ਚੰਡੀਗੜ੍ਹ, 26 ਦਸੰਬਰ, 2016 : ਪੰਜਾਬ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਝੂਠਿਆਂ ਤੇ ਧੋਖੇਬਾਜਾਂ ਦਾ ਇਕ ਸਮੂਹ ਕਰਾਰ ਦਿੰਦਿਆਂ, ਕਿਹਾ ਹੈ ਕਿ ਇਕ ਦੋਸ਼ੀ ਨੂੰ ਸ਼ਾਮਿਲ ਕਰਨ ਤੋਂ ਪਹਿਲਾਂ, ਉਸਦਾ ਇਤਿਹਾਸ ਜਾਂਚਣ ਦੀ ਲੋੜ ਨਾ ਸਮਝਣ ਵਾਲੀ ਅਰਵਿੰਦ ਕੇਜਰੀਵਾਲ ਦੀ ਪਾਰਟੀ ਆਪਣੀ ਸਾਰੀ ਭਰੋਸੇਮੰਦੀ ਖੋਹ ਚੁੱਕੀ ਹੈ।
ਇਥੇ ਜ਼ਾਰੀ ਬਿਆਨ 'ਚ, ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਹੈ ਕਿ ਭਾਵੇਂ ਪਾਰਟੀ ਨੇ ਨੁਕਸਾਨ ਤੋਂ ਬੱਚਣ ਦੀ ਕੋਸ਼ਿਸ਼ ਹੇਠ ਨਵਦੀਪ ਸਿੰਘ ਨੂੰ ਬਰਖਾਸਤ ਕਰ ਦਿੱਤਾ, ਜਿਸਨੂੰ ਇਕ ਦਲਿਤ ਨਾਲ ਮਾਰਕੁੱਟ ਦੇ ਮਾਮਲੇ 'ਚ 7 ਸਾਲ ਦੀ ਜੇਲ੍ਹ ਹੋਈ ਸੀ, ਲੇਕਿਨ ਇਸ ਕਦਮ ਨੇ ਪਾਰਟੀ ਦੇ ਅਸਲੀ ਚੇਹਰੇ ਨੂੰ ਸਾਹਮਣੇ ਲਿਆ ਦਿੱਤਾ ਹੈ।
ਕਾਂਗਰਸ ਆਗੂਆਂ ਨੇ ਕਿਹਾ ਹੈ ਕਿ ਅਸਲਿਅਤ 'ਚ ਪਾਰਟੀ ਨੇ ਉਕਤ ਦੋਸ਼ੀ ਨੂੰ ਪੀੜਤ ਦਲਿਤ ਤੋਂ ਇਲਾਵਾ, ਮਾਮਲੇ 'ਚ ਅੱਖੀਂ ਦੇਖਣ ਵਾਲੇ ਸਮੇਤ ਹੀ ਸ਼ਾਮਿਲ ਕਰਕੇ ਆਪ 'ਚ ਨੈਤਿਕਤਾ ਦੀ ਪੂਰੀ ਤਰ੍ਹਾਂ ਗੈਰ ਮੌਜ਼ੂਦਗੀ ਨੂੰ ਪੇਸ਼ ਕਰ ਦਿੱਤਾ ਹੇ। ਉਨ੍ਹਾਂ ਨੇ ਕਿਹਾ ਹੈ ਕਿ ਇਹ ਘਟਨਾ ਸਾਫ ਤੌਰ 'ਤੇ ਇਸ਼ਾਰਾ ਕਰਦੀ ਹੈ ਕਿ ਪਾਰਟੀ ਸਿਰਫ ਟਿਕਟਾਂ ਦੀ ਹੀ ਨਹੀਂ, ਸਗੋਂ ਮੈਂਬਰਸ਼ਿਪ ਦੀ ਵੀ ਵਿਕ੍ਰੀ ਕਰ ਰਹੀ ਹੈ, ਜਿਸਨੂੰ ਉਮੀਦਵਾਰਾਂ ਦੇ ਇਤਿਹਾਸ, ਅਪਰਾਧਿਕ ਰਿਕਾਰਡ ਆਦਿ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਕੇਵਲ ਸਿੰਘ ਢਿਲੋਂ, ਚੌਧਰੀ ਸੁਰਿੰਦਰ ਸਿੰਘ ਤੇ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਹੈ ਕਿ ਇਸ ਘਟਨਾ ਨਾਲ ਆਪ ਨੇ ਇਕ ਵਾਰ ਫਿਰ ਤੋਂ ਖੁਦ ਨੂੰ ਇਕ ਦਲਿਤ ਵਿਰੋਧੀ ਪਾਰਟੀ ਵਜੋਂ ਸਾਬਤ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਯਾਮਿਨੀ ਗੋਮਰ ਸਮੇਤ ਆਪ ਦੇ ਆਪਣੇ ਆਗੂ ਤੇ ਵਰਕਰ ਸਰ੍ਹੇਆਮ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀਆਂ ਉਪਰ ਦਲਿਤ ਵਿਰੋਧੀ ਏਜੰਡਾ ਅਪਣਾਉਣ ਦੇ ਦੋਸ਼ ਲਗਾ ਚੁੱਕੇ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਇਸ ਘਟਨਾ ਨੇ ਐਤਵਾਰ ਨੂੰ ਕਾਂਗਰਸ 'ਚ ਸ਼ਾਮਿਲ ਹੋਣ ਵਾਲੀ ਯਾਮਿਨੀ ਗੋਮਰ ਦੇ ਬਿਆਨ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਆਪ ਅਗਵਾਈ 'ਚ ਸਿਰਫ ਕੁਠ ਹੀ ਆਗੂ ਹਨ, ਜਿਹੜੇ 3-ਸੀ (ਕ੍ਰਪਸ਼ਨ, ਕ੍ਰਿਮਿਨਲ ਰਿਕਾਰਡ ਤੇ ਕਰੈਟਰ ਦੇ ਦੋਸ਼ਾਂ ਤੋਂ ਮੁਕਤ ਹੋਣ ਦੇ) 'ਤੇ ਖਰੇ ਉਤਰਦੇ ਹੋਣਗੇ।
ਜਦਕਿ ਆਪ ਆਗੂ ਗੁਰਪ੍ਰੀਤ ਸਿੰਘ ਵੜੈਚ ਦੀਆਂ ਟਿੱਪਣੀਆਂ ਕਿ ਕੈਪਟਨ ਅਮਰਿੰਦਰ ਸਿੰਘ 24 ਘੰਟਿਆਂ ਦੇ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਆਪਣਾ ਵਾਅਦਾ ਪੂਰਾ ਨਹੀਂ ਕਰ ਪਾਉਣਗੇ, ਦਾ ਜ਼ਿਕਰ ਕਰਦਿਆਂ ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਅਜਿਹੇ ਗੰਭੀਰ ਮੁੱਦਿਆਂ ਉਪਰ ਸਰ੍ਹੇਆਮ ਝੂਠ ਬੋਲਣ ਨੂੰ ਲੈ ਕੇ ਵੜੈਚ 'ਤੇ ਹਮਲਾ ਬੋਲਿਆ ਹੈ।
ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਕੈਪਟਨ ਅਮਰਿੰਦਰ ਨੇ ਕਦੇ ਵੀ 24 ਘੰਟਿਆਂ ਦਾ ਜ਼ਿਕਰ ਨਹੀਂ ਕੀਤਾ ਸੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਐਲਾਨ ਕੀਤਾ ਸੀ ਕਿ ਉਹ ਚਾਰ ਹਫਤਿਆਂ ਅੰਦਰ ਪੰਜਾਬ ਦੇ ਚੇਹਰੇ ਤੋਂ ਨਸ਼ਿਆਂ ਦਾ ਦਾਗ ਮਿਟਾ ਦੇਣਗੇ, ਜਿਸ ਵਾਅਦੇ ਦੀ ਕੇਜਰੀਵਾਲ ਨੇ ਇਕ ਦਮ ਤੋਂ ਕਾਪੀ ਕਰ ਲਈ ਸੀ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਹੈ ਕਿ ਪਾਰਟੀ ਦੀ ਪੰਜਾਬ 'ਚ ਕੋਈ ਮੌਜ਼ੂਦਗੀ ਨਾ ਹੋਣਾ ਇਕ ਸਬੂਤ ਤੋਂ ਵੀ ਵੱਧ ਹੈ ਕਿ ਆਪ ਭਰੋਸੇਮੰਦੀ ਜਾਂ ਨੈਤਿਕਤਾ 'ਤੇ ਕੰਗਾਲ ਹੈ। ਇਥੋਂ ਤੱਕ ਕਿ ਪਾਰਟੀ ਦੀ ਉੱਚ ਅਗਵਾਈ ਵੀ ਆਪਣੀਆਂ ਮੀਟਿੰਗਾਂ ਤੇ ਰੈਲੀਆਂ 'ਚ ਭੀੜ ਨਹੀਂ ਇਕੱਠੀ ਕਰ ਪਾ ਰਹੀ ਹੈ, ਜਿਸ ਤੋਂ ਸਾਫ ਹੁੰਦਾ ਹੈ ਕਿ ਆਪ ਚੋਣਾਂ ਦਾ ਸਾਹਮਣਾ ਕਰ ਰਹੇ ਸੂਬੇ 'ਚ ਪੂਰੀ ਤਰ੍ਹਾਂ ਨਾਲ ਅਧਾਰ ਖੋਹ ਚੁੱਕੀ ਹੈ। ਪਾਰਟੀ ਆਗੂਆਂ ਨੇ ਇਸ ਸਬੰਧੀ ਮੀਡੀਆ ਰਿਪੋਰਟਾਂ ਦਾ ਜ਼ਿਕਰ ਕੀਤਾ ਹੈ ਕਿ ਐਤਵਾਰ ਨੂੰ ਆਪ ਦੇ ਸੀਨੀਅਰ ਆਗੂ ਸੰਜੈ ਸਿੰਘ ਵੱਲੋਂ ਬਠਿੰਡਾ ਦੇ ਰਾਮਪੁਰ ਫੂਲ ਵਿਧਾਨ ਸਭਾ ਹਲਕੇ 'ਚ ਸੱਦੀ ਗਈ ਸਨਅੱਤਕਾਰਾਂ ਦੀ ਮੀਟਿੰਗ 'ਚ ਇਕ ਵਪਾਰੀ ਜਾਂ ਉਦਯੋਗਿਕ ਆਗੂ ਨਹੀਂ ਪਹੁੰਚਿਆ ਸੀ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਹੈ ਕਿ ਕੇਜਰੀਵਾਲ ਖੁਦ ਵੀ ਆਪਣੀਆਂ ਹਾਲੇ ਦੀਆਂ ਰੈਲੀਆ 'ਚ ਕੋਈ ਭੀੜ ਇਕੱਠੀ ਕਰਨ 'ਚ ਨਾਕਾਮ ਰਹੇ ਸਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪਾਰਟੀ ਆਪਣੀ ਪਛਾਣ ਬਣਾਏ ਰੱਖਣ ਵਾਸਤੇ ਵੀ ਸੰਕਟ ਦਾ ਸਾਹਮਣਾ ਕਰ ਰਹੀ ਹੈ, ਜਿਸ ਦਿਸ਼ਾ 'ਚ ਉਸਦੀ ਅਗਵਾਈ ਦੀਆਂ ਨਿਰਾਸ਼ਾਜਨਕ ਕੋਸ਼ਿਸ਼ਾਂ ਨਾਲ ਵੀ ਹਾਲਾਤਾਂ ਨੂੰ ਸੰਭਾਲਣ 'ਚ ਕੋਈ ਮਦੱਦ ਨਹੀਂ ਮਿੱਲ ਪਾ ਰਹੀ ਹੈ।