← ਪਿਛੇ ਪਰਤੋ
ਚੰਡੀਗੜ੍ਹ, 3 ਜਨਵਰੀ, 2017 : ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਸ਼ਹਿਰ ਨੂੰ ਸਾਫ ਸੁਥਰਾ ਅਤੇ ਕੂੜਾ ਰਹਿਤ ਬਣਾਉਣ ਲਈ 20 ਕਰੋੜ ਰੁਪਏ ਦੀ ਸਹਾਇਤਾ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਮਾਲੀ ਮੱਦਦ ਮਿਊਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਨੂੰ ਕੂੜਾ ਕਰਕਟ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਕਰਨ ਵਿੱਚ ਬਹੁਤ ਹੀ ਲਾਹੇਵੰਦ ਅਤੇ ਕਾਰਗਰ ਸਿੱਧ ਹੋਵੇਗੀ। ਅੱਜ ਇਥੇ ਸਥਾਨਕ ਸਰਕਾਰ ਮੰਤਰੀ ਸ਼੍ਰੀ ਅਨਿਲ ਜੋਸ਼ੀ,ਨੇ ਸਵੱਛ ਭਾਰਤ ਮਿਸ਼ਨ ਦੇ ਅਧੀਨ 20 ਕਰੋੜ ਰੁਪਏ ਦੀ ਮਾਲੀ ਮੱਦਦ ਮਿਊਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਨੂੰ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਮਾਲੀ ਮੱਦਦ ਵਿੱਚੋਂ 10 ਕਰੋੜ ਤੁਰੰਤ ਅੰਮ੍ਰਿਤਸਰ ਸ਼ਹਿਰ੦ ਲਈ ਵਰਤਣਯੋਗ ਹੋਵੇਗੀ। ਮੰਤਰੀ ਜੀ ਨੇ ਆਖਿਆ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਮਿਉਸਪੈਲਟੀਆਂ ਦੀ ਹਰ ਢੰਗ ਨਾਲ ਆਉਣ ਵਾਲੇ ਸਮੇਂ ਵਿੱਚ ਵੀ ਮੱਦਦ ਕਰਦੀ ਰਹੇਗੀ ਤਾਂ ਜੋ ਸਾਡਾ ਵਾਤਾਵਰਣ ਪ੍ਰਦੂਸ਼ਨ ਰਹਿਤ ਹੋ ਸਕੇ ਅਤੇ ਪੰਜਾਬ ਵਾਸੀ ਸਾਫ ਸੁਥਰੇ ਵਾਤਾਵਰਣ ਵਿਚ ਚੰਗੀ ਸਹਿਤ ਦਾ ਆਨੰਦ ਮਾਣ ਸਕਣ। ਇਥੇ ਇਹ ਦੱਸਣਾ ਜਰੂਰੀ ਹੋਵੇਗਾ ਕਿ ਸਾਰੇ ਅੰਮ੍ਰਿਤਸਰ ਕਲਸਟਰ ਦੇ ਕੂੜੇ ਕਰਕਟ ਦੀ ਸਫਾਈ ਦਾ ਕੰਟਰੈਕਟ ESSEL Infra Projects ਅਤੇ Hitachi Zosen ਕੰਪਨੀ ਮਿਲ ਕੇ ਸਾਂਭ ਰਹੀਆਂ ਹਨ।
Total Responses : 267