ਚੰਡੀਗੜ੍ਹ, 2 ਜਨਵਰੀ, 2017 : ਖੇਤੀਬਾੜੀ ਵਿਭਾਗ, ਪੰਜਾਬ ਨੇ ਸੂਬੇ ਦੇ ਕਿਸਾਨਾਂ ਦੇ ਹਿੱਤਾਂ ਦਾ ਧਿਆਨ ਰੱਖਦਿਆਂ ਗੰਨੇ ਦੀ ਕਿਸਮ ਸੀ.ਓ. 0238 ਨੂੰ ਸੀਜਨ ਸ਼ੁਰੂ ਹੋਣ ਤੋਂ ਹੀ ਅਗੇਤੀ ਕਿਸਮ ਵਿੱਚ ਰੱਖਣ ਦਾ ਫੈਸਲਾ ਕੀਤਾ ਹੈ। ਸ਼ੂਗਰਕੇਨ ਕੰਟਰੋਲ ਬੋਰਡ ਦੀ ਮੀਟਿੰਗ ਮਗਰੋਂ ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਖਾਤਰ ਪਿਛਲੇ ਸਾਲਾਂ ਦੀ ਮਿਸਾਲਨੂੰ ਧਿਆਨ ਵਿੱਚ ਰੱਖਦੇ ਹੋਏਸੀ.ਓ. 0238 ਕਿਸਮ ਨੂੰ ਸੀਜਨ ਸ਼ੁਰੂ ਹੋਣ ਤੋਂ ਹੀ ਅਗੇਤੀ ਕਿਸਮ ਵਿੱਚ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਜਥੇਦਾਰ ਤੋਤਾ ਸਿੰਘ ਨੇ ਅੱਗੇ ਦੱਸਿਆ ਕਿ ਗੰਨੇ ਦੀਆਂ ਅਗੇਤੀਆਂ ਕਿਸਮਾਂਸੀ.ਓ- 118,ਸੀ.ਓ. 0238,ਸੀ.ਓ.ਜੇ-85, ਸੀ.ਓ.ਜੇ-64 ਅਤੇ ਭਾਰਤ ਸਰਕਾਰ ਦੀਆਂ ਨੋਰਥ ਜੋਨ ਲਈ ਹੋਰ ਨੋਟੀਫਾਈਡ ਕਿਸਮਾਂ ਦਾ ਸਾਲ 2016-17 ਲਈ ਸਟੇਟ ਐਗਰੀਡ ਪ੍ਰਾਈਸ 300 ਰੁਪਏ, ਦਰਮਿਆਨੀਆਂ ਕਿਸਮਾਂ ਸੀ.ਓ.ਪੀ.ਬੀ-91, ਸੀ.ਓ.ਜੇ-88, ਸੀ.ਓ.ਐਸ-8436 ਅਤੇ ਭਾਰਤ ਸਰਕਾਰ ਦੀਆਂ ਨੋਰਥ ਜੋਨ ਲਈ ਹੋਰ ਨੋਟੀਫਾਈਡ ਕਿਸਮਾਂ ਲਈ ਸਟੇਟ ਐਗਰੀਡ ਪ੍ਰਾਈਸ 290 ਰੁਪਏ ਜਦਕਿ ਪਛੇਤੀਆਂ ਕਿਸਮਾਂ ਸੀ.ਓ.ਜੇ-89 ਅਤੇ ਭਾਰਤ ਸਰਕਾਰ ਦੀਆਂ ਨੋਰਥ ਜੋਨ ਲਈ ਹੋਰ ਨੋਟੀਫਾਈਡ ਕਿਸਮਾਂ ਆਦਿ ਲਈ 285 ਰੁਪਏ ਸਟੇਟ ਐਗਰੀਡ ਪ੍ਰਾਈਸ ਰੱਖਿਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਗੰਨੇ ਦੀਆਂ ਦਰਮਿਆਨੀਆਂ-ਪਛੇਤੀਆਂ ਕਿਸਮਾਂ ਦਾ ਰੇਟ 15 ਜਨਵਰੀ ਤੋਂ ਬਾਅਦ ਅਗੇਤੀਆਂ ਕਿਸਮਾਂ ਦੇ ਬਰਾਬਰ ਹੋਵੇਗਾ ਅਤੇ ਇਹ ਰੇਟ ਸਿਰਫ਼ ਪਿੜਾਈ ਸੀਜਨ ਸਾਲ 2016-17 ਦੇ ਸ਼ੁਰੂ ਹੋਣ ਤੋਂ ਹੀ ਲਾਗੂ ਹੋਣਗੇ।