ਰੂਪਨਗਰ, 23 ਦਸੰਬਰ, 2016 : ਡਾਕਟਰ ਦਲਜੀਤ ਸਿੰਘ ਚੀਮਾ ਸਿਖਿਆ ਮੰਤਰੀ ਪੰਜਾਬ ਨੇ ਅੱਜ ਪੰਜਾਬ ਰੋਡਵੇਜ਼ ਰੋਪੜ ਡਿਪੁ ਤੋਂ 04 ਮਿਡੀ ਬਸਾਂ ਨੂੰ ਝੰਡੀ ਵਿਖਾ ਕੇ ਪਿੰਡਾਂ ਲਈ ਰਵਾਨਾ ਕੀਤਾ ।ਇਸ ਮੌਕੇ ਸ਼੍ਰੀ ਰਵਿੰਦਰ ਸਿੰਘ ਅਰੋੜਾ ਜਿਲਾ ਟਰਾਂਸਪੋਰਟ ਅਫਸਰ,ਸ਼੍ਰੀ ਪਰਮਜੀਤ ਸਿੰਘ ਮੱਕੜ ਪ੍ਰਧਾਨ ਨਗਰ ਕੌਂਸਲ ਤੇ ਸ਼੍ਰੀ ਬਾਵਾ ਸਿੰਘ ਚੇਅਰਮੈਨ ਨਗਰ ਸੁਧਾਰ ਟਰੱਸਟ,ਸ਼੍ਰੀ ਗੁਰਮੀਤ ਸਿੰਘ ਜੇਜੀ ਡੀ.ਐਸ.ਪੀ., ਸ਼੍ਰੀ ਅਮਰਜੀਤ ਸਿੰਘ ਜੌਲੀ, ਰਮਨ ਜਿੰਦਲ ਸ਼੍ਰੀ ਹਰਵਿੰਦਰ ਸਿੰਘ ਹਵੇਲੀ, ਸ਼੍ਰੀ ਮਨਜਿੰਦਰ ਸਿੰਘ ਧਨੋਆ,ਸ਼੍ਰੀ ਹਰਵਿੰਦਰ ਸਿੰਘ ਵਾਲੀਆ,ਸ਼੍ਰੀ ਕਰਨੈਲ ਸਿੰਘ ਤੰਬੜ (ਸਾਰੇ ਨਗਰ ਕੌਂਸਲਰ) ,ਸ਼੍ਰੀ ਹਰਵਿੰਦਰ ਸਿੰਘ ਕਮਾਲਪੁਰ ਪ੍ਰਧਾਨ ਯੂਥ ਸ੍ਰੌਮਣੀ ਅਕਾਲੀ ਦਲ(ਸ਼ਹਿਰੀ) ਸ਼੍ਰੀ ਹਰਪ੍ਰੀਤ ਸਿੰਘ ਬਸੰਤ ਮੈਂਬਰ ਜਿਲਾ ਪ੍ਰੀਸ਼ਦ, ਸ਼੍ਰੀ ਆਰ.ਪੀ. ਸਿੰਘ ਸ਼ੈਲੀ ਸ਼੍ਰੀ ਸ਼ਕਤੀ ਤ੍ਰਿਪਾਠੀ , ਸ਼੍ਰੀ ਮੁਕੇਸ਼ ਮਹਾਜਨ ,ਸ਼੍ਰੀ ਰਾਜੇਸ਼ਵਰ ਜੈਨ,ਸ਼੍ਰੀ ਇੰਦਰਪਾਲ ਸਿੰਘ ਚੱਡਾ ,ਸ਼੍ਰੀ ਰਾਜੂ ਦੁਗਰੀ ,ਸ਼੍ਰੀ ਵਿਸ਼ਾਲ ਵਾਸੂਦੇਵਾ,ਸ਼੍ਰੀ ਬ੍ਰਿਜ ਭੂਸ਼ਨ ਕਪਿਲਾ, ਸ਼੍ਰੀ ਅਨਿਲ ਜੈਰਥ,ਵੀ ਉਨਾ ਦੇ ਨਾਲ ਸਨ ।
ਇਸ ਮੌਕੇ ਡਾਕਟਰ ਚੀਮਾ ਨੇ ਕਿਹਾ ਉਹ ਅੱਜ ਪੇਂਡੂ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਚੰਗੀ ਆਵਾਜਾਈ ਦੀ ਸਹੂਲਤ ਮੁਹਈਆ ਕਰਾਉਣ ਲਈ 04 ਮਿਡੀ ਬਸਾਂ ਨੂੰ ਰਵਾਨਾ ਕਰਨ ਲਈ ਅੱਜ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਹਨ।ਇਹਨਾਂ ਵਿੱਚੋ 2 ਬੱਸਾਂ ਰੂਪਨਗਰ-ਰੰਗੀਲਪੁਰ-ਡੇਕਵਾਲਾ-ਕੁਰਾਲੀ-ਕਾਲੇਵਾਲ-ਘੰੜੂਆਂ- ਖਰੜ੍ਹ ਰੂਟ ਤੇ ਚੱਲਣਗੀਆਂ ਅਤੇ 1 ਬੱਸ ਰੂਪਨਗਰ-ਕਾਨ੍ਹਪੁਰ ਖੂਹੀ- ਵਾਇਆ ਟਿੱਬਾ ਟੱਪਰੀਆਂ-ਧਮਾਣਾ-ਟਿੱਬਾਨੰਗਲ-ਕਾਂਗੜ-ਕਰਤਾਰਪੁਰ-ਹਿਆਤਪੁਰ-ਚੱਬਰੇਵਾਲ ਜਾਵੇਗੀ ਅਤੇ 1 ਬੱਸ ਸ੍ਰੀ ਅਨੰਦਪੁਰ ਸਾਹਿਬ ਵਾਇਆ ਬਲਾਚੌਰ ਵਾਇਆ ਬੁੰਗਾ ਸਾਹਿਬ-ਸਰਾਂ-ਭਾਊਵਾਲ-ਬੈਂਸਾਂ-ਟਿੱਬਾ ਨੰਗਲ(ਮਹਾਰਾਜ ਬ੍ਰਹਮਾਨੰਦ ਭੂਰੀ ਵਾਲੇ ਮਾਰਗ) ਕੁਰਾਲ-ਰੋਡੇਵਾਲ-ਬਲਾਚੌਰ ਤੱਕ ਜਾਵੇਗੀ ।ਉਨਾਂ ਕਿਹ ਕਿ ਪਿੰਡਾਂ ਵਿਚ ਰਹਣ ਵਾਲੇ ਵਿਦਿਆਰਥੀਆ ਤੇ ਆਮ ਲੋਕਾਂ ਲਈ ਇਹ ਬਸਾਂ ਵਰਦਾਨ ਸਿੱਧ ਹੋਣਗੀਆਂ ।
ਇਸ ਮੌਕੇ ਸ਼੍ਰੀ ਰਾਜੇਸ਼ਵਰ ਸਿੰਘ ਗਰੇਵਾਲ ਜੀ.ਐਮ.ਪੰਜਾਬ ਰੋਡਵੇਜ਼ ਰੋਪੜ ਡਿਪੁ ਨੇ ਦਸਿਆ ਕਿ ਸਿੱਖਿਆਂ ਮੰਤਰੀ ਸ਼ੀ ਦਲਜੀਤ ਸਿੰਘ ਚੀਮਾ ਦੇ ਨਿਜੀ ਯਤਨਾਂ ਸਦਕਾ ਰੋਪੜ ਡਿਪੂ ਨੂੰ ਇਹ ਬਸਾਂ ਪ੍ਰਾਪਤ ਹੋਈਆਂ ਹਨ ।ਉਨਾਂ ਇਹ ਵੀ ਦਸਿਆ ਕਿ ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰ ਵਿੱਚ ਵਧੀਆ ਬੱਸ ਸੇਵਾ ਪ੍ਰਦਾਨ ਕਰਨ ਲਈ 4 ਨਵੀਆਂ ਮਿੱਡੀ ਬੱਸਾਂ ਜਿਨ੍ਹਾਂ ਦੀ ਕੀਮਤ ਤਕਰੀਬਨ 54 ਲੱਖ(13 ਲੱਖ ਪ੍ਰਤੀ ਬੱਸ) ਰੁਪਏ ਖਰਚ ਕੇ ਪੰਜਾਬ ਰੋਡਵੇਜ , ਰੂਪਨਗਰ ਡਿਪੂ ਨੂੰ ਦਿਤੀਆਂ ਗਈਆਂ ਹਨ ।ਇਸ ਸਮੇਂ ਰੂਪਨਗਰ ਡਿਪੋ ਵਿਚ 115 ੳਰਡੀਨਰੀ ਬਸਾਂ,05 ਏ.ਸੀ.,04 ਵਾਲਵੌ ਅਤੇ 04 ਮਿਡੀ ਬਸਾਂ ਚਲ ਰਹੀਆਂ ਹਨ।