← ਪਿਛੇ ਪਰਤੋ
ਬਟਾਲਾ, 22 ਦਸੰਬਰ, 2016 : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਲੋਕਾਂ ਦੀ ਸਹੂਲਤ ਲਈ ਇੱਕ ਵਿਸ਼ੇਸ਼ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਐੱਸ.ਐੱਸ.ਪੀ. ਬਟਾਲਾ ਸ. ਦਿਲਜਿੰਦਰ ਸਿੰਘ ਢਿਲੋਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਕੰਟਰੋਲ ਰੂਮ ਦਾ ਇੰਚਾਰਜ ਇੰਸਪੈਕਟਰ ਅਸ਼ੋਕ ਕੁਮਾਰ ਨੂੰ ਲਗਾਇਆ ਹੈ ਅਤੇ ਇਸ ਕੰਟਰੋਲ ਰੂਮ ਦਾ ਮੋਬਾਇਲ ਨੰਬਰ 75298-75836 ਹੈ ਜਿਸ ਉੱਪਰ ਵਟਸਐਪ ਐਪੀਲੀਕੇਸ਼ਨ ਚਲਾਈ ਗਈ ਹੈ। ਢਿਲੋਂ ਨੇ ਦੱਸਿਆ ਕਿ ਚੋਣਾਂ ਸਬੰਧੀ ਬਣਿਆ ਇਹ ਕੰਟਰੋਲ ਰੂਮ 24 ਘੰਟੇ ਚੱਲੇਗਾ ਅਤੇ ਜੇਕਰ ਕੋਈ ਵਿਅਕਤੀ ਚੋਣਾਂ ਸਬੰਧੀ ਕੋਈ ਸ਼ਿਕਾਇਤ ਜਾਂ ਸੁਝਾਅ ਦੇਣਾ ਚਾਹੁੰਦਾ ਹੋਵੇ ਤਾਂ ਉਹ ਉਪਰੋਕਤ ਨੰਬਰ ‘ਤੇ ਕਾਲ ਜਾਂ ਵਟਸਐਪ ਮੈਜਿਸ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨੰਬਰ ਉੱਪਰ ਆਉਣ ਵਾਲੀ ਹਰ ਕਾਲ ਤੇ ਮੈਸਿਜ ਨੂੰ ਫੌਰੀ ਤੌਰ ‘ਤੇ ਅਟੈਂਡ ਕੀਤਾ ਜਾਵੇਗਾ ਅਤੇ ਉਸਨੂੰ ਤੁਰੰਤ ਇਲੈਕਸ਼ਨ ਸੈਲ ਬਟਾਲਾ ਨੂੰ ਭੇਜਿਆ ਜਾਵੇਗਾ। ਸ. ਢਿਲੋਂ ਨੇ ਦੱਸਿਆ ਕਿ ਚੋਣਾਂ ਸਬੰਧੀ ਆਉਣ ਵਾਲੀ ਹਰ ਸ਼ਿਕਾਇਤ ਤੇ ਸੁਝਾਅ ਦਾ ਪੂਰਾ ਰਿਕਾਰਡ ਵੀ ਰੱਖਿਆ ਜਾਵੇਗਾ।
Total Responses : 267