← ਪਿਛੇ ਪਰਤੋ
ਚੰਡੀਗੜ੍ਹ, 5 ਜਨਵਰੀ, 2017 : ਪੰਜਾਬ ਵਿਧਾਨ ਸਭਾ ਚੋਣਾਂ 2017 ਦੇ ਮੱਦੇਨਜਰ ਫੋਟੋ ਵੋਟਰ ਸੂਚੀ ਦੀ ਸੁਧਾਈ ਦਾ ਕਾਰਜ 1-1-2017 ਤੱਕ ਕੀਤਾ ਗਿਆ ਅਤੇ 5 ਜਨਵਰੀ 2017 ਨੂੰ ਇਨ੍ਹਾਂ ਦੀ ਪ੍ਰਕਾਸ਼ਨਾ ਕੀਤੀ ਗਈ ਇਹ ਖੁਲਾਸਾ ਪੰਜਾਬ ਦੇ ਮੁੱਖ ਚੋਣ ਅਫਸਰ ਸ਼੍ਰੀ ਵੀ.ਕੇ ਸਿੰਘ ਨੇ ਅੱਜ ਇੱਥੇ ਮੁੱਖ ਚੋਣ ਦਫਤਰ ਵਿਖੇ ਪ੍ਰੈਸ ਕਾਨਫਰੰਸ ਦੋਰਾਨ ਕੀਤਾ ਉਨ੍ਹਾਂ ਕਿਹਾ ਕਿ ਪੰਜਾਬ ਰਾਜ ਦੀ ਕੁਲ ਅਨੁਮਾਨਤ ਅਬਾਦੀ 2 ਕਰੋੜ 96 ਲੱਖ ਹੈ ਜਿਸ ਅਨੁਸਾਰ ਰਾਜ ਵਿੱਚ 1-1-2017 ਨੂੰ ਰਜਿਸਟਰਡ ਵੋਟਰਾਂ ਦੀ ਗਿਣਤੀ 19749964 ਹੈ ਜਦਕਿ ਯੋਗ ਵੋਟਰਾਂ ਦੀ ਗਿਣਤੀ 19962346 ਹੈ ਉਨ੍ਹਾਂ ਕਿਹਾ ਕਿ ਇਸ ਹਿਸਾਬ ਨਾਲ 3 ਲੱਖ ਦ ਕਰੀਬ ਯੋਗ ਵੋਟਰਾਂ ਨੇ ਅਜੇ ਤੱਕ ਆਪਣੀ ਵੋਟ ਨਹੀਂ ਬਣਾਈ ਤੇ ਰਾਜ ਦੀ ਰਜਿਸਟਡ ਵੋਟਰ ਪ੍ਰਤੀਸ਼ਤ98.94ਬਣਦੀ ਹੈ ਉਨ੍ਹਾਂ ਕਿਹਾ ਕਿ ਰਾਜ ਦੇ ਸਮੂੰਹ ਬੀ.ਐਲ.ਉਜ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਹ ਯਕੀਨ ਬਨਾਉਣ ਕਿ ਉਨ੍ਹਾਂ ਦੇ ਅਧੀਨ ਖੇਤਰ ਵਿਚ ਕੋਈ ਵੀ ਯੋਗ ਵਿਅਕਤੀ ਵੋਟ ਬਨਾਉਣ ਤੋਂ ਵਾਂਝਾ ਨਹੀਂ ਰਹਿਆ ਅਤੇ ਨਾਲ ਹੀ ਕਿਸੇ ਵੱਲੋਂ ਬੋਗਸ ਵੋਟ ਵੀ ਨਹੀਂ ਬਣਾਈ ਗਈ ਹੈ ਸ਼੍ਰੀ ਸਿੰਘ ਨੇ ਦੱਸਿਆ ਕਿ ਰਾਜ ਵਿੱਚ ਲਿੰਗ ਅਨੁਸਾਰ ਰਾਜ ਵਿੱਚ 10440310 ਪੁਰਸ਼, 9309274 ਮਹਿਲਾਂ ਅਤੇ 380 ਤੀਸਰਾ ਲਿੰਗ ਵੋਟਰ ਹਨ ਇਸ ਤੋਂ ਇਲਾਵਾ 281 ਐਨ. ਆਰ.ਆਈਜ ਵੀ ਵੋਟਰ ਵਜੋਂ ਇਨਰੋਲ ਹੋਏ ਹਨ
Total Responses : 267