← ਪਿਛੇ ਪਰਤੋ
ਰੂਪਨਗਰ, 6 ਜਨਵਰੀ, 2017 : ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਆਪਣਾ ਅਸਲਾ ਸਮੇ ਸਿਰ ਅਸਲਾ ਡੀਲਰਾਂ ਜਾਂ ਨੇੜਲੇ ਪੁਲੀਸ ਥਾਣੇ ਵਿਚ ਜਮਾਂ ਕਰਵਾਇਆ ਜਾਵੇ ਇਹ ਅਪੀਲ ਜ਼ਿਲ੍ਹਾ ਚੋਣ ਅਫਸਰ-ਡਿਪਟੀ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਜ਼ਿਲ੍ਹੇ ਦੇ ਸਮੂਹ ਅਸਲਾ ਲਾਇਸੰਸ ਧਾਰਕਾਂ ਨੂੰ ਕੀਤੀ ।ਉਨਾਂ ਕਿਹਾ ਕਿ ਜੇਕਰ ਚੋਣਾਂ ਦੌਰਾਨ ਕਿਸੇ ਲਾਈਸੰਸੀ ਕੋਲ ਹਥਿਆਰ ਪਾਇਆ ਜਾਂਦਾ ਹੈ ਤਾਂ ਉਸ ਵਿਰੁਧ ਨਿਯਮਾ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ।ਉਨਾਂ ਇਹ ਵੀ ਦਸਿਆ ਕਿ ਵਿਧਾਨ ਸਭਾ ਚੋਣਾ-2017 ਅਤੇ ਚੋਣ ਜਾਬਤੇ ਦੌਰਾਨ ਕੋਈ ਵੀ ਨਵਾਂ ਅਸਲਾ ਲਾਈਸੰਸ ਜਾਰੀ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਇਸ ਸਬੰਧੀ ਸੇਵਾ ਕੇਂਦਰਾਂ ਵਿਚ ਦਰਖਾਸਤਾਂ ਲਈਆਂ ਜਾਣਗੀਆਂ ।
Total Responses : 267