ਚੰਡੀਗੜ੍ਹ, 30 ਨਵੰਬਰ, 2016 : ਮਹਾਰਾਜਾ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਨੂੰ 'ਕਬਾੜਖਾਨਾ' ਬਣਾ ਕੇ ਰੱਖ ਦਿੱਤਾ ਹੈ, ਜਿੱਥੇ ਉਹ ਅਕਾਲੀ-ਭਾਜਪਾ ਵੱਲੋਂ ਨਕਾਰੇ ਹੋਏ ਆਗੂਆਂ ਦੀ 'ਰਹਿੰਦ-ਖੂੰਹਦ' ਨੂੰ ਇਕੱਠਾ ਕਰ ਰਿਹਾ ਹੈ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਪਾਰਟੀ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਸਰਵਣ ਸਿੰਘ ਫਿਲੌਰ, ਇੰਦਰਬੀਰ ਸਿੰਘ ਬੁਲਾਰੀਆ, ਪਰਗਟ ਸਿੰਘ , ਡਾਕਟਰ ਨਵਜੋਤ ਕੌਰ ਸਿੱਧੂ ਅਤੇ ਦੀਪਇੰਦਰ ਸਿੰਘ ਢਿੱਲੋਂ ਵਰਗੇ ਸਿਆਸਤਦਾਨਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਕੇ ਅਮਰਿੰਦਰ ਸਿੰਘ ਨੇ ਸਾਬਿਤ ਕਰ ਦਿੱਤਾ ਹੈ ਕਿ ਸੱਤਾ ਦੀ ਭੁੱਖ ਨੇ ਉਸ ਨੂੰ ਅੰਨ•ਾ ਕਰ ਦਿੱਤਾ ਹੈ। ਉਹ ਸ਼ੈਤਾਨ ਨਾਲ ਵੀ ਸਮਝੌਤਾ ਕਰਨ ਲਈ ਤਿਆਰ ਹੈ। ਉਸ ਸੱਤਾ ਲਈ ਕੋਈ ਵੀ ਸਮਝੌਤਾ ਕਰਨ ਲਈ ਤਿਆਰ ਹੈ, ਇਸ ਲਈ ਉਸ ਦੁਆਰਾ ਕੀਤੇ ਜਾ ਰਹੇ ਵਾਅਦਿਆਂ ਦੀ ਕੋਈ ਵੁੱਕਤ ਨਹੀਂ ਹੈ।
ਅਕਾਲੀ ਆਗੂ ਨੇ ਕਿਹਾ ਕਿ ਸਰਵਣ ਸਿੰਘ ਫਿਲੌਰ ਦਾ ਨਾਂ ਡਰੱਗ ਮਾਫੀਆ ਨਾਲ ਜੋੜ ਕੇ ਨਿਸ਼ਾਨਾ ਬਣਾਉਣ ਵਾਲੇ ਅਮਰਿੰਦਰ ਨੇ ਉਸ ਨੂੰ ਕਾਂਗਰਸ ਵਿਚ ਸ਼ਾਮਿਲ ਕਰ ਲਿਆ ਹੈ, ਜਦਕਿ ਪਾਰਟੀ ਦੇ ਆਗੂਆਂ ਵੱਲੋ ਇਸ ਦਾ ਜਬਰਦਸਤ ਵਿਰੋਧ ਕੀਤਾ ਗਿਆ ਸੀ। ਅਮਰਿੰਦਰ ਸਿੰਘ ਉੱਤੇ ਪਾਰਟੀ ਆਗੂਆਂ ਦੁਆਰਾ ਕਾਂਗਰਸ ਨੂੰ ਸ੍ਰਥੋਮਣੀ ਅਕਾਲੀ ਦਲ ਦੀ 'ਪੇਤਲੀ ਕਾਪੀ' ਬਣਾਉਣ ਦਾ ਦੋਸ਼ ਲਾਇਆ ਗਿਆ ਹੈ। ਉਸ ਨੇ ਅਕਾਲੀ ਦਲ ਦੀ ਇੱਕ ਹੋਰ ਰਹਿੰਦ ਖੂੰਹਦ ਅਵਿਨਾਸ਼ ਚੰਦਰ ਨੂੰ ਵੀ ਕਾਂਗਰਸ ਵਿਚ ਸ਼ਾਮਿਲ ਲੈਣਾ ਸੀ, ਪਰ ਕਾਂਗਰਸ ਹਾਈਕਮਾਂਡ ਨੇ ਇਸ ਉੱਤੇ ਇਤਰਾਜ਼ ਖੜ•ਾ ਕਰ ਦਿੱਤਾ। ਜਿਸ ਮਗਰੋਂ ਮਹਾਰਾਜੇ ਨੂੰ ਟਵਿੱਟਰ ਉੱਤੇ ਇਹ ਦੱਸਣਾ ਪਿਆ ਕਿ ਅਵਿਨਾਸ਼ ਚੰਦਰ ਨੂੰ ਕਾਂਗਰਸ ਵਿਚ ਨਹੀਂ ਲਿਆ ਜਾਵੇਗਾ।
ਡਾਥ ਚੀਮਾ ਨੇ ਕਿਹਾ ਕਿ ਅਮਰਿੰਦਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਉਧਾਰੇ ਖੰਭਾਂ ਦੇ ਆਸਰੇ ਉਹ ਆ ਰਹੀਆਂ ਚੋਣਾਂ ਵਿਚ ਬਹੁਤੀ ਉੱਚੀ ਉਡਾਣ ਨਹੀਂ ਭਰ ਸਕੇਗਾ। ਜੇ ਉਹ ਇਹ ਸੋਚਦਾ ਹੈ ਕਿ ਅਕਾਲੀ-ਭਾਜਪਾ ਦੀ ਰਹਿੰਦ ਖੂੰਹਦ ਨੂੰ ਆਪਣੀ ਪਾਰਟੀ 'ਚ ਸ਼ਾਮਿਲ ਕਰਕੇ ਉਹ ਕਾਂਗਰਸ ਦਾ ਦਾਇਰਾ ਵੱਡਾ ਕਰ ਰਿਹਾ ਹੈ ਤਾਂ ਉਸ ਤੋਂ ਵੱਡਾ ਨਾਸਮਝ ਕੋਈ ਨਹੀਂ ਹੈ। ਪੰਜਾਬ ਦੇ ਲੋਕ ਬਹੁਤ ਸਮਝਦਾਰ ਹਨ, ਜੋ ਮਹਾਰਾਜਾ ਦੁਆਰਾ ਅਪਣਾਏ ਜਾ ਰਹੇ ਹਥਕੰਡਿਆਂ ਨੂੰ ਚੰਗੀ ਤਰ•ਾਂ ਸਮਝਦੇ ਹਨ।ਉਹ ਇਹ ਗੱਲ ਕਦੇ ਨਹੀਂ ਭੁੱਲ ਸਕਦੇ ਕਿ ਕਾਂਗਰਸ ਨੇ 1984 ਵਿਚ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਵਾਇਆ ਸੀ, ਜਿਸ ਮਗਰੋਂ ਦਿੱਲੀ ਅਤੇ ਦੇਸ਼ ਦੇ ਦੂਜੇ ਹਿੱਸਿਆਂ ਵਿਚ ਸਿੱਖਾਂ ਦਾ ਬੁਰੀ ਤਰ•ਾਂ ਕਤਲੇਆਮ ਹੋਇਆ ਸੀ। ਇਹ ਕਾਂਗਰਸ ਹੀ ਸੀ ਜਿਸ ਨੇ ਸਤਲੁਜ-ਯਮੁਨਾ ਲਿੰਕ ਨਹਿਰ ਦੀ ਸਾਜਿਸ਼ ਰਾਹੀਂ ਪੰਜਾਬ ਦੇ ਪਾਣੀਆਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ।