ਫਿਰੋਜਪੁਰ, 9 ਦਸੰਬਰ, 2016 : ਅੱਜ ਫਿਰੋਜਪੁਰ- ਫਾਜਿਲਕ ਸੜਕ ਤੇ ਹੋਏ ਸੜਕ ਹਾਦਸੇ ਵਿੱਚ 13 ਅਧਿਆਪਕਾਂ ਦੀ ਮੌਤ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਰ ਪਾਸੇ ਇਸ ਘਟਨਾ ਕਰਕੇ ਸ਼ੋਕ ਦੀ ਲਹਿਰ ਹੈ। ਗੌਰਮਿੰਟ ਟੀਚਰ ਯੂਨੀਅਨ ਪੰਜਾਬ ਜਿਲ੍ਹਾ ਫਿਰੋਜਪੁਰ ਵੱਲੋਂ ਇਸ ਘਟਨਾ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੌਰਮਿੰਟ ਟੀਚਰ ਯੂਨੀਅਨ ਫਿਰੋਜਪੁਰ ਦੇ ਪ੍ਰਧਾਨ ਰਾਜੀਵ ਹਾਂਡਾ ਅਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਮੰਦਭਾਗੀ ਘਟਨਾ ਵਾਪਰੀ ਹੈ। ਜਿਸ ਨੇ ਸਾਡੇ 13 ਭੈਣ ਭਰਾਵਾਂ ਨੂੰ ਨਿਗਲ ਲਿਆ ਹੈ। ਦੁੱਖ ਦੀ ਇਸ ਘੜੀ ਵਿੱਚ ਯੂਨੀਅਨ ਪਰਿਵਾਰਾਂ ਦੇ ਨਾਲ ਖੜੀ ਹੈ। ਜਿੱਥੇ ਇਹ ਘਟਨਾ ਕੁਦਰਤ ਦੀ ਕਰੋਪੀ ਹੈ, ਉੱਥੇ ਇਸ ਕਰੋਪੀ ਦੇ ਹੋਣ ਵਿੱਚ ਪੰਜਾਬ ਸਰਕਾਰ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਜੇਕਰ ਇਨ੍ਹਾਂ ਅਧਿਆਪਕਾਂ ਦੀ ਪੋਸਟਿੰਗ ਉਨ੍ਹਾਂ ਦੇ ਜਿਲ੍ਹੇ ਜਿੱਥੇ ਉਹ ਰਹਿੰਦੇ ਸਨ ਵਿੱਚ ਹੁੰਦੀ ਤਾਂ ਇਸ ਮੰਦਭਾਗੀ ਘਟਨਾਂ ਤੋਂ ਬਚਿਆ ਜਾ ਸਕਦਾ ਸੀ।
ਇਨ੍ਹਾਂ ਮ੍ਰਿਤਕ ਅਧਿਆਪਕਾਂ ਵਿੱਚੋਂ ਕਈ ਅਧਿਆਪਕ ਕਈ ਸਾਲਾਂ ਤੋਂ ਬਦਲੀ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਸਰਕਾਰ ਜਦੇ ਦਰਬਾਰ ਤੱਕ ਪਹੁੰਚ ਨਾਂ ਹੋਣ ਕਾਰਨ ਉਨ੍ਹਾਂ ਨੁੰ ਇਨਸਾਫ ਨਾਂ ਮਿਲਿਆਜ ਤੇ ਉਹ ਬੇਵਕਤੇ ਹੀ ਇਸ ਘਟਨਾਂ ਦੀ ਬਲੀ ਚੜ੍ਹ ਗਏ। ਨਵੇਂ ਭਰਤੀ ਅਧਿਆਪਕ ਜਿਹਨਾਂ ਨੇ ਅਜੇ ਜੁਆਇੰਨ ਕਰਨਾ ਸੀ ਉਹ ਵੀ ਇਸ ਦੁਰਘਟਨਾਂ ਦੀ ਭੇਟ ਚੜ੍ਹ ਗਏ।ਜੇਕਰ ਉਹਨਾਂ ਨੂੰ ਉਹਨਾਂ ਦੇ ਜਿਲ੍ਹੇ ਵਿਚ ਹੀ ਪੋਸਟਿਗ ਦਿੱਤੀ ਜਾਂਦੀ ਤਾਂ ਉਹ ਇਸ ਘਟਨਾਂ ਤੋ ਬਚ ਸਕਦੇ ਸਨ ।
ਭਾਵੇ ਪੰਜਾਬ ਦੇ ਸਿੱਖਿਆਾ ਮੰਤਰੀ ਸ: ਦਲਜੀਤ ਸਿੰਘ ਚੀਮਾ ਜੀ ਵੱਲੋਂ ਇਨ੍ਹਾਂ ਮ੍ਰਿਤਕ ਅਧਿਆਪਕਾਂ ਦੇ ਆਸ਼ਰਿਤਾਂ ਨੂੰ ਜਲਦ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਪਰ ਉਹ ਆਪਣੇ ਵਿਭਾਗ ਦੀ ਇਸ ਗਲਤੀ ਤੇ ਪਰਦਾ ਨਹੀਂ ਪਾ ਸਕਣਗੇ। ਇਸ ਸਮੁੱਚੀ ਘਟਨਾ ਦੀ ਜਿੰਮੇਵਾਰੀ ਸਿੱਖਿਆ ਵਿਭਾਗ ਦੀ ਹੈ।
ਇਸ ਮੌਕੇ ਨੀਰਜ ਯਾਦਵ, ਤਿਰਲੋਕ ਭੱਟੀ, ਗੌਰਵ ਮੂਜਾਂਲ, ਸੰਦੀਪ ਟੰਡਨ, ਬਲਵਿੰਦਰ ਭੁੱਟੋਂ ਗੌਰਮਿੰਟ ਟੀਚਰ ਯੂਨੀਅਨ ਫਾਜਿਲਕਾ ਦੇ ਪ੍ਰਧਾਨ ਭਗਵੰਤ ਭਟੇਜਾ, ਨਿਸ਼ਾਂਤ ਅਗਰਵਾਲ, ਰਾਜੀਵ ਚੁਗਤੀ, ਕੁਲਵੀਰ ਸਿੰਘ, ਅਮਦੀਪ ਆਦਿ ਹਾਜਿਰ ਸਨ।