ਲੁਧਿਆਣਾ, 15 ਨਵੰਬਰ, 2016 : ਪੰਜਾਬ ਕਾਂਗਰਸ ਜਨਰਲ ਸਕੱਤ ਪਵਨ ਦੀਵਾਨ ਨੇ ਐਸ.ਵਾਈ.ਐਲ ਮੁੱਦੇ 'ਤੇ ਪੰਜਾਬ ਦੇ ਲੋਕਾਂ ਦੀ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਵੀ ਆਪਣੇ ਸੰਸਦ ਮੈਂਬਰਾਂ ਤੋਂ ਅਸਤੀਫਾ ਦਿਲਾਉਣ ਲਈ ਕਿਹਾ ਹੈ। ਇਥੇ ਜ਼ਾਰੀ ਬਿਆਨ 'ਚ ਦੀਵਾਨ ਨੇ ਕਿਹਾ ਕਿ ਐਸ.ਵਾਈ.ਐਲ ਉਪਰ ਪਾਰਟੀ ਦੀ ਭਰੋਸੇਮੰਦੀ ਨੂੰ ਸਾਬਤ ਕਰਨ ਵਾਸਤੇ ਆਪ ਨੂੰ ਵੀ ਕਾਂਗਰਸ ਦੀ ਤਰਜ਼ 'ਤੇ ਭਗਵੰਤ ਮਾਨ ਵਰਗੇ ਆਗੂਆਂ ਦਾ ਲੋਕ ਸਭਾ ਤੋਂ ਆਪਣੇ ਸੰਸਦ ਮੈਂਬਰਾਂ ਦਾ ਅਸਤੀਫਾ ਦਿਲਾਉਣਾ ਚਾਹੀਦਾ ਹੈ, ਜਿਹੜੇ ਇਸ ਮੁੱਦੇ 'ਤੇ ਪਾਰਟੀ ਦੇ ਦਿਖਾਵੇ ਦੀ ਅਗੁਵਾਈ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦਾ ਦੋਗਲਾਪਣ ਪਹਿਲਾਂ ਹੀ ਪੰਜਾਬ ਦੇ ਲੋਕਾਂ ਸਾਹਮਣੇ ਆ ਚੁੱਕਾ ਹੈ। ਹਾਲਾਂਕਿ ਪਾਰਟੀ ਇਸ ਵਿਸ਼ੇ 'ਤੇ ਅਸਫਲਤਾਪੂਰਵਕ ਕੇਜਰੀਵਾਲ ਦਾ ਬਚਾਅ ਕਰਨ ਦੀ ਭਰਪੂਰ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਐਸ.ਵਾਈ.ਐਲ. ਉਪਰ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਲਗਾਤਾਰ ਕੇਜਰੀਵਾਲ ਤੋਂ ਉਨ੍ਹਾਂ ਦਾ ਪੱਖ ਰੱਖਣ ਬਾਰੇ ਪੁੱਛ ਰਹੇ ਹਨ। ਲੇਕਿਨ ਰੋਜ਼ਾਨਾ ਨੋਟਬੰਦੀ 'ਤੇ ਬਿਆਨ ਦੇਣ ਵਾਲੇ ਕੇਜਰੀਵਾਲ ਐਸ.ਵਾਈ.ਐਲ ਬਾਰੇ ਪੰਜਾਬ ਦੇ ਹੱਕ 'ਚ ਬੋਲਣ ਤੋਂ ਭੱਜ ਰਹੇ ਹਨ। ਸ਼ਾਇਦ ਉਨ੍ਹਾਂ ਨੂੰ ਇਹ ਨਹੀਂ ਸਮਝ ਆ ਰਿਹਾ ਹੈ ਕਿ ਉਹ ਦਿੱਲੀ ਤੇ ਹਰਿਆਣਾ ਦਾ ਸਾਥ ਦੇਣ ਜਾਂ ਫਿਰ ਪੰਜਾਬ ਦਾ।
ਦੀਵਾਨ ਨੇ ਐਸ.ਵਾਈ.ਐਲ ਦੇ ਮੁੱਦੇ ਪਾਰਟੀ ਦੇ ਦਿਖਾਵੇ ਦਾ ਸਾਥ ਦੇ ਰਹੇ ਆਪ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਕੇਜਰੀਵਾਲ ਤਾਂ ਬਾਹਰੀ ਹਨ, ਲੇਕਿਨ ਪਾਰਟੀ ਦੇ ਸੰਸਦ ਮੈਂਬਰ ਤਾਂ ਪੰਜਾਬੀ ਹਨ ਤੇ ਉਨੂੰ ਪੰਜਾਬ ਦੇ ਹਿੱਤਾਂ ਦੇ ਪੱਖ 'ਚ ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ ਹੈ ਤੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਦੀ ਤਰ੍ਹਾਂ ਲੋਕ ਸਭਾ ਤੋਂ ਅਸਤੀਫਾ ਦੇਣਾ ਚਾਹੀਦਾ ਹੈ।