ਪੰਜਾਬ ਰਾਜ ਘੱਟ ਗਿੱਣਤੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਮੁਨੱਵਰ ਮਸੀਹ ਦੀ ਮੌਜੂਦਗੀ ਵਿਚ ਵਾਈਸ ਚੇਅਰਪਰਸਨ ਅਤੇ ਮੈਂਬਰ ਵਣ ਭਵਨ ਸੈਕਟਰ-68 ਮੋਹਾਲੀ ਵਿਖੇ ਆਪੋ-ਆਪਣੇ ਆਹੁਦੇ ਦਾ ਕਾਰਜ ਭਾਰ ਸੰਭਾਲਦੇ ਹੋਏ।
ਐਸ.ਏ.ਐਸ.ਨਗਰ, 22 ਦਸੰਬਰ, 2016 : ਪੰਜਾਬ ਰਾਜ ਘੱਟ ਗਿੱਣਤੀ ਕਮਿਸ਼ਨ ਦੇ ਨਵ- ਨਿਯੁਕਤ ਵਾਈਸ- ਚੇਅਰਪਰਸਨ ਹਾਫ਼ਿਜ਼ ਤਹਸੀਨ ਅਹਿਮਦ ਅਤੇ ਨਵ ਨਿਯੁਕਤ ਮੈਂਬਰ ਸ਼੍ਰੀ ਅਲਬਰਟ ਦੂਆ ਲੁਧਿਆਣਾ ਅਤੇ ਸ਼੍ਰੀ ਹਜ਼ੂਰ ਹੁਸੇਨ ਆਦਮਪੁਰ ਨੇ ਪੰਜਾਬ ਰਾਜ ਘੱਟ ਗਿੱਣਤੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਮੁਨੱਵਰ ਮਸੀਹ ਦੀ ਮੌਜੂਦਗੀ ਵਿਚ ਵਣ ਭਵਨ ਸੈਕਟਰ-68 ਮੋਹਾਲੀ ਵਿਖੇ ਆਪੋ-ਆਪਣੇ ਆਹੁਦੇ ਦਾ ਕਾਰਜ ਭਾਰ ਸੰਭਾਲਿਆ । ਇਸ ਮੋਕੇ ਚੇਅਰਮੈਨ ਸ਼੍ਰੀ ਮੁਨੱਵਰ ਮਸੀਹ ਨੇ ਮੌਜੂਦ ਅਕਾਲੀ - ਭਾਜਪਾ ਸਰਕਾਰ ਦੀ ਸ਼ਲਾਘਾਂ ਕਰਦਿਆਂ ਕਿਹਾ ਕਿ ਇਸ ਵਿੱਚ ਕੋਈ ਸ਼ਕ ਨਹੀਂ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਘੱਟ ਗਿੱਣਤੀ ਭਾਈਚਾਰੇ ਦੇ ਲੋਕਾਂ ਨੂੰ ਬੇਹਦ ਮਾਣ ਸਤਿਕਾਰ ਦਿੱਤਾ ਹੈ ਅਤੇ ਨਾਲ ਹੀ ਘੱਟ ਗਿੱਣਤੀ ਭਾਈਚਾਰੇ ਦੀਆਂ ਮੁਸ਼ਕਲਾਂ ਵੀ ਵੱਡੇ ਪੱਧਰ ਤੇ ਹਲ ਕੀਤੀਆਂ ਹਨ।
ਚੇਅਰਮੈਨ ਨੇ ਕਿਹਾ ਕਿ ਘੱਟ ਗਿਣਤੀ ਭਾਈਚਾਰਾ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦਾ ਸਦਾ ਰਿਣੀ ਰਹੇਗਾ ਅਤੇ ਆਉਣ ਵਾਲੀਆਂ ਚੋਣਾ ਵਿੱਚ ਸ੍ਰੋਮਣੀ ਅਕਾਲੀ ਦਲ - ਭਾਜਪਾ ਦੇ ਉਮੀਦਵਾਰਾਂ ਦਾ ਡਟ ਕੇ ਸਾਥ ਦੇਵੇਗਾ। ਇਸ ਮੋਕੇ ਹਾਫ਼ਿਜ਼ ਤਹਸੀਨ ਅਹਿਮਦ ਵਾਈਸ ਚੇਅਰਪਰਸਨ ਨੇ ਕਿਹਾ ਕਿ ਉਹ ਬਤੌਰ 2010 ਤੋਂ ਲਗਾਤਾਰ ਘੱਟ ਗਿੱਣਤੀ ਕਮਿਸ਼ਨ ਵਿੱਚ ਬਤੌਰ ਮੈਂਬਰ ਸੇਵਾ ਨਿਭਾ ਰਹੇ ਹਨ ਹੁਣ ਪੰਜਾਬ ਸਰਕਾਰ ਵਲੋਂ ਜਿਹੜੀ ਜ਼ਿਮੇਵਾਰੀ ਦਿੱਤੀ ਗਈ ਹੈ ਉਸਨੂੰ ਵੀ ਪੂਰਾ ਮਿਹਨਤ ਨਾਲ ਨਿਭਾਉਣਗੇ । ਸ਼੍ਰੀ ਅਲਬਰਟ ਦੂਆ ਮੈਂਬਰ ਨੇ ਕਿ ਕਿਹਾ ਕਿ ਸਰਕਾਰ ਨੇ ਜੋ ਕੰਮ ਘੱਟ ਗਿੱਣਤੀਆਂ ਵਾਸਤੇ ਕੀਤੇ ਹਨ ਉਹਨਾਂ ਕੰਮਾਂ ਕਰਕੇ ਹੀ ਅੱਜ ਵੱਡੇ ਪੱਧਰ ਤੇ ਘੱਟ ਗਿਣਤੀਆਂ ਦੇ ਨੁਮਾਇੰਦੇ ਅਤੇ ਵਰਕਰ ਅਕਾਲੀ ਦਲ ਨਾਲ ਜੁੜੇ ਹੋਏ ਹਨ। ਸ੍ਰੀ ਦੂਆ ਨੇ ਕਿਹਾ ਕਿ ਘੱਟ ਗਿਣਤੀ ਦੇ ਰਹਿੰਦੇ ਕੰਮਾਂ ਨੂੰ ਛੇਤੀ ਪੁਰਾ ਕਰਵਾਇਆ ਜਾਏਗਾ। ਸ੍ਰੀ ਹਜ਼ੂਰ ਹੁਸੈਨ ਮੈਂਬਰ ਨੇ ਵੀ ਸਰਕਾਰ ਦਾ ਧੰਨਵਾਦ ਕੀਤਾ। ਇਸ ਮੋਕੇ ਕਮਿਸ਼ਨ ਦੇ ਮੈਂਬਰ ਯਕੂਬ ਮਸੀਹ, ਮੈਂਬਰ ਵਿਕਟਰ ਮਸੀਹ, ਰਾਜ ਕੁਮਾਰ ਜਿਲਾ ਪ੍ਰਧਾਨ ਅੰਮ੍ਰਿਤਸਰ, ਜੋਨਸਨ ਵੜੈਚ ਜਿਲਾ ਪ੍ਰਧਾਨ ਲੁਧਿਆਣਾ, ਲਿਊਕ ਜੇਮਜ਼, ਰਜ਼ਾਕ ਅਲੀ, ਮੁਹੰਮਦ ਨਈਮ ਕੁਰੈਸ਼ੀ ਵੀ ਮੌਜੂਦ ਸਨ।