ਚੰਡੀਗੜ੍ਹ, 23 ਦਸੰਬਰ, 2016 : ਪੰਜਾਬ ਸਰਕਾਰ ਵਲੋਂ ਸੂਬੇ ਦੇ 5 ਆਈ.ਪੀ.ਐਸ/ਪੀ.ਪੀ.ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ । ਪੰਜਾਬ ਸਰਕਾਰ ਵਲੋਂ ਅੱਜ ਵਾਈਡ ਨੰ 1/4 / 2016-3 ਐਚ-1/ 3300, ਮਿਤੀ 22.12.2016 ਨੂੰ ਜਾਰੀ ਹੁਕਮਾਂ 'ਚ ਅੰਸਕ ਸੋਧ ਕਰਦੇ ਹੋਏ ਤੁਰੰਤ ਪ੍ਰਭਾਵ ਨਾਲ ਆਈ.ਪੀ.ਐਸ. / ਪੀ.ਪੀ.ਐਸ ਅਧਿਕਾਰੀ ਦੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ੍ਰੀ ਸੁਰਜੀਤ ਸਿੰਘ ਆਈ.ਪੀ.ਐਸ. ਨੂੰ ਏ ਆਈ ਜੀ, ਵਿਜੀਲੈਂਸ ਬਿਓਰੋ, ਐਫ ਐਸ -1 ਯੁਨਿਟ ਤਿੰਨ, ਪੰਜਾਬ ਚੰਡੀਗੜ੍ਹ, ਸ੍ਰੀ ਨਰਿੰਦਰ ਭਾਰਗਵ ਨੂੰ ਐਸ.ਐਸ.ਪੀ. ਫਾਜਲਿਕਾ ਦੇ ਤੌਰ ਤੇ ਕੰਮ ਕਰਦੇ ਰਹਿਣਗੇ। ਸ੍ਰੀ ਰਵਿੰਦਰ ਕੁਮਾਰ ਨੂੰ ਏਆਈਜੀ, ਵੀਬੀ ,ਈ.ਓ.ਡਬਲਯੂ, ਲੁਧਿਆਣਾ, ਸ੍ਰੀ ਕੁਲਵੰਤ ਸਿੰਘ ਨੂੰ ਏ.ਡੀ.ਸੀ.ਪੀ.-2, ਜਲੰਧਰ ਅਤੇ ਸ੍ਰੀ ਜਗਮੋਹਨ ਸਿੰਘ ਨੂੰ ਏ.ਡੀ.ਸੀ.ਪੀ. ਸੱਨਅਤੀ ਸੁਰੱਖਿਆ ਜਲੰਧਰ ਲਾਇਆ ਗਿਆ ਹੈ।