਦਾ ਭਾਂਡਾਫੋੜ ਕਰ ਦਿੱਤਾ ਹੈ। ਉਥੇ ਹੀ, ਇਸ ਨਾਲ ਪਾਰਟੀ ਵਰਕਰਾਂ ਤੇ ਵਲੰਟੀਅਰਾਂ ਵੱਲੋਂ ਮੁੱਖ ਅਗਵਾਈ 'ਤੇ ਵੱਡੇ ਪੱਧਰ 'ਤੇ ਲਗਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਸਾਬਤ ਕਰ ਦਿੱਤਾ ਹੈ।
ਇਸ ਮਾਮਲੇ 'ਚ ਰੋਚਕ ਪੱਖ ਇਹ ਹੈ ਕਿ ਸਿਰਫ ਕੁਝ ਦਿਨ ਪਹਿਲਾਂ ਕੇਜਰੀਵਾਲ ਨੇ ਇਕ ਵੀਡੀਓ ਮੈਸੇਜ 'ਚ ਪਾਰਟੀ ਸਮਰਥਕਾਂ ਤੋਂ ਪੰਜਾਬ ਤੇ ਗੋਆ ਚੋਣਾਂ ਲਈ ਸਮਾਂ ਤੇ ਡੋਨੇਸ਼ਨ ਮੰਗਦਿਆਂ ਕਿਹਾ ਸੀ ਕਿ ਆਪ ਵੱਡੇ ਵਿਅਕਤੀਆਂ ਤੋਂ ਡੋਨੇਸ਼ਨ ਨਹੀਂ ਲੈਂਦੀ ਹੈ, ਜਿਹੜੇ ਇਸ ਬਦਲੇ ਉਨ੍ਹਾਂ ਨੂੰ ਅਨੁਚਿਤ ਕੰਮ ਕਰਨ ਲਈ ਮਜ਼ਬੂਰ ਵੀ ਕਰਨਗੇ। ਜਿਸ 'ਤੇ ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਪੁੱਛਿਆ ਹੈ ਕਿ ਕੀ ਵੱਡੇ ਡੋਨਰਾਂ ਦੇ ਨਾਂਮਾਂ ਦਾ ਖੁਲਾਸਾ ਨਾ ਕਰਨ ਦਾ ਮਤਲਬ ਇਹ ਹੇ ਕਿ ਕੇਜਰੀਵਾਲ ਆਪਣੇ ਹਾਲੇ ਦੇ ਪੱਖ ਤੋਂ ਪਿੱਛੇ ਹੱਟ ਗਏ ਹਨ ਅਤੇ ਹੁਣ ਉਹ ਵੱਡੇ ਲੋਕਾਂ ਲਈ ਅਨੁਚਿਤ ਕੰਮ ਕਰਨ ਵਾਸਤੇ ਤਿਆਰ ਹਨ।
ਇਸ ਦਿਸ਼ਾ 'ਚ ਵੱਧ ਤੋਂ ਵੱਧ ਆਪ ਆਗੂਆਂ ਤੇ ਵਲੰਟੀਅਰਾਂ ਵੱਲੋਂ ਮੁੱਖ ਅਗਵਾਈ 'ਤੇ ਰਿਸ਼ਵਤ ਮੰਗਣ ਦੇ ਦੋਸ਼ ਲਗਾਵੁਂਦਿਆਂ ਪਾਰਟੀ ਛੱਡਣ ਦੀਆਂ ਖ਼ਬਰਾਂ ਦਾ ਜ਼ਿਕਰ ਕਰਦਿਆਂ, ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਹੈ ਕਿ ਕੇਜਰੀਵਾਲ ਦਾ ਇਨ੍ਹਾਂ ਦੋਸ਼ਾਂ ਨੂੰ ਹੱਲ ਕਰਨ 'ਚ ਅਸਫਲ ਰਹਿਣਾ ਸਪੱਸ਼ਟ ਇਸ਼ਾਰਾ ਕਰਦਾ ਹੈ ਕਿ ਉਹ ਖੁਦ ਭ੍ਰਿਸ਼ਟਾਚਾਰ ਨੂੰ ਸ਼ਹਿ ਦੇ ਰਹੇ ਹਨ।
ਇਸ ਲੜੀ ਹੇਠ ਟਿਕਟਾਂ ਦੀ ਵੰਡ 'ਚ ਭ੍ਰਿਸ਼ਟਾਚਾਰ ਤੋਂ ਲੈ ਕੇ ਬਾਹਰੀਆਂ ਦੀ ਦਖਲ ਤੱਕ, ਆਪ ਵਿਰੁੱਧ ਪਾਰਟੀ ਆਗੂਆਂ ਤੇ ਸਮਰਥਕਾਂ ਦੇ ਸਾਰੇ ਦੋਸ਼ ਖੁੱਲ੍ਹ ਕੇ ਸਾਹਮਣੇ ਆ ਚੁੱਕੇ ਹਨ, ਇਥੋਂ ਤੱਕ ਕਿ ਉਨ੍ਹਾਂ 'ਚੋਂ ਕਈਆਂ ਨੇ ਅਸਤੀਫਾ ਵੀ ਦੇ ਦਿੱਤਾ ਹੈ। ਉਨ੍ਹਾਂ 'ਚ ਇਸੇ ਅਧਾਰ 'ਤੇ ਪਾਰਟੀ ਛੱਡਣ ਦੇ ਤਾਜ਼ਾ ਮਾਮਲਿਆਂ 'ਚ ਆਪ ਦੀ ਮਹਿਲਾ ਵਿੰਗ ਦੀ ਸੰਯੁਕਤ ਸਕੱਤਰ ਸੁਰਿੰਦਰ ਕੌਰ ਤੇ ਪੈਨਸ਼ਨਰ ਵਿੰਗ ਦੇ ਜਨਰਲ ਸਕੱਤਰ ਨਾਜਰ ਸਿੰਘ ਵੱਲੋਂ ਪਾਰਟੀ ਛੱਡਣਾ ਹੈ, ਜਿਨ੍ਹਾਂ ਨੇ ਪਾਰਟੀ ਦੀ ਕਾਰਜਪ੍ਰਣਾਲੀ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਆਪ 'ਚ ਗਹਿਰਾ ਚੁੱਕਾ ਭ੍ਰਿਸ਼ਟਾਚਾਰ ਤੇ ਹੋਰ ਸਕੈਂਡਲਾਂ ਵਜੋਂ ਅੰਦਰੂਨੀ ਸੰਕਟ, ਪਾਰਟੀ ਅਗਵਾਈ ਨੂੰ ਜਕੱੜ ਰਹੇ ਹਨ ਅਤੇ ਉਸਦੇ ਚੋਣ ਏਜੰਡੇ ਲਈ ਨੁਕਸਾਨਦੇਹ ਸਾਬਤ ਹੋਣਗੇ ਤੇ ਆਉਂਦੀਆਂ ਸੂਬਾ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਵੇਗਾ।