← ਪਿਛੇ ਪਰਤੋ
ਚੰਡੀਗੜ੍ਹ, 23 ਦਸੰਬਰ, 2016 : ਚੋਣ ਕਮਿਸ਼ਨ ਭਾਰਤ ਨੇ ਅੱਜ ਇਕ ਹੁਕਮ ਜਾਰੀ ਕਰਕੇ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਯਾਦਵਿੰਦਰ ਸਿੰਘ ਚੋਣ ਨਾ ਲ਼ੜਨ ਦੀ ਲਗਾਈ ਰੋਕ ਹਟਾ ਦਿੱਤੀ ਹੈ । ਇਸ ਸਬੰਧੀ ਜਾਰੀਹੁਕਮ ਵਿੱਚ ਕਿਹਾ ਗਿਆ ਕਿ ਵਿਧਾਨਸਭਾ ਹਲਕਾ 19 ਅੰਮ੍ਰਿਤਸਰ ਦੱਖਣੀ ਤੋਂ ਅਜਾਦ ਉਮੀਦਵਾਰ ਵੱਜੋਂ ਚੋਣ ਲੜਨ ਵਾਲੇ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਵਿਧਾਨਸਭਾ ਹਲਕਾ 19 ਅੰਮ੍ਰਿਤਸਰ ਦੱਖਣੀ ਤੋਂ ਹੀ ਅਜਾਦ ਉਮੀਦਵਾਰ ਵੱਜੋਂ ਚੋਣ ਲੜਨ ਵਾਲੇ ਯਾਦਵਿੰਦਰ ਸਿੰਘ ਤੇ ਇਹ ਰੋਕ ਚੋਣ ਕਮਿਸ਼ਨ ਵੱਲੋਂ ਚੋਣ ਖਰਚਿਆ ਸਬੰਧੀ ਵੇਰਵਾ ਨਾ ਦੇਣ ਦੋਸ਼ ਅਧੀਨ ਲੋਕ ਪ੍ਰਤੀਨਿੱਧ ਕਾਨੰਨ 1951 ਦੀ ਧਾਰਾ 11 ਰਾਹੀ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਮਿਤੀ 7 ਜੁਨ 2016 ਨੂੰ ਇੱਕ ਹੁਕਮ ਜਾਰੀ ਕਰਕੇ ਇਨ੍ਹਾਂ ਦੇ ਲੋਕਸਭਾ/ਰਾਜਸਭਾ ਅਤੇ ਵਿਧਾਨ ਸਭਾ ਚੋਣ ਲੜਨ ਤੇ ਰੋਕ ਲਗਾ ਦਿੱਤੀ ਸੀ । ਗੁਰਪ੍ਰਤਾਪ ਸਿੰਘ ਟਿੱਕਾ ਅਤੇ ਯਾਦਵਿੰਦਰ ਸਿੰਘ ਵੱਲੋਂ ਚੋਣ ਕਮਿਸ਼ਨ ਭਾਰਤ ਕੋਲ ਇਸ ਰੋਕ ਸਬੰਧੀ ਇਕ ਐਫੀਡੇਵਟ ਫਾਈਲਕੀਤਾ ਗਿਆ ਸੀ ਜਿਸ ਤੇ ਕਾਰਵਾਈ ਦੋਰਾਨ ਕਮਿਸ਼ਨ ਨੇ ਸਾਰੇ ਤੱਥਾਂ ਨੂੰ ਗੰਭੀਰਤਾ ਨਾਲ ਵਾਚਣ ਉਪਰੰਤ ਮਿਤੀ 15 ਦਸੰਬਰ 2016 ਨੂੰ ਇੱਕ ਹੁਕਮ ਜਾਰੀ ਕਰਕੇ ਮਿਤੀ 7 ਜੁਨ 2016 ਨੂੰ ਜਾਰੀ ਹੁਕਮ ਨੂੰ ਰੱਦ ਕਰਦਿਆਂ ਇਨ੍ਹਾਂ ਦੋਨਾਂ ਤੇ ਲਗਾਈ ਰੋਕ ਨੂੰ ਖਤਮ ਕਰ ਦਿੱਤਾ।
Total Responses : 267