ਅੰਮ੍ਰਿਤਸਰ, 1 ਦਸੰਬਰ, 2016 : ਬੀਤੀ ਸੱਤ ਸਤੰਬਰ ਨੂੰ ਲੋਕ ਸੰਪਰਕ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੂੰ ਮੰਗ ਪੱਤਰ ਦੇਣ ਜਾਂਦੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸ਼ੀਏਸ਼ਨ ਦੇ ਮੈਂਬਰਾਂ 'ਤੇ ਪੰਜਾਬ ਪੁਲੀਸ ਦੇ ਇੱਕ ਹੈਕੜਬਾਜ ਡੀ.ਐਸ.ਪੀ ਵੱਲੋ ਕੀਤੇ ਲਾਠੀਚਾਰਜ ਨੂੰ ਲੈ ਕੇ ਇੱਕ ਐਸੋਸ਼ੀਏਸ਼ਨ ਦੇ ਮੈਂਬਰਾਂ ਤੇ ਆਹੁਦੇਦਾਰਾਂ ਦਾ ਇੱਕ ਵਫਦ ਸ੍ਰ ਜਸਬੀਰ ਸਿੰਘ ਪੱਟੀ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ ਤਾਂ ਉਹਨਾਂ ਨੇ ਤੁਰੰਤ ਜਿਲ੍ਹਾ ਪੁਲੀਸ ਕਮਿਸ਼ਨ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਤੇ ਡੀ.ਐਸ.ਪੀ ਦੇ ਤਬਾਦਲੇ ਲਈ ਕਿਹਾ।
ਸਥਾਨਕ ਸਰਕਟ ਹਾਊਸ ਵਿਖੇ ਮੁੱਖ ਮੰਤਰੀ ਸ੍ਰ੍ਰ ਪ੍ਰਕਾਸ਼ ਸਿੰਘ ਬਾਦਲ ਨਾਲ ਐਸੋਸ਼ੀਏਸ਼ਨ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਦੀ ਅਗਵਾਈ ਹੇਠ ਇੱਕ ਵਫਦ ਜਿਸ ਵਿੱਚ ਸ੍ਰ ਪੱਟੀ ਤੇ ਇਲਾਵਾ ਵਿਜੇ ਕੁਮਾਰ ਪੰਕਜ, ਪਰਮਜੀਤ ਸਿੰਘ ਬੱਗਾ, ਜਗਜੀਤ ਸਿੰਘ ਜੱਗਾ ਵੇਰਕਾ, ਫੁਲਜੀਤ ਸਿੰਘ ਵਰਪਾਲ, ਰਾਜੇਸ਼ ਡੈਨੀ ਪਹਿਲਵਾਨ, ਅਮਰੀਕ ਸਿੰੰਘ ਵੱਲਾ ਤੇ ਸੰਨੀ ਸਹੋਤਾ ਆਦਿ ਪੱਤਰਕਾਰ ਸ਼ਾਮਲ ਸਨ ਨੇ ਮੁਲਾਕਾਤ ਕਰਕੇ ਸ੍ਰ ਬਾਦਲ ਨੂੰ ਸੱਤ ਸਤੰਬਰ ਨੂੰ ਪੱਤਰਕਾਰਾਂ ਤੇ ਹੋਏ ਲਾਠੀਚਾਰਜ ਬਾਰੇ ਜਾਣਕਾਰੀ ਦਿੱਤੀ ਕਿ ਦੋਸ਼ੀ ਪੁਲੀਸ ਅਧਿਕਾਰੀ ਡੀ.ਐਸ,ਪੀ ਬਾਲ ਕਿਸ਼ਨ ਸਿੰਗਲਾ ਸਮੇਤ ਕਿਸੇ ਵੀ ਦੋਸ਼ੀ ਦੇ ਖਿਲਾਫ ਅੱਜ ਤੱਕ ਕੋਈ ਕਾਰਵਾਈ ਨਹੀ ਕੀਤੀ ਗਈ ਹੈ। ਮੁੱਖ ਮੰਤਰੀ ਨੇ ਸਾਰੀ ਘਟਨਾ ਦਾ ਵਿਸਥਾਰ ਸਾਹਿਤ ਸੁਣਿਆ । ਇਸ ਸਮੇਂ ਇੱਕ ਰੋਸ ਪੱਤਰ ਮੁੱਖ ਮੰਤਰੀ ਨੂੰ ਦਿੱਤਾ ਗਿਆ ਉਸ ਨਾਲ ਡਿਪਟੀ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਵੱਲੋ 24 ਸਤੰਬਰ ਨੂੰ ਤੁਰੰਤ ਕਾਰਵਾਈ ਕਰਨ ਦੇ ਕੀਤੇ ਆਦੇਸ਼ਾਂ ਦੀ ਖਬਰ ਦਾ ਕਾਪੀ ਵੀ ਲਗਾਈ ਸੀ । ਮੁਖ ਮੰਤਰੀ ਸ੍ਰੀ ਬਾਦਲ ਨੇ ਡਿਪਟੀ ਮੁੱਖ ਮੰਤਰੀ ਦੇ ਆਦੇਸ਼ਾਂ ਨੂੰ ਅੱਖੋ ਪਰੋਖੇ ਕਰਨ ਨੂੰ ਲੈ ਕੇ ਗੰਭੀਰਤਾ ਨਾਲ ਲਿਆ ਤੇ ਤੁਰੰਤ ਜਿਲ੍ਹਾ ਪੁਲੀਸ ਕਮਿਸ਼ਨਰ ਸ੍ਰੀ ਲੋਕ ਨਾਥ ਆਗਰਾ ਨੂੰ ਤੁਰੰਤ ਕਰਨ ਦੇ ਆਦੇਸ਼ ਦਿੰਦਿਆ ਕਿਹਾ ਕਿ ਇਹ ਵੀ ਪਤਾ ਕੀਤਾ ਜਾਵੇ ਕਿ ਸ੍ਰ ਸੁੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਪ੍ਰਤੀ ਅਣਗਹਿਲੀ ਵਤਰਣ ਵਾਲੇ ਕਿਹੜੇ ਅਧਿਕਾਰੀ ਹਨ। ਉਹਨਾਂ ਪੁਲੀਸ ਕਮਿਸ਼ਨਰ ਨੂੰ ਆਦੇਸ਼ ਦਿੱਤਾ ਕਿ ਡੀ.ਐਸ.ਪੀ ਦਾ ਤੁਰੰਤ ਤਬਾਦਲਾ ਕਰਨ ਦੀ ਰਿਪੋਰਟ ਬਣਾ ਡੀ.ਜੀ.ਪੀ ਨੂੰ ਭੇਜੀ ਜਾਵੇ ਤੇ ਬਾਕੀ ਮਾਮਲੇ ਦੀ ਪੂਰੀ ਜਾਂਚ ਕਰਕੇ ਦੋਸ਼ੀਆ ਦੇ ਖਿਲਾਫ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਉਹ ਪੰਜ ਵਾਰੀ ਮੁੱਖ ਮੰਤਰੀ ਸਿਰਫ ਮੀਡੀਏ ਦੀ ਬਦੋਲਤ ਹੀ ਬਣੇ ਹਨ ਅਤੇ ਮੀਡੀਏ ਨਾਲ ਕਿਸੇ ਪ੍ਰਕਾਰ ਦਾ ਵੀ ਉਹ ਤੱਕਰਾਰ ਨਹੀ ਚਾਹੁੰਦੇ। ਉਹਨਾਂ ਕਿਹਾ ਕਿ ਉਹ ਮੀਡੀਏ ਦਾ ਬਹੁਤ ਸਤਿਕਾਰ ਕਰਦੇ ਹਨ ਅਤੇ ਲੋਕਤੰਤਰ ਦੇ ਇਸ ਚੋਥੇ ਥੰਮ ਨਾਲ ਕਿਸੇ ਪ੍ਰਕਾਰ ਦੀ ਵੀ ਵਧੀਕੀ ਬਰਦਾਸ਼ਤ ਨਹੀ ਕਰਨਗੇ। ਉਹਨਾਂ ਕਿਹਾ ਕਿ ਕਿਸੇ ਵੀ ਅਜਿਹੇ ਅਧਿਕਾਰੀ ਨੂੰ ਬਖਸ਼ਿਆ ਨਹੀ ਜਾਵੇਗਾ ਜਿਹੜਾ ਬਦਅਮਨੀ ਫੈਲਾਉਦਾ ਹੈ। ਉਹਨਾਂ ਕਿਹਾ ਕਿ ਮੀਡੀਆ ਕਰਮੀਆ ਨੂੰ ਚਾਹੀਦਾ ਹੈ ਕਿ ਉਹ ਨਿਰਪੱਖ ਹੋ ਕੇ ਲੋਕ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਤੇ ਸਰਕਾਰ ਦੀਆ ਨੀਤੀਆ ਨੂੰ ਮੁਸ਼ਤੈਦੀ ਨਾਲ ਉਜਾਗਰ ਕਰਨ ਲਈ ਹਮੇਸ਼ਾਂ ਯਤਨਸ਼ੀਲ ਰਹਿਣ। ਇਸ ਦੇ ਨਾਲ ਜਿਲ੍ਹਾ ਪੁਲੀਸ ਕਮਿਸ਼ਨਰ ਨੇ ਵੀ ਵਫਦ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀ ਜਾਵੇਗਾ ਅਤੇ ਮੁੱਖ ਮੰਤਰੀ ਸਾਹਿਬ ਦੇ ਹੁਕਮਾਂ ਦੀ ਤਾਮੀਲ ਕੀਤੀ ਜਾਵੇਗੀ।