ਰੂਪਨਗਰ, 29 ਦਸੰਬਰ, 2016 : ਜ਼ਿਲਾ ਰੂਪਨਗਰ ਵਿੱਚ ਭਾਰਤ ਸਰਕਾਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰਾਲਾ ਨਵੀਂ ਦਿੱਲੀ ਵੱਲੋਂ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਸ਼ੁਰੂ ਕੀਤੀ ਗਈ ਹੈ ।ਇਸ ਸਕੀਮ ਦੇ ਤਹਿਤ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਕਰਨੇਸ਼ ਸ਼ਰਮਾ ਨੇ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ 2 ਜਾਗਰੂਕਤਾ ਵੈਨਾਂ ਨੂੰ ਰਵਾਨਾ ਕੀਤਾ । ਇਸ ਮੌਕੇ ਮੈਡਮ ਦੀਪਜੋਤ ਕੌਰ ਸਾਹਇਕ ਕਮਿਸ਼ਨਰ (ਜਨਰਲ) ਤੇ ਸ਼੍ਰੀਮਤੀ ਅਵਤਾਰ ਕੌਰ ਜਿਲ੍ਹਾ ਪ੍ਰੋਗਰਾਮ ਅਫਸਰ ਰੂਪਨਗਰ ਹਾਜਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹਾ ਵਿੱਚ ਇਹ 2 ਵੈਨਾ 5 ਬਲਾਕਾਂ ਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੁੰ ਜਿੱਥੇ ਬੇਟੀ ਬਚਾਓ, ਬੇਟੀ ਪੜਾਓ ਸਕੀਮ ਬਾਰੇ ਜਾਗਰੂਕ ਕਰਨ ਗਈਆਂ ਉਥੇ ਲੋਕਾਂ ਨੂੰ ਕੰਨਿਆ ਭਰੂਣ ਹੱਤਿਆ ਬਾਰੇ ਵੀ ਜਾਗਰੁਕ ਕਰਨਗੀਆਂ ਤਾਂ ਜੋ ਲਿੰਗ ਅਨੁਪਾਤ ਬਰਾਬਰ ਕੀਤਾ ਜਾ ਸਕੇ । ਉਨਾਂ ਇਹ ਵੀ ਕਿਹਾ ਗਿਆ ਕਿ ਭਰੂਣ ਹੱਤਿਆ ਵਿੱਚ ਸਭ ਤੋ ਵੱਡਾ ਹੱਥ ਅੋਰਤ ਦਾ ਹੁੰਦਾ ਹੈ ।ਉਨਾਂ ਇਹ ਵੀ ਕਿਹਾ ਕਿ ਲੜਕੀ ਅਤੇ ਲੜਕੇ ਦੇ ਭੇਦ ਭਾਵ ਨੂੰ ਖਤਮ ਕਰਨਾ ਚਾਹੀਦਾ ਹੈ ।ਲੜਕੀਆਂ ਨੂੰ ਵੀ ਲੜਕਿਆਂ ਵਾਂਗ ਸਿੱਖਿਆ ਅਤੇ ਹੋਰ ਜਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਉਹ ਵੀ ਹਰ ਖੇਤਰ ਵਿੱਚ ਅੱਗੇ ਆ ਸਕਣ।
ਡਿਪਟੀ ਕਮਿਸ਼ਨਰ ਨੇ ਬੇਟੀ ਬਚਾਓ, ਬੇਟੀ ਪੜਾਓ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੜਕੀਆਂ ਦੇਸ਼ ਦਾ ਭਵਿੱਖ ਹਨ ।ਇਹ ਕੁਦਰਤ ਦਾ ਵਰਦਾਨ ਹਨ ।ਸਾਨੂੰ ਲੜਕੀਆਂ ਨੂੰ ਵੱਧ ਤੋ ਵੱਧ ਸਿੱਖਿਅਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਸਾਡੇ ਦੇਸ਼ ਦੇ ਨਾਮ ਨੂੰ ਰੋਸ਼ਨ ਕਰ ਸਕਣ। ਉਨਾਂ ਕਿਹਾ ਕਿ ਸਾਨੂੰ ਲੜਕੀ ਅਤੇ ਲੜਕੇ ਦੇ ਭੇਦ ਭਾਵ ਨੂੰ ਖਤਮ ਕਰਨਾ ਚਾਹੀਦਾ ਹੈ ।ਲੜਕੀਆਂ ਨੂੰ ਵੀ ਲੜਕਿਆਂ ਵਾਂਗ ਸਿੱਖਿਆ ਅਤੇ ਹੋਰ ਜਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਉਹ ਵੀ ਹਰ ਖੇਤਰ ਵਿੱਚ ਅੱਗੇ ਆ ਸਕਣ ।