ਪਟਿਆਲਾ, 21 ਦਸੰਬਰ, 2016 : ਹਰਵਿੰਦਰ ਸਿੰਘ ਪੁੱਤਰ ਸ੍ਰੀ ਮਾਧੋ ਸਿੰਘ ਪਾਸ ਪਿੰਡ ਦੁਗਾਲ ਖੁਰਦ ਪਾਤੜਾਂ ਵਿਖੇ 6 ਏਕੜ ਵਾਹੀਯੋਗ ਜਮੀਨ ਹੈ|ਮੁਦੱਈ ਨੇ ਕਣਕ ਅਤੇ ਝੋਨੇ ਦਾ ਸੈਟੀਫਾਈਡ ਬੀਜ ਤਿਆਰ ਕਰਕੇ ਕਿਸਾਨਾਂ ਨੂੰ ਵੇਚਣ ਲਈ ਮੈਸ: ਸਰਾਓ ਸੀਡ ਫਾਰਮ ਦੇ ਨਾਮ ਪਰ ਲਾਇਸੈਂਸ ਲੈਣ ਵਾਸਤੇ ਕਾਗਜੀ ਕਾਰਵਾਈ ਕਰਨ ਲਈ ਸਾਲ 2014 ਤੋਂ ਇਸ ਦਫਤਰ ਦੇ ਗੇੜੇ ਕੱਢ ਰਿਹਾ ਸੀ| ਸੀਡ ਫਾਰਮ ਦੇ ਨਕਸ਼ੇ ਨੂੰ ਵੈਰੀਫਾਈ ਕਰਕੇ ਰਿਪੋਰਟ ਭੇਜਣ ਬਦਲੇ ਗੁਰਮੇਲ ਸਿੰਘ ਏਡੀਓ (ਐਗਰੀਕਲਚਰ ਡਿਵੈਲਪਮੈਂਟ ਅਫਸਰ) ਦਫਤਰ ਮੁੱਖ ਖੇਤੀਬਾੜੀ ਅਫਸਰ, ਪਟਿਆਲਾ ਵੱਲੋਂ 5000/ ਰੁਪਏ ਮੰਗ ਕੀਤੀ ਤੇ ਸੌਦਾ 4500/ਰੁਪਏ ਵਿਚ ਤੈਅ ਹੋ ਗਿਆ| 4500/ ਰੁਪਏ ਰਿਸਵਤ ਹਾਸਲ ਕਰਦੇ ਗੁਰਮੇਲ ਸਿੰਘ ਏਡੀਓ ਨੂੰ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਰੰਗੇਂ ਹੱਥੀਂ, ਮੁੱਖ ਖੇਤੀਬਾੜੀ ਦਫਤਰ, ਬਾਰਾਂਦਰੀ ਗਾਰਡਨ ਪਟਿਆਲਾ ਤੋਂ ਵਿਜੀਲੈਂਸ ਟੀਮ ਤਫਤੀਸੀ ਅਫਸਰ ਸ੍ਰੀਮਤੀ ਸਵਰਨਜੀਤ ਕੌਰ, ਵਿਜੀਲੈਂਸ ਬਿਊਰੋ, ਵਿਜੀਲੈਂਸ ਇਸਪੈਕਟਰ ਪ੍ਰਿਤਪਾਲ ਸਿੰਘ, ਏ.ਐਸ.ਆਈ. ਰੁਲਦਾ ਸਿੰਘ, ਹੌਲਦਾਰ ਸ਼ਾਮ ਸੁੰਦਰ, ਵਿਜੈ ਸਾਰਦਾ, ਗੁਰਜਿੰਦਰ ਸਿੰਘ ਪਟਿਆਲਾ ਨੇ ਗ੍ਰਿਫਤਾਰ ਕੀਤਾ।