ਰੂਪਨਗਰ, 2 ਦਸੰਬਰ, 2016 : ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ 6 ਦਸੰਬਰ ਨੂੰ ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਵਿੱਚ ਸੰਗਤ ਦਰਸ਼ਨ ਕਰਨਗੇ ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਕਰਨੇਸ਼ ਸ਼ਰਮਾ ਨੇ ਅੱਜ ਇਥੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਚ ਮੁਖ ਮੰਤਰੀ ਵਲੋਂ ਕੀਤੇ ਜਾਣ ਵਾਲੇ ਸੰਗਤ ਦਰਸ਼ਨ ਪ੍ਰੋਗਰਾਮਾਂ ਦੇ ਸੁਚੱਜੇ ਪ੍ਰਬੰਧ ਕਰਨ ਲਈ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦਿਤੀ।ਉਨ੍ਹਾਂ ਦਸਿਆ ਕਿ ਮਾਨਯੋਗ ਮੁਖ ਮੰਤਰੀ ਪੰਜਾਬ ਸਵੇਰੇ 9.00 ਵਜੇ ਮੋਰਿੰਡਾ ਵਿਖੇ 40 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਮੋਰਿੰਡਾ ਚੁਨ੍ਹੀਂ ਸੜ੍ਹਕ ਦਾ ਉਦਘਾਟਨ ਕਰਨਗੇ। ਇਸ ਉਪਰੰਤ ਅਨਾਜ ਮੰਡੀ ਵਿਚ ਸੰਗਤ ਦਰਸ਼ਨ ਕਰਨਗੇ।
ਇਸ ਤੋਂ ਬਾਅਦ ਸਰਦਾਰ ਪਰਕਾਸ਼ ਸਿੰਘ ਬਾਦਲ ਸ਼੍ਰੀ ਚਮਕੌਰਸਾਹਿਬ ਸਿਵਲ ਹਸਪਤਾਲ ਵਿਚ ਪ੍ਰੀਵੈਂਟਿਵ ਹੈਲਥ ਚੈਕਅਪ ਸਕੀਮ ਦੀ ਸ਼ੁਰੂਆਤ ਕਰਨਗੇ ਜਿਸ ਤਹਿਤ 30 ਸਾਲ ਤੋਂ ਜਿਆਦਾ ਉਮਰ ਦੇ ਪੰਜਾਬ ਦੇ ਸਾਰੇ ਵਸਨੀਕਾਂ ਦਾ ਹਰ ਸ਼ਨੀਵਾਰ ਹੈਲਥ ਚੈਕਅਪ ਕੀਤਾ ਜਾਵੇਗਾ ।ਇਸ ਉਪਰੰਤ ਉਹ ਸਥਾਨਿਕ ਦਾਣਾ ਮੰਡੀ ਵਿਚ ਸੰਗਤ ਦਰ਼ਸਨ ਕਰਨਗੇ। ਇਸ ਸੰਗਤ ਦਰਸ਼ਨਾਂ ਦੌਰਾਨ ੳਹ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਗਰਾਂਟਾਂ ਵੀ ਤਕਸੀਮ ਕਰਨਗੇ । ਉਨ੍ਹਾਂ ਇਲਾਕਾ ਨਿਵਾਸੀਆਂ ਅਪੀਲ ਕੀਤੀ ਕਿ ਉਹ ਇਸ ਸੰਗਤ ਦਰਸ਼ਨ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਇਲਾਕੇ ਦੀਆਂ ਉਚਿੱਤ ਮੰਗ ਅਤੇ ਸਮੱਸਿਆਵਾਂ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਉਣ ।
ਮੀਟਿੰਗ ਦੌਰਾਨ ਉਨ੍ਹਾਂ ਸਿਵਲ ਸਰਜਨ ਰੂਪਨਗਰ ਨੂੰ ਦੋਨੋ ਥਾਵਾਂ ਤੇ ਐਂਬੂਲੈਂਸਾਂ ਦਾ ਪ੍ਰਬੰਧ ਕਰਨ ਲਈ ਆਖਿਆ। ਉਨਾਂ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਰਜੀ ਪਖਾਨੇਬ ਬਨਾਉਣ ਲਈ ਆਖਿਆ।ਉਨਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਸੁਰਖਿਆ ਦੇ ਪੁਖਤਾ ਪ੍ਰਬੰਧ ਅਤੇ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਨੂੰ ਬੈਰੀਕੇਟਿੰਗ ਦੇ ਲੋੜੀਂਦੇ ਪ੍ਰਬੰਧ ਕਰਨ ਲਈ ਵੀ ਕਿਹਾ। ਉਨ੍ਹਾਂ ਜੀ.ਐਮ. ਪੰਜਾਬ ਰੋਡਵੇਜ ਨੂੰ ਦੋਨੋ ਥਾਵਾਂ ਤੇ ਰਿਕਵਰੀ ਵੈਨਾਂ ਦਾ ਪ੍ਰਬੰਧ ਕਰਨ ਲਈ ਕਿਹਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਨਦੀਪ ਬਾਂਸਲ, ਐਸ.ਪੀ.ਸ੍ਰੀ ਅਜਵਿੰਦਰ ਸਿੰਘ ,ਐਸ.ਡੀ.ਐਮ. ਰੂਪਨਗਰ ਸ਼੍ਰ ਉਦੇਦੀਪ ਸਿੰਘ ਸਿੱਧੂ ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ ਮਿਸ ਨਵਰੀਤ ਸੈਖੋਂ, ਮੈਡਮ ਦੀਪਜੋਤ ਕੌਰ ਸਹਾਇਕ ਕਮਿਸ਼ਨਰ(ਜ), ਸ਼੍ਰੀ ਪਰੇਸ਼ ਗਾਰਗੀ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡੀ.ਡੀ.ਪੀ.ਓ ਸ੍ਰੀ ਦਿਨੇਸ਼ ਵਸਿਸ਼ਟ, ਸ਼੍ਰੀਮਤੀ ਸੁਖਵੰਤ ਕੌਰ ਜ਼ਿਲ੍ਹਾ ਖਜਾਨਾ ਅਫਸਰ, ਸ਼੍ਰੀ ਕੁਲਵੰਤ ਸਿੰਘ ਜ਼ਿਲ੍ਹਾ ਮੰਡੀ ਅਫਸਰ, ਸ਼੍ਰੀ ਹਰਬੰਸ ਸਿੰਘ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ , ਸ਼੍ਰੀ ਸੁਰਜੀਤ ਸਿੰਘ ਸੰਧੂ ਜ਼ਿਲ੍ਹਾ ਖੇਡ ਅਫਸਰ, ਸ਼੍ਰੀ ਭੁਪਿੰਦਰ ਸਿੰਘ ਕਾਰਜਸਾਧਕ ਅਫਸਰ ਨਗਰ ਪੰਚਾਇਤ ਸ਼੍ਰੀ ਚਮਕੌਰ ਸਾਹਿਬ ਵੀ ਹਾਜ਼ਰ ਸਨ ।