← ਪਿਛੇ ਪਰਤੋ
ਰੂਪਨਗਰ, 2 ਜਨਵਰੀ, 2017 : ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਕਰਨੇਸ਼ ਸ਼ਰਮਾ ਨੇ ਅੱਜ ਇਥੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਚ ਨਵੇਂ ਸਾਲ 2017 ਦੀ ਆਮਦ 'ਤੇ ਪੱਤਰਕਾਰਾਂ/ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਸਾਲ 2016 ਦੌਰਾਨ ਉਨਾਂ ਵਲੋਂ ਮਿਲੇ ਸਹਿਯੋਗ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਇਸ ਸਾਲ ਵੀ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਕਾਰਤਾਮਕ ਸਹਿਯੋਗ ਦਿੰਦੇ ਰਹਿਣਗੇ। ਉਨਾਂ ਆਪਣੇ ਅਤੇ ਆਪਣੇ ਪਰਿਵਾਰ ਵਲੋਂ ਸਾਰਿਆਂ ਨੂੰ ਅਤੇ ਉਨਾਂ ਦੇ ਪਰਿਵਾਰਾਂ ਨੂੰ ਨਵੇਂ ਸਾਲ ਦੀ ਵਧਾਈ ਦਿਤੀ ਅਤੇ ਕਾਮਨਾ ਕੀਤੀ ਕਿ ਇਹ ਸਾਲ ਉਨਾਂ ਲਈ ਖੁਸ਼ੀਆਂ ਅਤੇ ਖੇੜਿਆਂ ਵਾਲਾ ਰਹੇ।ਉਨ੍ਹਾਂ ਇਹ ਵੀ ਆਸ ਜਤਾਈ ਕਿ ਪਿਛਲੇ 2 ਸਾਲਾਂ ਵਿੱਚ ਉਨ੍ਹਾਂ ਨਾਲ ਹੋਈ ਪਰਿਵਾਰਕ ਸਾਂਝ ਹੋਰ ਗੁੜੀ ਹੋਈ ਅਤੇ ਕਿਸੇਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ 2015 ਅਤੇ 2016 ਬੜੇ ਰੁਝੇਵਿਆਂ ਵਾਲੇ ਰਹੇ ਅਤੇ ਇਨ੍ਹਾਂ 2 ਸਾਲਾਂ ਦੋਰਾਨ ਜੋ ਸਹਿਯੋਗ ਉਨ੍ਹਾਂ ਵੱਲੋਂ ਦਿੱਤਾ ਗਿਆ ਹੈ ਉਸ ਸਦਕਾ ਇਹ ਮਹਿਸੂਸ ਹੀ ਨਹੀਂ ਹੋਇਆ ਕਿ ਕੋਈ ਵੀ ਪ੍ਰੋਗਰਾਮ ਇਨ੍ਹਾਂ ਵੱਡਾ ਸੀ ਉਨ੍ਹਾਂ ਇਹ ਵੀ ਕਿਹਾ ਕਿ ਹੋ ਸਕਦਾ ਹੈ ਸ਼ਇਦ ਕਿਤੇ ਕੋਈ ੳਣਤਾਈ ਰਹਿ ਗਈ ਹੋਵੇ ਪਰ ਜਿਲ੍ਹੇ ਦੀ ਸਮੂਚੀ ਪ੍ਰੈਸ ਨੇ ਚੰਗਾ ਰੋਲ ਅਦਾ ਕੀਤਾ । ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੌਰਾਨ ਜੋ ਕੋਈ ਕੰਮ ਬਕਾਇਆ ਰਹਿ ਗਏ ਹਨ ਉਹ ਇਸ ਸਾਲ ਦੌਰਾਨ ਮੁੰਕਮਲ ਹੋ ਜਾਣਗੇ।ਉਨ੍ਹਾਂ ਕਿਹਾ ਕਿ ਜਲਦੀ ਹੀ ਚੋਣਾਂ ਦਾ ਕੋਡ ਆਫ ਕੰਡਕਟ ਲੱਗਣ ਵਾਲਾ ਹੈ ਅਤੇ ਚੋਣਾਂ ਦਾ ਕੰਮ ਸ਼ੁਰੂ ਹੋ ਜਾਵੇਗਾ ਇਸਲਈ ਉਨ੍ਹਾਂ ਪ੍ਰੈਸ ਤੋ ਚੋਣਾਂ ਦੌਰਾਨ ਵੀ ਪੂਰੇ ਸਹਿਯੋਗ ਦੀ ਮੰਗ ਕੀਤੀ।ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ 18 ਤੋਂ 19 ਸਾਲ ਦੇ ਨੌਜਵਾਨਾਂ ਦੀਆਂ ਲਗਭਗ 15000 ਵੋਟਾਂ ਬਣਾਉਂਦੇ ਹੋਏ 70 ਫੀਸਦੀ ਪ੍ਰਾਪਤੀ ਕਰ ਲਈ ਗਈ ਹੈ।ਉਨ੍ਹਾਂ ਦਸਿਆ ਕਿ ਜ਼ਿਲ੍ਹੇ ਵਿਚ ਆਉਂਦੀਆਂ ਚੋਣਾਂ ਦੌਰਾਨ ਸੌ ਫੀਸਦੀ ਵੋਟਿੰਗ ਯਕੀਨੀ ਬਨਾਉਣ ਲਈ ਹਸਤਾਖਰ ਮੁਹਿੰਮ ਵੀ ਚਲਾਈ ਹੋਈ ਹੈ ਜਿਸ ਤਹਿਤ ਤਹਿਸੀਲ ਦਫਤਰ ਵਿਖੇ ਇਕ ਸਕਰੀਨ ਵੀ ਲਗਾਈ ਗਈ ਹੈ ਜਿਸ ਤੇ ਹਸਤਾਖਰ ਕਰਕੇ ਵਿਅਕਤੀ ਵੋਟ ਪਾਉਣ ਦਾ ਪ੍ਰਣ ਲੈਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹਿਰੀ ਅਤੇ ਪੇਂਡੂ ਮਿਸ਼ਨ ਤਹਿਤ ਲਗਭਗ 90 ਫੀਸਦੀ ਕੰਮ ਮੁੰਕਮਲ ਕਰ ਲਏ ਗਏ ਹਨ।ਉਨ੍ਹਾਂ ਨਰੇਗਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਤਹਿਤ ਜ਼ਿਲ੍ਹੇ ਵਿੱਚ ਰਿਕਾਰਡ ਤੋੜ ਕੰਮ ਕੀਤਾ ਗਿਆ ਹੈ।ਪਿਛਲੇ ਸਾਲ ਦੌਰਾਨ ਜਿੱਥੇ ਇਸ ਤਹਿਤ 7.50 ਕਰੋੜ ਦੇ ਹੀ ਕੰਮ ਕਰਵਾਏ ਗਏ।ਉਥੇ ਇਸ ਸਾਲ ਦੌਰਾਨ ਦਸੰਬਰ ਤੱਕ ਲਗਭਗ 12-13 ਕਰੋੜ ਰੁਪਏ ਦੇ ਕੰਮ ਕਰਵਾਏ ਜਾ ਚੱਕੇ ਹਨ ਅਤੇ ਉਮੀਦ ਹੈ ਕਿ ਇਸ ਸਾਲ ਦੇ ਆਖਿਰ ਤੱਕ 20 ਤੋਂ 22 ਕਰੋੜ ਤੱਕ ਦੇ ਵਿਕਾਸ ਦੇ ਕੰਮ ਕਰਵਾ ਲਏ ਜਾਣਗੇ।ਉਨ੍ਹਾਂ ਕਿਹਾ ਕਿ ਲਗਭਗ 12 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਫਰ - ਏ - ਸ਼ਹਾਦਤ ਮਾਰਗ ਦਾ ਕੰਮ ਵੀ ਲਗਭਗ ਮੁੰਕਮਲ ਵਾਗ ਹੋਣ ਵਾਲਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨੀਲੇ ਕਾਰਡ ਧਾਰਕਾਂ ਨੁੰ ਕਣਕ ਸਪਲਾਈ ਕਰਨ ਵਿੱਚ ਰੂਪਨਗਰ ਪਹਿਲੇ ਸਥਾਨ ਤੇ ਰਿਹਾ ਹੈ ਅਤੇ ਇਸ ਸਾਲ ਵੀ ਇਹ ਕੰਮ ਲਗਭਗ 85 ਫੀਸਦੀ ਮੁੰਕਮਲ ਕਰ ਲਿਆ ਗਿਆ ਹੈ। ਜਿਲ੍ਹੇ ਵਿੱਚ 6 ਹੁਨਰ ਵਿਕਾਸ ਕੇਂਦਰ ਬਣਾਏ ਜਾਣੇ ਹਨ ਜਿਸ ਵਿਚੋਂ 5 ਦਾ ਕੰਮ ਮੁੰਕਮਲ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਲੋਕ ਭਲਾਈ ਦੇ ਕੰਮਾਂ ਨੂੰ ਨਿਸ਼ਚਿਤ ਸਮੇਂ ਵਿੱਚ ਮੁਕੰਮਲ ਕਰਨ ਦੀ ਜਿਲ੍ਹੇ ਪਸ਼ਾਸ਼ਨ ਦੀ ਕੋਸ਼ਿਸ਼ ਰਹੇਗੀ।
Total Responses : 267