ਚੰਡੀਗੜ੍ਹ, 10 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ 'ਚ ਕੋਈ ਚੋਣ ਏਜੰਡਾ ਨਾ ਹੋਣ ਤੇ ਦਿੱਲੀ 'ਚ ਆਪਣੇ ਵਾਅਦਿਆਂ ਤੋਂ ਪਿੱਛੇ ਹੱਟਣ ਦੇ ਖਰਾਬ ਰਿਕਾਰਡ ਨਾਲ, ਅਰਵਿੰਦ ਕੇਜਰੀਵਾਲ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਬਣੇ ਰਹਿਣ ਲਈ ਨਿਰਾਸ਼ਾਜਨਕ ਹਥਕੰਡੇ ਅਪਣਾ ਰਹੇ ਹਨ।
ਕੈਪਟਨ ਅਮਰਿੰਦਰ ਨੇ ਆਮ ਆਦਮੀ ਪਾਰਟੀ ਆਪੂ ਦੇ ਪੰਜਾਬ 'ਚ ਕਾਂਗਰਸ ਦੇ ਸ੍ਰੋਮਣੀ ਅਕਾਲੀ ਦਲ ਵਿਚਾਲੇ ਸੀਟਾਂ ਦੀ ਵੰਡ ਹੋਣ ਸਬੰਧੀ ਦੋਸ਼ਾਂ ਨੂੰ ਬੇਤੁੱਕਾ ਤੇ ਨਿਰਾਧਾਰ ਦੱਸਦਿਆਂ, ਸਿਰੇ ਤੋਂ ਖਾਰਿਜ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੇਜਰੀਵਾਲ ਦੀ ਨਾਸਮਝੀ ਉਨ੍ਹਾਂ ਦੀਆਂ ਹਾਸੋਹੀਣ ਗੱਲਾਂ 'ਚ ਸਾਫ ਝਲਕਦੀ ਹੈ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਕੇਜਰੀਵਾਲ ਵੱਲੋਂ ਦਿੱਲੀ 'ਚ ਠੰਢ ਦੀ ਸ਼ੁਰੂਆਤ ਹੋਣ ਸਬੰਧੀ ਟਵੀਟ ਉਨ੍ਹਾਂ ਦੀ ਬੇਵਕੂਫੀ ਨੂੰ ਦਰਸਾਉਂਦਾ ਹੈ। ਇਸ ਦੌਰਾਨ ਦਿੱਲੀ 'ਚ ਠੰਢ ਦੀ ਸ਼ੁਰੂਆਤ ਦੇ ਟਵੀਟ 'ਤੇ, ਟਵੀਟਰ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਵੱਲੋਂ ਵਾਰ ਵਾਰ ਧੰਨਵਾਦੀ ਟਵੀਟ ਕਰਕੇ ਆਪ ਦੇ ਕੌਮੀ ਕਨਵੀਨਰ ਦਾ ਮਜ਼ਾਕ ਉਡਾਇਆ ਗਿਆ ਹੈ।
ਇਸ ਤੋਂ ਸਾਫ ਹੁੰਦਾ ਹੈ ਕਿ ਪਾਰਟੀ 'ਚ ਵੱਡੇ ਪੱਧਰ 'ਤੇ ਵਿਦ੍ਰੋਹ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਸਫਾਇਆ ਹੁੰਦਾ ਦੇਖ ਕੇ ਕੇਜਰੀਵਾਲ ਆਪਣਾ ਦਿਮਾਗੀ ਸੰਤੁਲਨ ਖੋਹ ਬੈਠੇ ਹਨ, ਜਿਨ੍ਹਾਂ ਨੂੰ ਆਪਣੇ ਆਲੇ ਦੁਆਲੇ ਸਾਜਿਸ਼ਾਂ ਤੇ ਉਤਪੀੜਨ ਨਜ਼ਰ ਆ ਰਿਹਾ ਹੈ। ਇਸ ਦਿਸ਼ਾ 'ਚ ਕੇਜਰੀਵਾਲ ਦਾ ਸੀਟਾਂ ਦੀ ਵੰਡ ਬਾਰੇ ਸ਼ਬਦਾਂ ਦਾ ਜਾਅਲ, ਪੰਜਾਬ ਦੀਆਂ ਚੋਣਾਂ 'ਤੇ ਅੱਖਾਂ ਰੱਖਣ ਨੂੰ ਲੈ ਕੇ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਸਾਜਿਸ਼ਾਂ ਦੀਆਂ ਕਲਪਨਾਵਾਂ ਦੀ ਲੰਬੀ ਲਾਈਨ ਦਾ ਇਕ ਹੋਰ ਹਿੱਸਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਖੁਦ ਨੂੰ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦਾ ਗੰਭੀਰ ਪ੍ਰਤੀਯੋਗੀ ਪੇਸ਼ ਕਰਨ 'ਚ ਅਸਫਲ ਰਹਿਣ ਤੋਂ ਨਿਰਾਸ਼ ਕੇਜਰੀਵਾਲ ਦੀ ਸੋਚ ਦਾ ਹੇਠਲਾ ਪੱਧਰ ਸਾਹਮਣੇ ਆਉਂਦਾ ਹੈ।
ਜਿਸ 'ਤੇ ਕੈਪਟਨ ਅਮਰਿੰਦਰ ਨੇ ਆਪ ਆਗੂ ਨੂੰ ਅਜਿਹੇ ਬਨਾਵਟੀ ਤੇ ਨਿਰਾਧਾਰ ਦੋਸ਼ ਲਗਾਉਣਾ ਬੰਦ ਕਰਨ ਲਈ ਕਿਹਾ ਹੈ। ਅਜਿਹੇ 'ਚ ਉਨ੍ਹਾਂ ਲਈ ਬੇਹਤਰ ਹੋਵੇਗਾ ਕਿ ਉਹ ਦੂਜਿਆਂ ਨੂੰ ਬਦਨਾਮ ਕਰਨ ਲਈ ਝੂਠੇ ਦੋਸ਼ ਲਗਾਉਣ ਦੀ ਬਜਾਏ, ਓਹੀ ਵਕਤ ਆਪਣੀ ਪਾਰਟੀ ਨੂੰ ਕੰਟਰੋਲ ਕਰਨ ਵਾਸਤੇ ਖਰਚ ਕਰਨ। ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ 'ਚ ਹਾਲਾਤ ਅਜਿਹੇ ਬਿਗੜਦੇ ਰਹੇ, ਤਾਂ ਜ਼ਲਦੀ ਹੀ ਕੇਜਰੀਵਾਲ ਪੰਜਾਬ 'ਚ ਹੋਰ ਸਿਆਸੀ ਪਾਰਟੀਆਂ ਤੋਂ ਉਨ੍ਹਾਂ ਨੂੰ ਸੀਟ ਦੇਣ ਲਈ ਭੀਖ ਮੰਗਦੇ ਨਜ਼ਰ ਆਉਣਗੇ।