ਚੰਡੀਗੜ੍ਹ, 7 ਦਸੰਬਰ, 2016 : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਿਜੇ ਸਾਂਪਲਾ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਭਾਜਪਾ ਦੇ ਸੋਸ਼ਲ ਮੀਡੀਆ ਸੈਲ ਦੇ ਕਨਵੀਨਰ ਅਮਿਤ ਤਨੇਜਾ ਨੇ ਸੈਲ ਦਾ ਵਿਸਤਾਰ ਕਰਦਿਆਂ 6 ਕੋ-ਕਨਵੀਨਰ ਨਿਯੁਕਤ ਕੀਤੇ ਹਨ। ਅਮਿਤ ਤਨੇਜਾ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਲੁਧਿਆਣਾ ਤੋਂ ਡੀ.ਸੀ. ਬਾਂਸਲ ਤੇ ਤਰੁਣ ਗਰਚਾ, ਜਲੰਧਰ ਤੋਂ ਵਿਕਾਸ ਬਜਾਜ, ਸੌਰਵ ਕੁਮਾਰ ਤੇ ਦੀਪਾਲੀ ਅਤੇ ਪਟਿਆਲਾ ਤੋਂ ਮੋਨਿਕਾ ਸ਼ਰਮਾ ਨੂੰ ਭਾਜਪਾ ਦੇ ਸੋਸ਼ਲ ਮੀਡੀਆ ਸੈਲ ਦੇ ਕੋ-ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੈਲ ਦੇ ਅਹੁਦੇਦਾਰਾਂ ਦੀ ਹੋਰ ਸੂਚੀ ਜਲਦ ਹੀ ਜਾਰੀ ਕੀਤੀ ਜਾਵੇਗੀ।