ਚੰਡੀਗੜ੍ਹ/ਖੰਨਾ, 26 ਦਸੰਬਰ, 2016 : ਅਕਾਲੀ ਆਗੂਆਂ ਦਾ ਪਾਰਟੀ ਛੱਡ ਕੇ ਪੰਜਾਬ ਕਾਂਗਰਸ 'ਚ ਸ਼ਾਮਿਲ ਹੋਣ ਦਾ ਸਿਲਸਿਲਾ ਸਮੋਵਾਰ ਨੂੰ ਵੀ ਜ਼ਾਰੀ ਰਿਹਾ। ਚਾਰ ਮੁੱਖ ਪਾਰਟੀ ਆਗੂ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਆਪਣੀ ਨਿਸ਼ਠਾ ਪ੍ਰਗਟਾਉਂਦੇ ਹੋਏ ਕਾਂਗਰਸ 'ਚ ਸ਼ਾਮਿਲ ਹੋ ਗਏ, ਇਨ੍ਹਾਂ 'ਚ ਮੁੱਖ ਤੌਰ 'ਤੇ ਅਕਾਲੀ ਦਲ ਲੁਧਿਆਣਾ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਵਾਈਸ ਚੇਅਰਮੈਨ, ਐਡਵੋਕੇਟ ਭਲਿੰਦਰ ਸਿੰਘ ਭੰਡਲ ਸਨ।
ਅਕਾਲੀ ਹੈਵੀਵੇਟ ਮੰਨੇ ਜਾਂਦੇ, ਭੰਡਲ ਦਾ ਉਨ੍ਹਾਂ ਦੇ ਸਮਰਥਕਾਂ ਨਾਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੰਨਾ ਵਿਖੇ ਪੰਜਾਬ ਕਾਂਗਰਸ 'ਚ ਸਵਾਗਤ ਕੀਤਾ ਗਿਆ। ਕੈਪਟਨ ਅਮਰਿੰਦਰ ਨੇ ਭੰਡਲ ਦਾ ਕਾਂਗਰਸ 'ਚ ਵਾਪਿਸੀ 'ਤੇ ਸਵਾਗਤ ਕਰਦਿਆਂ, ਇਸਨੂੰ ਉਨ੍ਹਾਂ ਦੀ ਘਰ ਵਾਪਿਸੀ ਕਰਾਰ ਦਿੱਤਾ।
ਇਸ ਤੋਂ ਪਹਿਲਾਂ, ਚੰਡੀਗੜ੍ਹ ਵਿਖੇ ਸਾਬਕਾ ਕੌਂਸਲਰ ਤੇ ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦਿਨੇਸ਼ ਢੱਲ ਸਮੇਤ ਕੌਂਸਲਰ ਅਮਿਤ ਢੱਲ ਤੇ ਅਕਾਲੀ ਦਲ ਦੋਆਬਾ ਜੋਨ ਦੇ ਜਨਰਲ ਸਕੱਤਰ ਨਵਦੀਪ ਮੋਹਨ, ਕੈਪਟਨ ਅਮਰਿੰਦਰ ਦੀ ਮੌਜ਼ੂਦਗੀ ਹੇਠ ਪੰਜਾਬ ਕਾਂਗਰਸ 'ਚ ਸ਼ਾਮਿਲ ਹੋਏ।
ਅਕਾਲੀ ਆਗੂਆਂ ਨੇ ਕਿਹਾ ਕਿ ਬਾਦਲਾਂ ਦੀਆਂ ਲੋਕ ਵਿਰੋਧੀ ਤੇ ਤਾਨਾਸ਼ਾਹੀ ਨੀਤੀਆ ਕਾਰਨ ਉਨ੍ਹਾਂ ਦਾ ਸ੍ਰੋਅਦ 'ਚ ਦਮ ਘੁੱਟਣ ਲੱਗਾ ਸੀ ਤੇ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਹੱਕ 'ਚ ਪਾਰਟੀ ਛੱਡਣ ਦਾ ਫੈਸਲਾ ਲਿਆ।
ਉਨ੍ਹਾਂ ਨੇ ਕੈਪਟਨ ਅਮਰਿੰਦਰ ਦੀ ਅਗਵਾਈ 'ਚ ਭਰੋਸਾ ਪ੍ਰਗਟਾਉਂਦਿਆਂ, ਉਨ੍ਹਾਂ ਨੇ ਬਗੈਰ ਕਿਸੇ ਸ਼ਰਤ ਸਮਰਥਨ ਦਿੱਤਾ ਤੇ ਕਿਹਾ ਕਿ ਸਿਰਫ ਕੈਪਟਨ ਅਮਰਿੰਦਰ ਹੀ ਇਸ ਸੂਬੇ ਤੇ ਇਸਦੇ ਲੋਕਾਂ ਨੂੰ ਭ੍ਰਿਸ਼ਟ ਤੇ ਲਾਲਚੀ ਬਾਦਲਾਂ ਵੱਲੋਂ ਪੈਦਾ ਕੀਤੇ ਬੁਰੇ ਹਾਲਾਤਾਂ 'ਚੋਂ ਕੱਢ ਸਕਦੇ ਹਨ।