ਚੰਡੀਗੜ੍ਹ, 6 ਦਸੰਬਰ, 2016 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸੂਬੇ ਤੋਂ ਬਾਦਲ ਦੀ ਮਲਕੀਅਤ ਵਾਲੇ ਟਰਾਂਸਪੋਰਟ ਮਾਫੀਆ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦੀ ਟਰਾਂਸਪੋਰਟ ਕੰਪਨੀ ਦੀ ਇਕ ਤੇਜ਼ ਰਫਤਾਰ ਬੱਸ ਨੇ ਇਕ ਵਾਰ ਫਿਰ ਤੀ ਲੋਕਾਂ ਦਾ ਕਤਲ ਕਰ ਦਿੱਤਾ ਹੈ।
ਪੰਜਾਬ ਕਾਂਗਰਸ ਦੇ ਆਗੂਆਂ ਸੰਗਤ ਸਿੰਘ ਗਿਲਜੀਆਂ, ਸੁੰਦਰ ਸ਼ਾਮ ਅਰੋੜਾ ਤੇ ਰਜਨੀਸ਼ ਕੁਮਾਰ ਬੱਬੀ ਨੇ ਕਿਹਾ ਹੈ ਕਿ ਬਾਦਲਾਂ ਦੀ ਮਲਕੀਅਤ ਵਾਲੀਆਂ ਟਰਾਂਸਪੋਰਟ ਕੰਪਨੀਆਂ ਦੇ ਸੱਤਾ ਦੇ ਨਸ਼ੇ 'ਚ ਚੂਰ ਡਰਾਈਵਰ ਸੜਕਾਂ 'ਤੇ ਲੋਕਾਂ ਲਈ ਖਤਰਾ ਬਣ ਚੁੱਕੇ ਹਨ। ਜਿਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਹੇ ਕਿ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਸਾਰੇ ਟਰਾਂਸਪੋਰਟ ਮਾਫੀਆ ਦਾ ਸਫਾਇਆ ਕੀਤਾ ਜਾਵੇਗਾ।
ਇਹ ਚੇਤਾਵਨੀ ਬਾਦਲਾਂ ਦੀ ਟਰਾਂਸਪੋਰਟ ਕੰਪਨੀ ਦੀ ਤੇਜ਼ ਰਫਤਾਰ ਬੱਸ ਵੱਲੋਂ ਮੋਟਰ ਸਾਈਕਲ ਨੂੰ ਟੱਕਰ ਮਾਰਨ ਤੋਂ ਬਾਦਅ ਪਲਟ ਕੇ ਛੱਪੜ 'ਤੇ ਡਿੱਗ ਕੇ ਦੋ ਲੋਕਾਂ ਦਾ ਕਤਲ ਕੀਤੇ ਜਾਣ ਤੇ 12 ਲੋਕਾਂ ਨੂੰ ਜ਼ਖਮੀ ਕੀਤੇ ਜਾਣ ਦੀ ਘਟਨਾ ਤੋਂ ਬਾਅਦ ਸਾਹਮਣੇ ਆਈ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਹੈ ਕਿ ਬਾਦਲਾਂ ਦੀਆਂ ਕਾਤਲ ਬੱਸਾਂ ਦੀ ਇਹ ਪਹਿਲੀ ਅਜਿਹੀ ਘਟਨਾ ਨਹੀਂ ਹੈ, ਜਿਹੜੀਆਂ ਪੰਜਾਬ ਅੰਦਰ ਬੇਕਸੂਰ ਲੋਕਾਂ ਦੀਆਂ ਜਿੰਦਗੀਆਂ ਨਿਗਲ ਰਹੀਆਂ ਹਨ। ਇਸੇ ਤਰ੍ਹਾਂ, 18 ਅਗਸਤ ਨੂੰ ਲੁਧਿਆਣਾ ਵਿਖੇ ਮੋਟਰ ਸਾਈਕਲ ਸਵਾਰ ਦੋ ਲੋਕਾਂ ਨੂੰ ਇਨ੍ਹਾਂ ਬੱਸਾਂ ਨੇ ਕਤਲ ਕਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਭੜਕੇ ਲੋਕਾਂ ਨੇ ਬੱਸ ਨੂੰ ਅੱਗ ਹਵਾਲੇ ਕਰ ਦਿੱਤਾ ਸੀ। ਉਸ ਘਟਨਾ ਤੋਂ ਸਿਰਫ ਦੋ ਦਿਨਾਂ ਬਾਅਦ ਬਾਦਲ ਦੀ ਬੱਸ ਦੀ ਇਕ ਹੋਰ ਨਿਜੀ ਕੰਪਨੀ ਦੀ ਬੱਸ ਨਾਲ ਟੱਕਰ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਤੇ 13 ਜ਼ਖਮੀ ਹੋ ਗਏ ਸਨ।
ਉਨ੍ਹਾਂ ਨੇ ਕਿਹਾ ਹੈ ਕਿ ਇਹ ਘਟਨਾਵਾਂ ਬਾਦਲ ਦੀਆਂ ਬੱਸਾਂ ਦੇ ਡਰਾਈਵਰਾਂ ਦੀਆਂ ਨਜ਼ਰਾਂ 'ਚ ਬੇਕਸੂਰ ਲੋਕਾਂ ਦੀਆਂ ਜਿੰਦਗੀਆ ਦੀ ਕੋਈ ਕੀਮਤ ਨਾ ਹੋਣ ਦਾ ਸਬੂਤ ਪੇਸ਼ ਕਰਦੀਆਂ ਹਨ। ਜਿਹੜੀਆਂ ਅਕਾਲੀ ਦਲ ਦੀ ਹਾਈ ਕਮਾਂਡ ਤੋਂ ਲੈ ਕੇ ਹੇਠਲੇ ਪੱਧਰ 'ਤੇ ਮਾਫੀਆਵਾਂ ਤੇ ਇਨ੍ਹਾਂ ਦੀ ਸ਼ੈਅ ਪ੍ਰਾਪਤ ਲੋਕਾਂ ਦੇ ਖਰਾਬ ਹੋ ਚੁੱਕੇ ਦਿਮਾਗ ਦਾ ਲੱਛਣ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਵਾਅਦਾ ਕਰ ਚੁੱਕੇ ਹਨ ਕਿ ਬਾਦਲਾਂ ਦੀਆਂ ਬੱਸਾਂ ਨੂੰ ਹਟਾ ਕੇ ਉਨ੍ਹਾਂ ਦੇ ਰੂਟ ਪੰਜਾਬ ਦੇ ਬੇਰੁਜ਼ਗਾਰ ਨੌਜ਼ਵਾਨਾਂ ਨੂੰ ਦਿੱਤੇ ਜਾਣਗੇ। ਨਾ ਸਿਰਫ ਪੰਜਾਬ 'ਚ ਬਾਦਲਾਂ ਦੇ ਟਰਾਂਸਪੋਰਟ ਮਾਫੀਆ ਨੂੰ ਖਤਮ ਕੀਤਾ ਜਾਵੇਗਾ, ਸਗੋਂ ਨੌਜ਼ਵਾਨਾਂ ਨੂੰ ਬੇਹਤਰ ਰੁਜ਼ਗਾਰ ਵੀ ਮੁਹੱਈਅ ਕਰਵਾਇਆ ਜਾਵੇਗਾ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਹੈ ਕਿ ਜਿਸ ਹੱਦ ਤੱਕ ਬਾਦਲਾਂ ਨੇ ਪੰਜਾਬ 'ਚ ਆਪਣੇ ਟਰਾਂਸਪੋਰਟ ਮਾਫੀਆ ਰਾਹੀਂ ਅੱਤ ਤੇ ਹਿੰਸਾ ਦਾ ਮਾਹੌਲ ਪੈਦਾ ਕਰ ਰੱਖਿਆ ਹੈ, ਇਹ ਇਸ ਗੱਲ ਦਾ ਸਬੂਤ ਹੈ ਕਿ ਇਨ੍ਹਾਂ ਦੇ ਸ਼ਾਸਨ 'ਚ ਵਿਰੋਧੀ ਟਰਾਂਸਪੋਰਟ ਕੰਪਨੀਆਂ ਨੂੰ ਸੂਬੇ ਅੰਦਰ ਕੰਮ ਨਹੀਂ ਕਰਨ ਦਿੱਤਾ ਜਾਵੇਗਾ।
ਇਸ ਸਬੰਧੀ ਉਨ੍ਹਾਂ ਨੇ ਬਾਦਲਾਂ ਦੀ ਹੀ ਮਲਕੀਅਤ ਵਾਲੀ ਇੰਡੋ ਕਨੇਡੀਅਨ ਟਰਾਂਸਪੋਰਟ ਕੰਪਨੀ ਵੱਲੋਂ ਆਈ.ਜੀ.ਆਈ.ਏ (ਨਵੀਂ ਦਿੱਲੀ) – ਪੰਜਾਬ ਰੂਪ 'ਤੇ ਵਿਰੋਧੀ ਕੰਪਨੀਆਂ ਦੀਆਂ ਬੱਸਾਂ 'ਤੇ ਕੀਤੇ ਜਾ ਰਹੇ ਅੱਤਿਆਚਾਰ ਦੀਆਂ ਖ਼ਬਰਾਂ ਦਾ ਜ਼ਿਕਰ ਕੀਤਾ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਸੱਤਾ 'ਚ ਆਉਣ ਤੋਂ ਬਾਅਦ ਕਾਂਗਰਸ ਇਨ੍ਹਾਂ ਭਿਆਨਕ ਗਤੀਵਿਧੀਆਂ ਨੂੰ ਤੁਰੰਤ ਰੋਕਣ ਵਾਸਤੇ ਕਦਮ ਚੁੱਕੇਗੀ ਅਤੇ ਪੁਖਤਾ ਕਰੇਗੀ ਕਿ ਡਰਾਉਣ ਤੇ ਬੇਕਸੂਰ ਲੋਕਾਂ ਦਾ ਕਤਲ ਕਰਨ ਦੇ ਹਰੇਕ ਦੋਸ਼ੀ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।