ਚੰਡੀਗੜ੍ਹ, 31 ਦਸੰਬਰ, 2016 : ਅੱਜ ਇਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਐਸ.ਜੇ. ਵਜੀਫਦਾਰ ਵਲੋਂ ਦੋ ਵਧੀਕ ਜੱਜਾਂ ਨੂੰ ਸਹੁੰ ਚੁਕਵਾਈ ਗਈ। ਸ੍ਰੀ ਜਸਟਿਸ ਪਵਨ ਕੁਮਾਰ ਭੀਮੱਪਾ ਬਜਨਥਰੀ ਨੇ ਪਰਮਾਨੈਂਟ ਵਧੀਕ ਜੱਜ ਵਜੋਂ ਅਤੇ ਸ੍ਰੀ ਰਮੇਨਦਰਾ ਜੈਨ ਨੇ ਵਧੀਕ ਜੱਜ ਵਜੋਂ ਸਹੁੰਚੁੱਕੀ। ਇਸ ਖਾਸ ਮੌਕੇ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਮੂਹ ਜੱਜਾਂ ਤੋਂ ਇਲਾਵਾ, ਰਜਿਸਟਰਾਰ, ਸੀਨੀਅਰ ਐਡਵੋਕੇਟ, ਹਾਈ ਕੋਰਟ ਬਾਰ ਐਸੋਸਇਏਸ਼ਨ ਦੇ ਮੈਂਬਰਾਂ ਅਤੇ ਹਾਈ ਕੋਰਟ ਦੇ ਹੋਰ ਅਫਸਰ ਵੀ ਹਾਜਰ ਸਨ।