ਲੁਧਿਆਣਾ, 2 ਜਨਵਰੀ, 2017 : ਬਹੁਜਨ ਸਮਾਜ ਪਾਰਟੀ ਦੀ ਇੱਕ ਅਹਿਮ ਮੀਟਿੰਗ ਸਰਕਟ ਸੂਬਾ ਪ੍ਰਧਾਾਨ ਰਛਪਾਲ ਸਿੰਘ ਰਾਜੂ ਦੀ ਪ੍ਰਧਾਨਗੀ ਹੇਠ ਸਰਕਟ ਹਾਊਸ ਵਿਖੇ ਹੋਈ। ਇਸ ਮੀਟਿੰਗ ਦੌਰਾਨ ਸਮਰਾਲਾ ਤੋਂ ਵੱਖ ਵੱਖ ਪਾਰਟੀਆਂ ਨੂੰ ਅਲਵਿਦਾ ਆਖ ਕਈ ਆਗੂ ਬਸਪਾ ਵਿੱਚ ਸ਼ਾਮਿਲ ਹੋਏ। ਸ੍ਰੀ ਰਾਜੂ ਨੇ ਇਨ੍ਹਾਂ ਆਗੂਆਂ ਨੂੰ ਪਾਰਟੀ 'ਚ ਸ਼ਾਮਿਲ ਕਰਦਿਆਂ ਯੋਗ ਨੁਮਾਇੰਦਗੀ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਰਾਜੂ ਨੇ ਕਿਹਾ ਕਿ ਬਸਪਾ ਨੇ ਕਿਸੇ ਵੀ ਉਮੀਦਵਾਰ ਨੂੰ ਸੀ ਐਮ ਜਾਂ ਡਿਪਟੀ ਸੀ ਐਮ ਦਾ ਚੇਹਰਾ ਨਹੀ ਬਣਾਇਆ। ਚੰਗੇ ਨਤੀਜੇ ਆਉਣ ਤੋਂ ਬਾਅਦ ਹੀ ਇਨ੍ਹਾਂ ਦਾ ਐਲਾਨ ਹੋਵੇਗਾ। ਉਨ੍ਹਾਂ ਏਹ ਗੱਲ ਦਾਅਵੇ ਨਾਲ ਕਹੀ ਕਿ ਜੇਕਰ ਸੂਬੇ ਦੇ ਲੋਕ ਬਸਪਾ ਨੂੰ ਮੌਕਾ ਦਿੰਦੇ ਹਨ ਤਾਂ ਬਸਪਾ ਸੂਬੇ ਦਾ ਮੁੱਖ ਮੰਤਰੀ ਕਿਸੇ ਦਲਿਤ ਆਗੂ ਨੂੰ ਹੀ ਬਣਾਏਗੀ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਬਸਪਾ ਦੀ ਕੌਮੀਂ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਸੂਬੇ ਭਰ ਵਿੱਚ ਚੋਣ ਰੈਲੀਆਂ ਨੂੰ ਸਬੋਧਨ ਕਰਨਗੇ ਅਤੇ ਹਰ ਵਾਰ ਦੀ ਤਰ੍ਹਾਂ ਇੱਕ ਰੈਲੀ ਲੁਧਿਆਣਾ ਵਿਖੇ ਵੀ ਕੀਤੀ ਜਾਵੇਗੀ। ਇਸ ਰੈਲੀ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਪਾਰਟੀ ਆਗੂਆਂ ਨਾਲ ਅੱਜ ਵਿਚਾਰਾਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਵਿਧਾਨ ਸਭਾ ਹਲਕਾ ਸਮਰਾਲਾ ਦੇ ਕਈ ਪਾਰਟੀਆਂ ਦੇ ਆਗੂ ਬਸਪਾ ਵਿੱਚ ਸ਼ਾਮਿਲ ਹੋਏ ਹਨ। ਇਸ ਤੋਂ ਇਲਾਵਾ ਉਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਅਪਣੀ ਜਿੱਤ ਨੂੰ ਯਕੀਨੀ ਆਖਦਿਆਂ ਕਿਹਾ ਕਿ ਬਸਪਾ ਨੇ ਪੱਤਰਕਾਰ ਭਾਈਚਾਰੇ ਨੂੰ ਵੀ ਵਿਸ਼ੇਸ ਸਤਿਕਾਰ ਦਿੰਦੇ ਹੋਏ ਲੁਧਿਆਣਾ ਜਿਲ੍ਹੇ ਦੀ ਵਿਧਾਨ ਸਭਾ ਹਲਕਾ ਪੂਰਬੀ ਤੋਂ ਪੰਜਾਬੀ ਅਖਬਾਰ ਦੇ ਜਿਲ੍ਹਾ ਇੰਚਾਰਜ ਗੁਰਪ੍ਰੀਤ ਸਿੰਘ ਮਹਿਦੂਦਾਂ ਨੂੰ ਅਤੇ ਜਲੰਧਰ ਜਿਲ੍ਹੇ ਦੀ ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਅੰਗਰੇਜੀ ਅਖਬਾਰ ਦੇ ਸੀਨੀਅਰ ਪੱਤਰਕਾਰ ਨੂੰ ਦੋ ਸੀਟਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਬਸਪਾ ਸਾਰੀਆਂ 117 ਸੀਟਾਂ ਤੇ ਚੋਣ ਲੜ੍ਹੇਗਹ ਅਤੇ ਜਿੱਤੇਗੀ। ਇਸ ਮੌਕੇ ਪਟਿਆਲਾ ਜੋਨ ਦੇ ਕੋਆਡੀਨੇਟਰ ਬਲਵਿੰਦਰ ਬਿੱਟਾ ਤੇ ਪ੍ਰਵੀਨ ਬੰਗਾ, ਜਿਲ੍ਹਾ ਪ੍ਰਧਾਨ ਜੀਤਰਾਮ ਬਸਰਾ, ਹਲਕਾ ਪੂਰਬੀ ਤੋਂ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਦੂਦਾਂ, ਹਲਕਾ ਸਾਹਨੇਵਾਲ ਤੋਂ ਸੁਰਿੰਦਰ ਕੁਮਾਰ ਮੇਹਰਬਾਨ, ਦਲਬੀਰ ਸਿੰਘ ਮੰਿਡਆਲਾ, ਕਿਰਨਵੀਰ ਸਿੰਘ ਬਗਲੀ, ਪ੍ਰਗਣ ਬਿਲਗਾ, ਬਲਦੇਵ ਸਿੰਘ ਮੰਡ, ਬਹਾਦਰ ਸਿੰਘ ਮਾਣਕੀ, ਛਿੰਦਾ ਮਾਣਕੀ, ਯੁਗਰਾਜ ਹੇਡੋਂ, ਗੁਰਪ੍ਰੀਤ ਹੇਡੋਂ, ਜਸਵਿੰਦਰ ਸਿੰਘ ਅਤੇ ਹੋਰ ਹਾਜਰ ਸਨ।