← ਪਿਛੇ ਪਰਤੋ
ਚੰਡੀਗੜ੍ਹ, 18 ਨਵੰਬਰ, 2016 : ਪੰਜਾਬ ਸਰਕਾਰ ਵੱਲੋਂ ਭਾਵੇ ਬੀਤੇ ਮਹੀਨੇ ਤੀਹ ਹਜਾਰ ਦੇ ਕਰੀਬ ਮੁਲਾਜਮਾਂ ਨੂੰ ਰੈਗੂਲਰ ਕਰਨ ਉੱਤੇ ਮੋਹਰ ਤਾਂ ਲਗਾ ਦਿੱਤੀ ਪਰ ਅਜੇ ਤੱਕ ਮੁਲਾਜਮਾਂ ਨੂੰ ਰੈਗੂਲਰ ਕੀਤੇ ਜਾਣ ਸੰਬੰਧੀ ਕੋਈ ਵੀ ਨੋਟੀਫੀਕੇਸ਼ਨ ਜਾਰੀ ਨਹੀਂ ਕੀਤਾ ਗਿਆ।ਐੱਸ.ਐੱਸ.ਏ / ਰਮਸਾ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਰਾਮ ਭਜਨ ਚੌਧਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਇਕ ਪਾਸੇ ਰੈਗੂਲਰ ਕੀਤੇ ਮੁਲਾਜਮਾਂ ਸੰਬੰਧੀ ਨੋਟੀਫੀਕੇਸ਼ਨ ਜਾਰੀ ਕਰਨ ਸੰਬੰਧੀ ਲਗਾਤਾਰ ਦੇਰੀ ਕੀਤੀ ਜਾ ਰਹੀ ਹੈ ਉਥੇ ਹੀ ਸੰਘਰਸ਼ਸੀਲ ਜੱਥੇਬੰਦੀਆਂ ਨਾਲ ਕੋਈ ਗੱਲ-ਬਾਤ ਨਹੀਂ ਕੀਤੀ ਜਾ ਰਹੀ ਹੈ ਜਿਕਰਯੋਗ ਹੈ ਕਿ ਐੱਸ.ਐੱਸ.ਏ / ਰਮਸਾ ਅਧਿਆਪਕਾਂ ਵੱਲੋਂ 6 ਨਵੰਬਰ ਨੂੰ ਜਲੰਧਰ ਵੱਲੋਂ ਸੂਬਾ ਪੱਧਰੀ ਰੈਲੀ ਕੀਤੀ ਗਈ ਸੀ ਜਿਸ ਦੌਰਾਨ ਜਲੰਧਰ ਪ੍ਰਸ਼ਾਸਨ ਵੱਲੋਂ 15 ਨਵੰਬਰ ਨੂੰ ਸਿੱਖਿਆ ਮੰਤਰੀ ਨਾਲ ਮੀਟਿੰਗ ਤੈਅ ਕਰਵਾਈ ਗਈ ਸੀ ਬਾਅਦ ਵਿੱਚ ਤੈਅ ਕੀਤੀ ਮੀਟਿੰਗ ਵੀ ਰੱਦ ਕਰ ਅੱਗੇ ਪਾ ਦਿੱਤੀ ਜਿਸ ਕਾਰਣ ਅਧਿਆਪਕਾਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ।ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਅਰਜਿੰਦਰ ਕਲੇਰ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਜਲਦ ਐੱਸ.ਐੱਸ.ਏ / ਰਮਸਾ / ਸੀ ਐੱਸ ਅੱੈਸ ਉਰਦੂ ਅਧਿਆਪਕਾਂ /ਰਮਸਾ ਲੈਬ ਅਟੈਂਡੇਟ/ਰਮਸਾ ਹੈੱਡ ਮਾਸਟਰ ਨੂੰ ਸਿੱਖਿਆ ਵਿਭਾਗ ਪੰਜਾਬ ਵਿੱਚ ਰੈਗੂਲਰ ਕਰਨ ਦਾ ਨੋਟੀਫੀਕੇਸ਼ਨ ਜਾਰੀ ਨਹੀਂ ਕਰਦੀ ਅਤੇ ਅਧਿਆਪਕਾ ਤੇ ਦਰਜ ਪੁਲਿਸ ਕੇਸ ਰੱਦ ਨਹੀਂ ਕਰਦੀ ਤਾਂ ਜੱਥੇਬੰਦੀ ਵੱਲੋਂ ਜਾਰੀ ਸੰਘਰਸ਼ ਨੂੰ ਹੋਰ ਮਘਾਇਆ ਜਾਵੇਗਾ ਜਿਸ ਸੰਬੰਧੀ ਸੂਬਾ ਪੱਧਰੀ ਮੀਟਿੰਗ 20 ਨਵੰਬਰ ਨੂੰ ਜਲੰਧਰ ਵਿੱਖੇ ਸੱਦੀ ਗਈ ਹੈ।
Total Responses : 267