ਆਮ ਆਦਮੀ ਪਾਰਟੀ ਦੇ ਹਲਕਾ ਅਮਲੋਹ ਤੋਂ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਰਿਟਾ.ਡਾਇਰੈਕਟਰ ਸਿੱਖਿਆ ਵਿਭਾਗ ਰੋਸ਼ਨ ਲਾਲ ਸੂਦ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਲਕਾ ਅਮਲੋਹ ਤੋਂ ਅਕਾਲੀ ਦਲ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਹਾਜਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਸਮੇਂ ਲੀਡਰਸ਼ਿਪ ਨਾਲ।
ਚੰਡੀਗੜ੍ਹ, 20 ਦਸੰਬਰ, 2016 : ਹਲਕਾ ਅਮਲੋਹ ਵਿਚ ਆਮ ਆਦਮੀ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਆਮ ਆਦਮੀ ਪਾਰਟੀ ਦੇ ਨਾਲ ਮੁੱਢ ਤੋਂ ਜੁੜੇ ਵਰਕਰ ਤੇ ਹਲਕੇ ਅੰਦਰ ਵੱਡਾ ਜਨ ਅਧਾਰ ਰੱਖਣ ਵਾਲੇ ਤੇ ਆਮ ਆਦਮੀ ਪਾਰਟੀ ਦੇ ਹਲਕਾ ਅਮਲੋਹ ਵਿਚ ਕਨਵੀਨਰ ਨੈਸ਼ਨਲ ਐਵਾਰਡੀ ਤੇ ਰਿਟਾਇਰਡ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਸ਼੍ਰੀ ਰੋਸ਼ਨ ਲਾਲ ਸੂਦ ਆਪਣੇ ਸਾਥੀਆਂ ਰਿਟਾਇਰਡ ਲੈਕਚਰਾਰ ਮੱਘਰ ਸਿੰਘ ਸਲਾਣਾ ਅਤੇ ਮਾਸਟਰ ਦੇਵ ਰਾਜ ਨਾਲ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਯਤਨਾ ਸਦਕਾ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਯੋਗ ਅਵਗਾਈ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸਾਮਿਲ ਹੋ ਗਏ। ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੰਨਾਂ ਆਗੂਆਂ ਦਾ ਸਵਾਗਤ ਕਰਦਿਆਂ ਸਰੋਪਾ ਦੇ ਕੇ ਵਿਸੇਸ ਤੌਰ ਤੇ ਸਨਮਾਨਿਤ ਵੀ ਕੀਤਾ।ਸ. ਬਾਦਲ ਨੇ ਸ੍ਰੀ ਸੂਦ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦੇਣ ਦਾ ਵਾਅਦਾ ਕੀਤਾ।
ਇਸ ਮੌਕੇ ਉੱਪ ਮੁੱਖ ਮੰਤਰੀ ਸ.ਬਾਦਲ ਨੇ ਕਿਹਾ ਕਿ ਇਹ ਹੁਣ ਕਿਸੇ ਤੋਂ ਲੁਕਿਆ ਨਹੀਂ ਰਿਹਾ ਕਿ ਦਿੱਲੀ ਤੋਂ ਆਏ ਕੇਜਰੀਵਾਲ ਦੇ ਲੁਟੇਰਿਆ ਨੇ ਕਿਸ ਤਰਾਂ ਪੰਜਾਬੀਆਂ ਨੂੰ ਟਿਕਟਾਂ ਦੇਣ ਦੇ ਨਾਮ ਤੇ ਲੁੱਟਿਆ ਹੈ।ਉਨ੍ਹਾਂ ਨਾਲ ਹੀ ਕਿਹਾ ਕਿ ਦਿੱਲੀ ਤੋਂ ਕੇਜਰੀਵਾਲ ਵਲੋਂ ਪੰਜਾਬ 'ਤੇ ਥੋਪੇ ਗਏ ਗੁੰਡਿਆਂ ਨੇ ਸਿਰਫ ਪੰਜਾਬੀਆਂ ਨੂੰ ਲੁਟਿਆ ਹੀ ਨਹੀਂ ਬਲਕਿ ਸਾਡੀਆਂ ਧੀਆਂ ਭੈਣਾ ਦੀ ਇੱਜਤ ਆਬਰੂ ਨਾਲ ਖਿਲੜਾੜ ਕਰਨ ਦੀਆਂ ਕੋਝੀਆਂ ਚਾਲਾਂ ਵੀ ਚੱਲੀਆਂ।ਉਨ੍ਹਾਂ ਨਾਲ ਹੀ ਕਿਹਾ ਕਿ ਕੇਜਰੀਵਾਲ ਦਾ ਪੰਜਾਬ ਦੇ ਹਿੱਤਾਂ ਨਾਲ ਕੋਈ ਵਾਹ ਵਾਸਤਾ ਨਹੀਂ ਬਲਕਿ ਉਹ ਤਾਂ ਸੱਤਾ ਹਾਸਲ ਕਰਕੇ ਪੰਜਾਬ ਨੂੰ ਲੁਟਣਾ ਚਾਹੁੰਦਾ। ਸ. ਬਾਦਲ ਨੇ ਕਿਹਾ ਕਿ ਕੇਜਰੀਵਾਲ ਦੇ ਪਾਣੀਆਂ ਦੇ ਮੁੱਦੇ 'ਤੇ ਪੰਜਾਬ ਵਿਰੋਧੀ ਬਿਆਨ ਉਸ ਦੀ ਦੋਗਲੀ ਰਾਜਨੀਤੀ ਨੂੰ ਬਿਆਨ ਕਰਦੇ ਹਨ। ਸ. ਬਾਦਲ ਨੇ ਨਾਲ ਹੀ ਕਿਹਾ ਕਿ ਪਰ ਪੰਜਾਬੀ ਕੇਜਰੀਵਾਲ ਦੀਆਂ ਅਜਿਹੀਆਂ ਚਾਲਾਂ ਨੂੰ ਹੁਣ ਪੂਰੀ ਤਰਾਂ ਜਾਣ ਚੱਕੇ ਹਨ ਅਤੇ ਇਸੇ ਦੇ ਚਲਦਿਆਂ ਆਮ ਆਦਮੀ ਪਾਰਟੀ ਦੇ ਬਹਿਕਾਵੇ ਵਿਚ ਆਏ ਵਿਚ ਆਏ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ, ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿਕਾਸਮੁੱਖੀ ਏਜੰਡੇ 'ਤੇ ਮੋਹਰ ਹੈ।
ਇਸ ਮੌਕੇ ਰਾਜੂ ਖੰਨਾ ਨੇ ਕਿਹਾ ਕਿ ਸ਼੍ਰੀ ਰੋਸ਼ਨ ਲਾਲ ਸੂਦ ਹਲਕਾ ਅਮਲੋਹ ਅੰਦਰ ਆਮ ਆਦਮੀ ਪਾਰਟੀ ਨੂੰ ਖੜੀ ਕਰਨ ਵਾਲੇ ਪ੍ਰਮੁੱਖ ਆਗੂ ਹੀ ਨਹੀਂ ਸਨ ਸਗੋਂ ਪਾਰਟੀ ਦੀ ਟਿਕਟ ਦੇ ਮੁੱਖ ਦਾਅਵੇਦਾਰ ਵੀ ਸਨ।ਜਿਨ੍ਹਾਂ ਦਾ ਇਸ ਹਲਕੇ ਵਿਚ ਵੱਡਾ ਜਨਆਧਾਰ ਹੈ। ਅੱਜ ਰੋਸ਼ਨ ਲਾਲ ਸੂਦ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਸਾਮਿਲ ਹੋਣ ਨਾਲ ਹਲਕਾ ਅਮਲੋਹ ਅੰਦਰ ਆਮ ਆਦਮੀ ਪਾਰਟੀ ਦੀ ਰੀੜ ਦੀ ਹੱਡੀ ਹੀ ਨਹੀਂ ਟੁੱਟੀ ਸਗੋਂ ਜਨਆਧਾਰ ਵੀ ਸਮਾਪਤੀ ਵੱਲ ਵਧ ਚੁੱਕਾ ਹੈ।
ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਸਿੱਖਿਆ ਵਿਭਾਗ ਦੇ ਸਾਬਕਾ ਡਾਇਰੈਕਟਰ ਰੋਸ਼ਨ ਲਾਲ ਸੂਦ ਨੇ ਕਿਹਾ ਕਿ ਉਹ ਸ਼੍ਰੋਮਣੀਅਕਾਲੀਦਲ ਦੇ ਪ੍ਰਧਾਨਸੁਖਬੀਰ ਸਿੰਘ ਬਾਦਲ ਦੀਆਂ ਲੋਕ ਭਲਾਈ ਨੀਤੀਆਂ ਅਤੇ ਹਲਕਾ ਅਮਲੋਹ ਤੋਂ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਕੀਤੇ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਹਨ।ਉਨ੍ਹਾਂ ਆਮ ਆਦਮੀ ਪਾਰਟੀ ਬਾਰੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਸ ਪਾਰਟੀ ਨੁੰ ਪੰਜਾਬ ਤੋਂ ਬਾਹਰਲੇ ਆਗੂ ਚਲਾ ਰਹੇ ਹਨ ਜਿਨ੍ਹਾਂ ਵਿਚੋਂ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਪ੍ਰਮੁੱਖ ਹਨ।ਜਿਨ੍ਹਾਂ ਵੱਲੋਂ ਵੱਡੇ ਪੱਧਰ ਤੇ ਪੈਸੇ ਲੈ ਕੇ ਟਿਕਟਾ ਦੀ ਵੰਡ ਕੀਤੀ ਗਈ ਹੈ। ਹਲਕਾ ਅਮਲੋਹ ਵਿਚ ਵੀ ਜਿਸ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਹੈ ਉਸਦਾ ਇਸ ਹਲਕੇ ਵਿਚ ਕੋਈ ਜਨਆਧਾਰ ਨਹੀਂ ਹੈ ਅਤੇ ਉਸ ਦਾ ਰਿਦਾਰ ਦਾਗੀ ਹੈ। ਸ੍ਰੀ ਸੂਦ ਨੇ ਇਲਜ਼ਾਮ ਲਾਇਆ ਕਿ ਦਿੱਲੀ ਤੋਂ ਆਏ ਦੁਰਗੁਸ਼ ਪਾਠਕ ਅਤੇ ਸੰਜੇ ਸਿੰਘ ਨੇ ਪੈਸੇ ਲੈ ਕੇ ਅਮਲੋਹ ਹਲਕੇ ਦੀ ਟਿਕਟ ਵੇਚੀ ਹੈ, ਅਤੇ ਹਲਕੇ ਅੰਦਰ ਸਿਰਜਣਵਾਲੇ ਵਿਅਕਤੀਆਂ ਨੂੰ ਟਿਕਟ ਅੱਖੋਂ ਪਰੋਖੇ ਕੀਤਾ ਗਿਆ ਹੈ। ਅੱਜ ਜਿਨ੍ਹਾਂ ਆਗੂਆਂ ਵੱਲੋਂ ਰੋਸ਼ਨ ਲਾਲ ਸੂਦ ਨਾਲ ਸ਼ਮੂਲੀਅਤ ਕੀਤੀ ਗਈ ਇਸ ਮੌਕੇ ਤੇ ਸ਼੍ਰੋਮਣੀਅਕਾਲੀਦਲ ਦੇ ਵਰਕਿੰਗ ਕਮੇਟੀਮੈਂਬਰਕਰਮਜੀਤ ਸਿੰਘ ਭਗੜਾਣਾ, ਜੱਥੇ. ਕੁਲਦੀਪ ਸਿੰਘ ਮਛਰਾਈ, ਗੁਰਸੇਵਕ ਸਿੰਘ ਕੋਟਲੀ, ਹਾਜਰ ਸਨ।