ਅਕਾਲੀ ਦਲ ਵਿੱਚ ਸ਼ਾਮਲ ਹੋਣ 'ਤੇ ਰੰਗਾ ਪਰਿਵਾਰ ਨੂੰ ਸਨਮਾਨਿਤ ਕਰਦੇ ਹੋਏ ਬਾਬੂ ਪ੍ਰਕਾਸ਼ ਚੰਦ ਗਰਗ।
ਸੰਗਰੂਰ, 30 ਨਵੰਬਰ, 2016 : ਵਿਧਾਨ ਸਭਾ ਹਲਕਾ ਸੰਗਰੂਰ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਅਤੇ ਮੌਜੂਦਾ ਹਲਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਅਤੇ ਕਾਂਗਰਸ ਪਾਰਟੀ ਨੂੰ ਜੋਰਦਾਰ ਝਟਕਾ, ਜਦੋਂ ਬਲਾਕ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਨਰੇਸ਼ ਰੰਗਾ ਤੇ ਵਿਧਾਨ ਸਭਾ ਹਲਕਾ ਸੰਗਰੂਰ ਦੀ ਸਕੱਤਰ ਪੁਸ਼ਪਾ ਰੰਗਾ ਨੇ ਆਪਣੇ ਪਰਿਵਾਰ ਤੇ ਸਮਰੱਥਕਾਂ ਸਮੇਤ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਨਿਰਾਸ਼ ਹੋ ਕੇ ਅਤੇ ਹਲਕਾ ਵਿਧਾਇਕ ਵੱਲੋਂ ਕਰਵਾਏ ਜਾ ਰਹੇ ਰਿਕਾਰਡਤੋੜ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਨੂੰ ਛੱਡ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਰੰਗਾ ਪਰਿਵਾਰ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ 'ਤੇ ਬਾਬੂ ਪ੍ਰਕਾਸ਼ ਚੰਦ ਗਰਗ ਨੇ ਸਵਾਗਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਨਰੇਸ਼ ਰੰਗਾ ਤੇ ਪੁਸ਼ਪਾ ਰੰਗਾ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਸ਼੍ਰੀ ਗਰਗ ਨੇ ਸਮੂਹ ਰੰਗਾ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ।
ਜਨ ਸਮੂਹ ਨੂੰ ਸੰਬੋਧਨ ਕਰਦਿਆਂ ਸ਼੍ਰੀ ਗਰਗ ਨੇ ਕਿਹਾ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ਹਿਰ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਜਲਦੀ ਹੀ ਪੂਰੇ ਸ਼ਹਿਰ ਦੇ ਨਾਲ- ਨਾਲ ਇਸ ਮੁਹੱਲੇ ਦੀ ਵੀ ਨੁਹਾਰ ਬਦਲ ਜਾਵੇਗੀ। ਕੋਈ ਵੀ ਮੁਹੱਲਾ ਜਾਂ ਗਲੀ ਸੀਵਰੇਜ, ਵਾਟਰ ਸਪਲਾਈ ਅਤੇ ਇੰਟਰਲਾਕਿੰਗ ਟਾਈਲਾਂ ਤੋਂ ਸੱਖਣਾ ਨਹੀਂ ਰਹੇਗਾ। ਲੋਕਾ ਨੂੰ ਬਿਜਲੀ ਕੱਟਾਂ ਤੋਂ ਨਿਜਾਤ ਦਿਵਾਉਣ ਲਈ ਨਵੀਂ ਗਰਿੱਡਾ ਦਾ ਨਿਰਮਾਣ, ਨਵੇਂ ਟਰਾਂਸਫਾਰਮਰ ਅਤੇ ਨਵੀਂ ਕੇਬਲਾਂ ਪਾਉਣ ਦਾ ਕੰਮ ਮੁਕੰਮਲ ਕਰਵਾ ਕੇ 24 ਘੰਟੇ ਬਿਜਲੀ ਦਾ ਪ੍ਰਬੰਧ ਕਰ ਚੁੱਕੇ ਹਾਂ। ਇਹ ਸਭ ਕੁਝ ਤੁਹਾਡੇ ਸਾਥ ਨਾਲ ਹੀ ਸੰਭਵ ਹੋਇਆ ਹੈ ਅਤੇ ਭਵਿੱਖ ਵੀ ਵੀ ਮੈਂ ਤੁਹਾਡੇ ਸਾਰਿਆਂ ਦੇ ਸਾਥ ਦੀ ਉਮੀਦ ਕਰਦਾ ਹਾਂ।
ਪਾਰਟੀ ਵਿੱਚ ਸ਼ਾਮਲ ਹੋਏ ਨਰੇਸ਼ ਤੇ ਪੁਸ਼ਪਾ ਰੰਗਾ ਨੇ ਸ਼੍ਰੀ ਗਰਗ ਦੀ ਹਾਜਰੀ ਵਿੱਚ ਮੌਕੇ 'ਤੇ ਹਾਜਰ ਆਪਣੇ ਸਮਰੱਥਕਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਹ ਬਹੁਤ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜ ਕੇ ਕੰਮ ਕਰਦੇ ਆ ਰਹੇ ਹਨ, ਪਰ ਉਹ ਕਾਂਗਰਸ ਪਾਰਟੀ ਵਿੱਚ ਸਨਮਾਨਯੋਗ ਅਹੁਦਿਆਂ 'ਤੇ ਰਹਿੰਦੇ ਹੋਏ ਵੀ ਕਦੇ ਆਪਣੇ ਭਾਈਚਾਰੇ ਦੇ ਕੰਮ ਨਹੀਂ ਕਰਵਾ ਸਕੇ। ਆਪਣੇ ਮੁਹੱਲੇ ਵਿੱਚ ਵੀ ਵਿਕਾਸ ਨਹੀਂ ਕਰਵਾ ਸਕੇ। ਜਦੋਂਕਿ ਬਾਬੂ ਪ੍ਰਕਾਸ਼ ਚੰਦ ਗਰਗ ਨੇ ਪੂਰੇ ਸ਼ਹਿਰ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜ ਸ਼ੁਰੂ ਕਰਵਾ ਕੇ ਸਹੀ ਮਾਇਨੇ ਵਿੱਚ ਲੋਕ ਪੱਖੀ ਆਗੂ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕ ਹਿੱਤਾ ਲਈ ਆਗੂ ਬਣੇ ਹਾਂ ਅਤੇ ਲੋਕ ਹਿੱਤਾਂ ਨੂੰ ਹੀ ਮੁੱਖ ਰੱਖਦੇ ਹੋਏ ਅਸੀਂ ਵਿਕਾਸ ਪੁਰਸ਼ ਦੇ ਨਾਂਅ ਨਾਲ ਜਾਣੇ ਜਾਂਦੇ ਬਾਬੂ ਪ੍ਰਕਾਸ਼ ਚੰਦ ਗਰਗ ਜੀ ਨੂੰ ਸਮਰੱਥਨ ਦੇਣ ਦਾ ਐਲਾਨ ਕਰਦੇ ਹਾਂ।
ਇਸ ਮੌਕੇ ਯੂਥ ਵਿੰਗ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ, ਇਸਤਰੀ ਵਿੰਗ ਦੀ ਸ਼ਹਿਰੀ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਢੀਂਗਰਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਰਣਧੀਰ ਸਿੰਘ ਕਾਕਾ ਸਾਰੋਂ, ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਮਨੀਸ਼ ਸਿੰਗਲਾ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਜੋਗੀ ਰਾਮ ਲੋਹਟ, ਨਗਰ ਕੌਂਸਲਰ ਕੇਵਲ ਕ੍ਰਿਸ਼ਨ ਗਰਗ, ਯੁੱਗਾ ਘਾਰੂ, ਨਗਰ ਕੌਂਸਲਰ ਪਿੰਕੂ ਘਾਰੂ ਤੋਂ ਇਲਾਵਾ ਜਸ਼ਨ ਰੰਗਾ, ਮਹਿੰਦਰਪਾਲ ਰੰਗਾ, ਸੰਜੀਵ ਰੰਗਾ, ਸਤੀਸ਼ ਰੰਗਾ, ਰਜਨੀ ਰੰਗਾ, ਮਮਤਾ ਰੰਗਾ, ਨਿਰਮਲ ਸਿੰਘ ਜੈਜੀ, ਫੋਰਸ ਸ਼ਰਮਾ, ਟਿੰਕੂ, ਹੈਪੀ, ਹਰਸ਼, ਵਿਸ਼ਾਲ ਚੌਹਾਨ, ਹਰਵਿੰਦਰ ਗਿੱਲ, ਯੁਵੀ ਗਿੱਲ, ਸਾਹਿਲ ਰੰਗਾ ਸਮੇਤ ਵੱਡੀ ਗਿਣਤੀ ਵਿੱਚ ਮੁਹੱਲਾ ਨਿਵਾਸੀ ਹਾਜਿਰ ਸਨ, ਜਿਨ੍ਹਾਂ ਨੇ ਸ਼੍ਰੀ ਗਰਗ ਨੂੰ ਸਮਰੱਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸ਼੍ਰੀ ਗਰਗ ਨੇ ਮੁਹੱਲੇ ਦੇ ਨੌਜਵਾਨਾਂ ਨੂੰ ਜਿੰਮ ਦੇਣ ਦਾ ਐਲਾਨ ਵੀ ਕੀਤਾ।