ਜਲੰਧਰ, 5 ਜਨਵਰੀ, 2017 : ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਪਿੱਛੋਂ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀਆਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਅੱਜ ਇੱਥੇ ਸਿਆਸੀ ਪਾਰਟੀਅਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੂੰ ਆਦਰਸ਼ ਚੋਣ ਜਾਬਤੇ ਦੀ ਪਾਲਣਾ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿਕਿਸੇ ਵੀ ਰਾਜਨੀਤਿਕ ਪਾਰਟੀ ਵੱਲੋਂ ਕੋਈ ਵੀ ਰੈਲੀ , ਰੋਡ ਸੋਅ , ਗੱਡੀਆਂ ਚਲਾਉਣਾ ਜਾਂ ਲਾਊਡ ਸਪੀਕਰ ਦੀ ਅਗਾਊਂ ਪ੍ਰਵਾਨਗੀ ਰਿਟਰਨਿੰਗ ਅਫਸਰ ਤੋਂ 72 ਘੰਟੇ ਪਹਿਲਾਂ ਲੈਣੀ ਪਵੇਗੀ। ਕੋਈ ਵੀ ਰਾਜਨੀਤਿਕ ਪਾਰਟੀ ਕਿਸੇ ਵੀ ਸਰਕਾਰੀ ਇਮਾਰਤ ਤੇ ਇਸਤਿਹਾਰਬਾਜ਼ੀ ਨਹੀਂ ਕਰੇਗੀ ਅਤੇ ਕਿਸੇ ਵੀ ਵਿਅਕਤੀ ਦੀ ਨਿੱਜੀ ਇਮਾਰਤ ਤੇ ਵੀ ਇਸ਼ਤਿਹਾਰਬਾਜੀ ਕਰਨ ਲਈ ਉਸ ਵਿਅਕਤੀ ਦੀ ਸਹਿਮਤੀ ਜਰੂਰੀ ਹੋਵੇਗੀ। ਇਸ ਤੋਂ ਇਲਾਵਾ ਉਮੀਦਵਾਰਾਂ ਵੱਲੋਂ ਚੋਣਾਂ ਵਿੱਚ ਕੀਤੇ ਜਾਣ ਖਰਚੇ ਸਬੰਧੀ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਪੰਜਾਬ ਚੋਣ ਕਮਿਸ਼ਨ ਵੱਲੋਂ ਵੋਟਰ ਸਮਾਧਾਨ, ਸੁਵਿਧਾ ਅਤੇ ਸੰਗਮ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਉਮੀਦਵਾਰਾਂ ਵੱਲੋਂ ਚੋਣਾਂ ਦੌਰਾਨ ਕੀਤਾ ਜਾਣ ਵਾਲੇ ਖਰਚੇ ਨੂੰ ਆਪਣੇ ਖਰਚਾ ਰਜਿਸ਼ਟਰ ਪੂਰਾ ਕਰਨਾ ਹੋਵੇਗਾ। ਇਸ ਦੇ ਨਾਲ ਹੀ ਕੀਤੀਆਂ ਜਾਣ ਵਾਲੀਆਂ ਰੈਲੀਆਂ, ਰੋਡ ਸ਼ੋਅ ਸਬੰਧੀ ਵਰਤੇ ਜਾਣ ਵਾਲੇ ਸਾਧਨਾਂ ਸਬੰਧੀ ਵੀ ਪੂਰੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਲਾਊਡ ਸਪੀਕਰ ਦੀ ਵਰਤੋਂ ਸਵੇਰੇ 6 ਤੋਂ ਰਾਤ 10 ਵਜੇ ਤੱਕ ਕੀਤੀ ਜਾ ਸਕੇਗੀ ਇਸ ਦੇ ਲਈ ਆਗਿਆ ਲੈਣੀ ਜਰੂਰੀ ਹੋਵੇਗੀ।
ਉਹਨਾਂ ਦੱਸਿਆ ਕਿ ਪਾਰਟੀ ਵਲੋ ਰੈਲੀ ਕਰਨ ਲਈ ਹੈਲੀਕਾਪਟਰ ਦੀ ਵਰਤੋ ਕਰਨੀ ਹੋਵੇਗੀ ਤੇ ਜਿਲ੍ਹਾ ਚੋਣ ਅਧਿਕਾਰੀ ਦੀ ਮੰਜੂਰੀ ਪਹਿਲਾਂ ਲੈਣੀ ਪਵੇਗੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪ੍ਰਚਾਰ ਸਮਗਰੀ ਲੈ ਜਾਣ ਲਈ ਗੱਡੀ ਦੀ ਮੰਜੂਰੀ ਦੀ ਪਹਿਲਾਂ ਹੀ ਲੈਣੀ ਹੋਵੇਗੀ ਅਤੇ ਇਹ ਵੀ ਮੰਜੂਰੀ ਵੀ ਚੋਣ ਅਧਿਕਾਰੀ ਹੀ ਦੇਵੇਗਾ। ਰਾਜਨੀਤਿਕ ਪਾਰਟੀਆਂ, ਸਕੂਲਾਂ, ਕਾਲਜਾਂ ਅਤੇ ਧਾਰਮਿਕ ਸਥਾਨਾਂ ਦੀ ਵਰਤੋ ਰੈਲੀਆਂ ਜਾਂ ਸਮਾਗਮਾਂ ਲਈ ਨਹੀਂ ਕਰਨਗੇ।