ਚੰਡੀਗੜ੍ਹ, 10 ਦਸੰਬਰ, 2016 : ਪੰਜਾਬ ਸਰਕਾਰ ਵਲੋਂ ਅੱਜ ਹੁਕਮ ਜਾਰੀ ਕਰਦਿਆਂ 6 ਤਹਿਸੀਲਦਾਰ ਤੇ 19 ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਕੀਤੀਆਂ ਗਈਆਂ ਹਨ। ਇਹ ਹੁਕਮ ਫੌਰੀ ਤੌਰ 'ਤੇ ਲਾਗੂ ਹੋਣਗੇ।
ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਜਿਨ੍ਹਾਂ 6 ਤਹਿਸੀਲਤਾਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ ਉਨ੍ਹਾਂ ਵਿਚ ਸ੍ਰੀ ਗੁਰਮੇਲ ਸਿੰਘ ਨੂੰ ਤਬਦੀਲ ਕਰਦੇ ਹੋਏ ਜਲਾਲਾਬਾਦ ਵਿਖੇ, ਸ੍ਰੀ ਮਨਜੀਤ ਭੰਡਾਰੀ ਨੂੰ ਅਜਨਾਲਾ ਵਿਖੇ, ਅਰਵਿੰਦ ਪ੍ਰਕਾਸ ਵਰਮਾ ਨੂੰ ਹੁਸ਼ਿਆਰਪੁਰ ਵਿਖੇ, ਇਕਬਾਲ ਸਿੰਘ ਨੂੰ ਫਾਜਿਲਕਾ, ਮਨਮੋਹਨ ਸਿੰਘ ਨੂੰ ਪਾਤੜਾਂ ਅਤੇ ਵਾਧੂ ਚਾਰਜ ਮੁਣਕ ਅਤੇ ਮਨਜੀਤ ਸਿੰਘ ਨੂੰ ਤਬਦੀਲ ਕਰਦੇ ਹੋਏ ਗੜ੍ਹਸ਼ੰਕਰ ਵਿਖੇ ਤੈਨਾਤ ਕੀਤਾ ਗਿਆ ਹੈ।
ਫਿਰੋਜਪੁਰ ਅਤੇ ਪਟਿਆਲਾ ਮੰਡਲ ਦੇ 7 ਨਾਇਬ ਤਹਿਸੀਲਦਾਰ ਤਬਦੀਲ ਕੀਤੇ ਗਏ ਹਨ ਜਿਨ੍ਹਾਂ ਵਿਚ ਰਾਜਪਾਲ ਸਿੰਘ ਸੇਖੋਂ ਨੂੰ ਐਮ ਐਲ ਏ ਫਿਰੋਜਪੁਰ ਅਤੇ ਵਾਧੂ ਚਾਰਜ ਪਾਵਰਕਾਮ, ਗੁਰਮੀਤ ਮਿਚਰਾ ਨੂੰ ਮਲੌਦ, ਨਰਿੰਦਰ ਕੁਮਾਰ ਨੂੰ ਲਹਿਰਾਂ, ਬਹਾਦਰ ਸਿੰਘ ਨੂੰ ਅਗਰੇਰੀਐਨ ਸੰਗਰੂਰ, ਕ੍ਰਿਸ਼ਨ ਕੁਮਾਰ ਮਿੱਤਲ ਨੂੰ ਜਗਰਾਓ, ਦਿਲਬਾਗ ਸਿੰਘ ਨੂੰ ਸ਼ੇਰਪੁਰ ਅਤੇ ਸਵਰਨ ਸਿੰਘ ਨੂੰ ਤਬਦੀਲ ਕਰਦੇ ਹੋਏ ਧੂਰੀ ਵਿਕੇ ਤੈਨਾਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਜਲੰਧਰ ਮੰਡਲ ਦੇ 10 ਨਾਇਬ ਤਹਿਸੀਲਦਾਰ ਤਬਦੀਲ ਕੀਤੇ ਗਏ ਹਨ ਜਿਨ੍ਹਾਂ ਵਿਚ ਗੁਰਪਾਲ ਸਿੰਘ ਨੂੰ ਰਿਕਵਰੀ ਅਜਨਾਲਾ, ਰੋਬਿਨਜੀਤ ਕੌਰ ਨੂੰ ਐਮ ਐਲ ਏ ਅੰਮ੍ਰਿਤਸਰ, ਸੁਖਦੇਵ ਬੰਗੜ੍ਹ ਨੂੰ ਅਟਾਰੀ, ਯਸ਼ਪਾਲ ਨੂੰ ਪਠਾਨਕੋਟ, ਬਾਵਾ ਸਿੰਘ ਨੂੰ ਸ਼ਾਹਕੋਟ, ਸਵਪਨ ਦੀਪ ਕੌਰ ਨੂੰ ਨੌਸ਼ਿਹਰਾ ਮੱਝਾ ਸਿੰਘ, ਮਨਜੀਤ ਸਿੰਘ ਨੂੰ ਫਗਵਾੜਾ, ਅਜੈ ਕੁਮਾਰ ਨੂੰ ਰਿਕਵਰੀ ਤਰਨਤਾਰਨ, ਜਸਵੀਰ ਸਿੰਘ ਨੂੰ ਬਾਬਾ ਬਕਾਲਾ ਅਤੇ ਗੁਰਬਿੰਦਰ ਸਿੰਘ ਜੰਮੂ ਨੂੰ ਤਬਤੀਲ ਕਰਦੇ ਹੋਏ ਰਣਜੀਤ ਸਾਗਰ ਡੈਮ ਸ਼ਾਹਪੁਰ ਕੰਡੀ ਵਿਖੇ ਤੈਨਾਤ ਕੀਤਾ ਗਿਆ ਹੈ।
ਫਰੀਦਕੋਟ ਮੰਡਲ ਵਿਚ ਨਾਇਬ ਤਹਿਸੀਲਦਾਰ ਸੁਖਚਰਨ ਸਿੰਘ ਨੂੰ ਗੁਨਿਆਣਾ ਮੰਡੀ ਅਤੇ ਸ਼ਿੰਦਰਪਾਲ ਸਿੰਘ ਨੂੰ ਤਬਦੀਲ ਕਰਦੇ ਹੋਏ ਅਗਰੇਰੀਅਨ ਫਰੀਦਕੋਟ ਵਿਖੇ ਤੈਨਾਤ ਕੀਤਾ ਗਿਆ ਹੈ।