ਬਠਿੰਡਾ, 7 ਦਸੰਬਰ, 2016 : ਸੰਦੀਪ ਸਕਸੈਨਾ ਡਿਪਟੀ ਇਲੈਕਸ਼ਨ ਕਮਿਸ਼ਨਰ, ਸ੍ਰੀ ਵੀ.ਕੇ ਸਿੰਘ ਮੁੱਖ ਚੋਣ ਅਫਸਰ ਪੰਜਾਬ (ਸੀ.ਈ.ਓ) ਪੰਜਾਬ ਅਤੇ ਵੀ.ਕੇ ਭਾਵਰਾ ਏ.ਡੀ.ਜੀ.ਪੀ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੇ ਨੁਮਾਇੰਦਿਆਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਧਾਨ ਸਭਾ 2017 ਦੀ ਚੋਣਾਂ ਸਬੰਧੀ ਕੀਤੀ ਜਾ ਰਹੀ ਪ੍ਰਕਿਰਿਆ ਅਤੇ ਪੁਲਿਸ ਵਿਭਾਗ ਵਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸਬੰਧੀ ਸਥਾਨਕ ਮਿੰਨੀ ਸਕੱਤਰੇਤ ਵਿਖੇ ਮੀਟਿੰਗ ਕੀਤੀ ਗਈ।
ਬੈਠਕ ਦੀ ਅਗਵਾਈ ਕਰਦਿਆਂ ਸ਼੍ਰੀ ਸੰਦੀਪ ਸਕਸੈਨਾ ਡਿਪਟੀ ਇਲੈਕਸ਼ਨ ਕਮਿਸ਼ਨਰ, ਭਾਰਤੀ ਚੋ ਕਮਿਸ਼ਨਰ, ਸ੍ਰੀ ਵੀ.ਕੇ ਸਿੰਘ ਸੀ.ਈ.ਓ ਪੰਜਾਬ ਅਤੇ ਵੀ.ਕੇ ਭਾਵਰਾ ਏ.ਡੀ.ਜੀ.ਪੀ ਨੇ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਆ ਰਹੀਆਂ ਵਿਧਾਨ ਸਭਾ 2017 ਦੀਆਂ ਚੋਣਾਂ ਨਿਰਪੱਖ, ਆਜ਼ਾਦ ਤੇ ਸ਼ਾਂਤੀਪੂਰਵਕ ਕਰਵਾਉਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਵੋਟ ਪ੍ਰਕਿਰਿਆ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹੀ ਜਾਵੇਗੀ। ਉਨਾਂ ਕਿਹਾ ਕਿ ਉਨਾਂ ਦੀ ਅੱਜ ਇਸ ਮੀਟਿੰਗ ਕਰਨ ਦਾ ਮੁੱਖ ਉਦੇਸ਼ ਇਹੀ ਸੀ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਚੋਣ ਪ੍ਰਕਿਰਿਆ ਸਬੰਧੀ ਕੀ ਉਪਰਾਲੇ ਕੀਤੇ ਗਏ ਹਨ। ਉਨਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਇਸ ਗੱਲ ਤੇ ਵਿਸ਼ੇਸ ਜ਼ੋਰ ਦਿੱਤਾ ਜਾ ਰਿਹਾ ਕਿ ਕੋਈ ਵੀ ਯੋਗ ਵੋਟਰ ਵੋਟ ਬਣਾਉਣ ਤੇ ਵਾਂਝਾ ਨਾ ਰਹਿ ਜਾਵੇ ਅਤੇ ਇਸ ਸਬੰਧੀ ਜ਼ਿਲਾ ਅਧਿਕਾਰੀਆਂ ਨੂੰ ਵਿਸ਼ੇਸ ਉਪਰਾਲੇ ਕਰਨ ਲਈ ਕਿਹਾ ਗਿਆ ਹੈ ਕਿ ਨੋਜਵਾਨ ਖਾਸਕਰਕੇ 18-19 ਸਾਲ ਦੇ ਨੌਜਵਾਨ ਦੀਆਂ ਵੋਟਾਂ ਜਰੂਰ ਬਣਾਈਆ ਜਾਣ ਅਤੇ ਉਨ੍ਹਾਂ ਨੂੰ ਵੋਟ ਬਣਾਉਣ ਲਈ ਜਾਗਰੂਕ ਕੀਤਾ ਜਾਵੇ। ਉਨਾਂ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ 2017 ਦੀਆਂ ਚੋਣਾਂ ਵਿਚ ਕੁਝ ਪੋਲਿੰਗ ਸਟੇਸ਼ਨਾਂ ਕਰੀਬ 20 ਪ੍ਰਤੀਸ਼ਤ ਪੋਲਿੰਗ ਸਟੇਸ਼ਨਾਂ 'ਤੇ ਵੈਬ ਕਾਸਟਿੰਗ ਕਰਵਾਈ ਜਾਵੇਗੀ ਭਾਵ ਕਿ ਉਸ਼ ਸਟੇਸ਼ਨ ਦੀ ਸਾਰੀ ਚੋਣ ਪ੍ਰਕਿਰਿਆ ਦੀ ਰਿਕਾਡਿੰਗ ਕੀਤੀ ਜਾਵੇਗੀ , ਜਿਸ ਨੂੰ ਮਾਣਯੋਗ ਭਾਰਤ ਚੋਣ ਕਮਿਸ਼ਨ ਤੇ ਹੋਰ ਉੱਚ ਚੋਣ ਅਧਿਕਾਰੀ ਸਿੱਧੀ ਜਾਣਕਾਰੀ ਹਾਸਿਲ ਕਰ ਸਕਣਗੇ। ਇਸ ਵੈਬ ਕਾਸਟਿੰਗ ਦਾ ਮੁੱਖ ਮਨੋਰਥ ਨਿਰਪੱਖ, ਸ਼ਾਂਤੀਪੂਰਵਕ ਤੇ ਸੁਚਾਰੂ ਵੋਟਾਂ ਕਰਵਾਉਣਾ ਹੈ।
ਮੀਟੰਗ ਦੌਰਾਨ ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿਰਪੱਖ ਤੇ ਸਾਂਤੀਪੂਰਵਕ ਢੰਗ ਨਾਲ ਚੋਣ ਪ੍ਰਕਿਰਿਆ ਮੁਕੰਮਲ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 'ਸਵੀਪ' ਤਹਿਤ ਜ਼ਿਲੇ ਅੰਦਰ ਲੋਕਾਂ ਨੂੰ ਵੋਟ ਬਣਾਉਣ ਤੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ ਗਿਆ ਹੈ।
ਮੀਟਿੰਗ ਵਿਚ ਹਾਜ਼ਰ ਰਾਜਨੀਤਿਕ ਪ੍ਰਤੀਨਿਧ ਨੇ ਚੋਣ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਕਿ ਜ਼ਿਲ੍ਹੇ ਦੇ ਕੁਝ ਪੋਲਿੰਗ ਸਟੇਸ਼ਨਾਂ ਤੇ ਪੈਰਾ ਮਿਲਟਰੀ ਫੋਰਸ ਤਾਇਨਾਤ ਕੀਤੇ ਜਾਣ ਦੀ ਲੋੜ ਹੈ ਤਾਂ ਚੋਣ ਅਧਿਕਾਰੀਆਂ ਕਿਹਾ ਕਿ ਜਿਥੇ ਵੀ ਪੈਰਾ ਮਿਲਟਰੀ ਫੋਰਸ ਦੀ ਲੋੜ ਹੋਵੇਗੀ ਉਥੇ ਤਾਇਨਾਤੀ ਕੀਤੀ ਜਾਵੇਗੀ ਅਤੇ ਮਾਣਯੋਗ ਭਾਰਤ ਚੋਣ ਕਮਿਸ਼ਨ ਚੋਣਾਂ ਸ਼ਾਂਤੀਪੂਰਕਨ ਅਤੇ ਨਿਰਪੱਖ ਕਰਵਾਉਣ ਲਈ ਵਚਨਬੱਧ ਹੈ। ਏ.ਡੀ.ਜੀ.ਪੀ ਸ੍ਰੀ ਭਾਵਰਾ ਨੇ ਕਿਹਾ ਕਿ ਅਗਰ ਕਿਸੇ ਪਾਰਟੀ ਦੇ ਨਮੁਾਇੰਦੇ ਨੂੰ ਕੋਈ ਸਮੱਸਿਆ ਪੇਸ਼ ਆਉਦੀ ਹੈ ਤਾਂ ਉਹ ਸੀਨੀਅਰ ਅਧਿਕਾਰੀ ਦੇ ਧਿਆਨ ਵਿਚ ਤੁਰੰਤ ਲਿਆਉਣ ਜਾਂ ਟੋਲ ਫਰੀ ਨੰਬਰ 1950 'ਤੇ ਫੋਨ ਕਰਨ।
ਇਸ ਮੌਕੇ ਆਈ.ਜੀ. ਸ਼੍ਰੀ ਐਸ.ਕੇ.ਐਸ ਅਸਥਾਨਾ, ਡੀ.ਆਈ. ਜੀ. ਯੁਰਿੰਦਰ ਹੇਅਰ, ਜ਼ਿਲ੍ਹਾ ਪੁਲਿਸ ਮੁੱਖ ਸ਼੍ਰੀ ਸਵਪਨ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਸ਼ੇਨਾ ਅਗਰਵਾਲ, ਐਸ.ਡੀ.ਐਮ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ, ਐਸ.ਡੀ.ਐਮ ਰਾਮਪੁਰਾਫੂਲ ਸ਼੍ਰੀ ਨਰਿੰਦਰ ਸਿੰਘ ਧਾਲੀਵਾਲ, ਐਸ.ਡੀ.ਐਮ ਤਲਵੰਡੀ ਸਾਬੋ ਸ਼੍ਰੀ ਸੁਭਾਸ਼ ਚੰਦਰ, ਐਸ.ਡੀ.ਐਮ ਮੌੜ ਸ਼੍ਰੀ ਲਤੀਫ਼ ਅਹਿਮਦ ਅਤੇ ਹੋਰ ਜ਼ਿਲ੍ਹਾ ਅਧਿਕਾਰੀ ਵੀ ਹਾਜ਼ਰ ਸਨ।