ਲੁਧਿਆਣਾ, 1 ਜਨਵਰੀ, 2017 : ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੂੰ ਬਹੁਜਨ ਸਮਾਜ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਪੂਰਬੀ ਤੋਂ ਉਮੀਦਵਾਰ ਐਲਾਨੇ ਜਾਣ ਦੀ ਖੁਸ਼ੀ ਵਿੱਚ ਨਿਊ ਸੰਦਰ ਨਗਰ ਵਾਸੀਆਂ ਨੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ। ਮਹੁੱਲਾ ਨਿਵਾਸੀਆਂ ਨੇ ਸ: ਮਹਿਦੂਦਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਉਹ ਬਸਪਾ ਦੀ ਹਾਈ ਕਮਾਂਡ ਦੇ ਰਿਣੀ ਹਨ ਜਿਨ੍ਹਾਂ ਸ: ਮਹਿਦੂਦਾਂ ਨੂੰ ਹਲਕਾ ਪੂਰਬੀ ਤੋਂ ਉਮੀਦਵਾਰ ਬਣਾਇਆ ਹੈ। ਇਸ ਮੌਕੇ ਸ: ਮਹਿਦੂਦਾਂ ਨੇ ਟਿਕਟ ਦੇਣ ਤੇ ਕੌਮੀਂ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ, ਸੂਬਾ ਇੰਚਾਰਜ ਡਾ: ਮੇਘਰਾਜ ਸਿੰਘ, ਸਾਬਕਾ ਸੰਸਦ ਮੈਂਬਰ ਤੇ ਫਿਲੋਰ ਤੋਂ ਉਮੀਦਵਾਰ ਅਵਤਾਰ ਸਿੰਘ ਕਰੀਮਪੁਰੀ, ਸੂਬਾ ਇੰਚਾਰਜ ਪ੍ਰਕਾਸ ਭਾਰਤੀ ਅਤੇ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੱਤਰਕਾਰ ਹੁੰਦੇ ਹੋਏ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਬਹੁਤ ਹੀ ਨੇੜੇ ਤੋਂ ਤੱਕਿਆ ਹੈ ਅਤੇ ਭ੍ਰਿਸਟ ਹੋ ਚੁੱਕੀ ਰਾਜਨੀਤੀ ਕੋਲ ਇਸਦਾ ਕੋਈ ਹੱਲ ਲਈ। ਉਨ੍ਹਾਂ ਕਿਹਾ ਕਿ ਇਸ ਭ੍ਰਿਸਟ ਹੋ ਚੁੱਕੀ ਰਾਜਨੀਤੀ ਵਿੱਚੋਂ ਗੰਦਗੀ ਸਾਫ ਕਰਨ ਲਈ ਸਾਫ ਸੁਥਰੀ ਸ਼ਵੀ ਤੇ ਦੇਸ਼ ਭਗਤੀ ਦੀ ਸੱਚੀ ਭਾਵਨਾ ਰੱਖਣ ਵਾਲੇ ਦੇਸ਼ ਦੇ ਨੌਜਵਾਨਾਂ ਨੂੰ ਹੁਣ ਅੱਗੇ ਆਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਵੀ ਅਜਿਹੀ ਸਫਾਈ ਦੀ ਸੁਰੂਆਤ ਵਜੋਂ ਮੁੜ ਸਿਆਸਤ ਵਿੱਚ ਕਦਮ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਕਾਲੀ ਭਾਜਪਾ ਸਰਕਾਰ ਦੇਸ਼ ਦੀ ਸੱਭ ਤੋਂ ਭ੍ਰਿਸਟ ਸਰਕਾਰ ਹੈ ਅਤੇ ਹਰ ਫਰੰਟ ਤੇ ਫੇਲ੍ਹ ਹੋ ਚੁੱਕੀ ਹੈ। ਇਸ ਲਈ ਇਸ ਨੂੰ ਚੱਲਦਾ ਕਰਨ ਲਈ ਸੂਬੇ ਦੀ ਜਨਤਾ ਬਹੁਜਨ ਸਮਾਜ ਪਾਰਟੀ ਦੀ ਤਾਕਤ ਬਣੇ। ਉਨ੍ਹਾਂ ਕਿਹਾ ਕਿ ਬਸਪਾ ਨੇ ਅਪਣੇ ਉੱਤਰ ਪ੍ਰਦੇਸ਼ ਦੇ ਸ਼ਾਸਨਕਾਲ ਦੌਰਾਨ ਹਰ ਵਰਗ ਦੀਆਂ ਸਮੱਸਿਆਵਾਂ ਦਾ ਹੱਲ ਕਰ ਵਿਕਾਸ ਵੀ ਕੀਤਾ। ਇਸ ਲਈ ਹੁਣ ਹੋਰ ਗੁੰਮਰਾਹ ਹੋਣ ਦੀ ਬਜਾਏ ਸੂਬੇ ਦੀ ਜਨਤਾ ਬਸਪਾ ਦੇ ਹਾਥੀ ਦੀ ਸਵਾਰੀ ਕਰੇ। ਉਨ੍ਹਾਂ ਮਹੁੱਲਾ ਨਿਵਾਸੀਆਂ ਵੱਲੋਂ ਦਿੱਤੇ ਸਤਿਕਾਰ ਲਈ ਉਨ੍ਹਾਂ ਦਾ ਵੀ ਧੰਨਵਾਦ ਕੀਤਾ। ਮੁਹੱਲਾ ਨਿਵਾਸੀਆਂ ਨੇ ਉਨ੍ਹਾਂ ਨੂੰ ਹਰ ਪ੍ਰਕਾਰ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਬਲਜੀਤ ਸਿੰਘ ਬੱਲੀ, ਅਵਤਾਰ ਸਿੰਘ, ਗੁਰਿੰਦਰ ਕੌਰ ਮਹਿਦੂਦਾਂ, ਅਸ਼ੀਸ ਗੁਪਤਾ, ਸ਼ਸੀ ਕਲ੍ਹਾ, ਗੋਬਿੰਦ ਸ਼ਰਮਾਂ, ਰਾਕੇਸ਼ ਕੁਮਾਰ, ਵਿਜੇ ਕੁਮਾਰ, ਜਸਵੀਰ ਸਿੰਘ, ਬੀ ਐਸ ਵੈਲਡਿੰਗ, ਅਰਨਵ ਕੁਮਾਰ, ਰਾਮੇਸ਼ਵਰ ਸਿੰਘ, ਸੰਭੂ ਸਾਹਨੀ, ਪ੍ਰਭੂ ਕੁਮਾਰ, ਬਿੱਲਾ ਸ਼ਰਮਾ, ਰੋਹਿਤ ਕੁਮਾਰ, ਸੰਤਰਾਮ ਯਾਦਵ, ਲਾਲਜੀ ਰਾਵਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਹੱਲੇ ਦੀਆਂ ਔਰਤਾਂ ਹਾਜਰ ਸਨ।