ਲੁਧਿਆਣਾ, 15 ਨਵੰਬਰ, 2016 : ਆਮ ਆਦਮੀ ਪਾਰਟੀ ਵੱਲੋਂ ਬੈੰਕਾਂ ਦੇ ਬਾਹਰ ਗਾਹਕਾਂ ਦੇ ਸਹੂਲਤ ਲਈ, ਮੁੱਦਰਾ ਦੇ 500-1000 ਰੁਪੇ ਨੋਤੰਨ ਦੇ ਵਟਾਂਦਰੇ ਤਹਤ , ਹੇਲ੍ਪ ਡੇਸਕ ਸਥਾਪਤ ਕੀਤੇ ਗਏ | ਆਮ ਆਦਮੀ ਪਾਰਟੀ ਦੇ ਲੁਧਿਆਣਾ ਪਛਮੀ ਤੋਂ ਉਮ੍ਮੀਦਵਾਰ ਅਹ੍ਬਾਬ ਸਿੰਘ ਗਰੇਵਾਲ ਪਾਰਟੀ ਦੇ ਵੋਲੁਨ੍ਤੀਰਾ ਨਾ ਭਿਨ ਭਿਨ ਬੈੰਕਾਂ ਦੀਯਾਂ ਸ਼ਾਖਾਵਾਂ ਦੇ ਬਾਹਰ ਲੋਕਾਂ ਦੇ ਵਟਾਂਦਰਾ ਫਾਰਮ , ਖਾਤਾ ਜਮਾ ਫਾਰਮ ਆਦਿ ਭਰਨ ਵਿਚ ਮਦਦ ਕਰਦੇ ਰਹੇ |
ਗਰੇਵਾਲ ਨੇ ਦੱਸਿਆ ਕਿ ਬੈੰਕਾਂ ਦੇ ਬਾਹਰ ਲਾਈਨਾਂ ਵਿਚ ਲੱਗੇ ਲੋਕਾਂ ਦੀ ਬਹੁਤਾਤ ਗਰੀਬਾਂ ਦੀ ਸੀ | ਇਹਨਾ ਨੂ ਆਪਣੇ ਦੋ ਵਕਤ ਦੇ ਖਾਨ ਦੇ ਸਮਾਨ ਦੀ ਖਰੀਦਾਰੀ ਲਈ , ਨੋਟ ਬਦਲਾਉਣ ਦੀ ਖਾਤਰ , ਆਪਣੀ ਕਮ ਦੀ ਦਿਹਾੜੀ ਮਾਰਨੀ ਪੈ ਰਹੀ ਹੈ | ਕੁਛ ਲੋਕਾਂ ਨੂ ਆਪਣਾ ਕਿੱਤਾ ਬੰਦ ਕਰਨਾ ਪੈ ਰਿਹਾ ਹੈ | ਇਥੇ ਹੀ ਬੱਸ ਨਹੀ , ਕੁਛ ਸਮੇ ਵਿਚ ਹੀ ਬੈੰਕਾਂ ਦੀ ਮੁਦ੍ਰਾ ਖਤਮ ਹੋ ਜਾਂਦੀ ਹੈ ਅਤੇ ਲੋਕਾਂ ਨੂੰ ਘੰਟੀਆਂ ਵਧੀ ਲਾਇਨ ਵਿਚ ਖਲੋਣ ਤੋਂ ਬਾਅਦ , ਖਾਲੀ ਹਥ੍ਹ ਵਾਪਸ ਜਾਣਾ ਪੇੰਦਾ ਹੈ |ਗਰੀਬਾਂ ਅਤੇ ਮਧ-ਵਰਗੀਯਾਂ ਦੀ ਆਰਥਿਕਤਾ ਕਾਫੀ ਹਦ ਤਕ, ਨਕਦ ਮੁਦ੍ਰਾ ਤੇ ਨਿਰਭਰ ਹੈ | ਦਰਪੇਸ਼ ਆ ਰਹਿਯਾੰ ਮੁਸ਼ਕਿਲਾਂ ਕਾਰਣ ਆਮ ਲੋਕਾਂ ਦੀ ਨੀਂਦ ਹਰਾਮ ਹੋ ਰਹੀ ਹੈ |
ਸਰਕਾਰ ਅਤੇ ਬੈੰਕ , ਲੋਕਾਂ ਦੀਯਾਂ ਨਕਦੀ ਲੋੜਾਂ ਦੀ ਪੂਰਤੀ ਕਰਨ ਵਿਚ ਕਾਫੀ ਨਾਕਾਮਯਾਬ ਸਾਬਤ ਹੋ ਰਹੇ ਹਨ | ਇਹ ਮੁਹਿਮ ਹਾਲਾਂਕਿ ਵਧਿਯਾ ਉਦੇਸ਼ਾਂ ਨਾਲ ਕੀਤੀ ਗਈ ਹੈ , ਪਰ ਇਸ ਨੂ ਕਾਰਗਰ ਕਰਨ ਦੋਰਾਨ ਆਉਣ ਵਾਲਿਯਾਂ ਮੁਸ਼ਕਿਲਾਂ ਨਾਲ ਨਾਜਿਠੰਨ ਲਈ ਸਰਕਾਰ ਦੀ ਤਿਯਾਰੀ ਵਿਚ ਕਾਫੀ ਘਾਟਾ ਨਜਰ ਆਉਣਦਿਯਾਂ ਹਨ ਨਤੀਜੇ ਵਜੋਂ , ਨਕਦੀ ਨੋਟਾਂ ਦੀ ਗੇਰ ਮੋਜੁਦਗੀ ਕਾਰਨ , ਗਰੀਬਾਂ , ਬਿਮਾਰਾਂ , ਬਜੁਰਗਾਂ ਅਤੇ ਹੋਰ ਲੋੜਵੰਦਾ ਦੀਯਾ ਮੁਸ਼ਕਿਲਾਂ ਵਿਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ |
ਆਮ ਲੋਕਾਂ ਦੀ ਮਦਦ ਲਈ ਵਿਡੀ ਆਮ ਆਦਮੀ ਪਾਰਟੀ ਦੀ ਇਸ ਮੁਹਿਮ ਲਈ ਗੁਰਜੀਤ ਸਿੰਘ ਗਿੱਲ (ਜੋਨ ਇੰਚਾਰ੍ਗੇ ਕਿਸਾਨ ਵਿੰਗ), ਸ਼ਾਲਿੰਦਰ ਬਾੜੇਵਾਲ (ਯੂਥ ਵਿੰਗ), ਮਹਿੰਦਰ ਸਿੰਘ ਸੇਖੋਂ, ਕਨਵ ਵਾਟ੍ਸ, ਹਰਮੀਤ ਸਿੰਘ ਟਿਵਾਣਾ, ਨਾਨਕ ਸਿੰਘ ਨੇ ਆਪਣਾ ਯੋਗਦਾਨ ਦਿੱਤਾ |