ਫਾਈਲ ਫੋਟੋ
ਨਵੀਂ ਦਿੱਲੀ, 6 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਜ਼ਲਦੀ ਹੀ ਪੰਜਾਬ ਕਾਂਗਰਸ 'ਚ ਉਨ੍ਹਾਂ ਦੀ ਭੂਮਿਕਾ ਬਾਰੇ ਐਲਾਨ ਕੀਤੇ ਜਾਣ ਵੱਲ ਇਸ਼ਾਰਾ ਕਰਦਿਆਂ, ਮੰਗਲਵਾਰ ਨੂੰ ਕਿਹਾ ਹੈ ਕਿ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲੜਨ ਜਾਂ ਨਹੀਂ ਲੜਨ 'ਤੇ ਸਾਬਕਾ ਕ੍ਰਿਕੇਟਰ ਉਪਰ ਛੱਡ ਦਿੱਤਾ ਗਿਆ ਹੈ।
ਸ੍ਰੋਮਣੀ ਅਕਾਲੀ ਦਲ ਦੇ ਦੋ ਮੌਜ਼ੂਦਾ ਵਿਧਾਇਕਾਂ ਸਮੇਤ ਨਵੀਂ ਸ਼ਮੂਲਿਅਤਾਂ ਦਾ ਪਾਰਟੀ 'ਚ ਸਵਾਗਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਸਿੱਧੂ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਪ੍ਰਤੀਤ ਹੋਇਆ ਸੀ ਕਿ ਸਿੱਧੂ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਕਾਂਗਰਸ ਲਈ ਪ੍ਰਚਾਰ ਕਰਨਾ ਚਾਹੁੰਦੇ ਹਨ, ਪਰ ਚੋਣ ਲੜਨ ਜਾਂ ਨਹੀਂ ਲੜਨ 'ਤੇ ਆਖਿਰੀ ਫੈਸਲਾ ਸਿੱਧੂ ਲੈਣਗੇ।
ਸਵਾਲਾਂ ਦੇ ਜਵਾਬ 'ਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਟਿਕਟਾਂ ਦੀ ਵੰਡ 'ਤੇ ਫੈਸਲਾ ਲੈਣ ਦਾ ਵਿਸ਼ੇਸ਼ ਅਧਿਕਾਰ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਕੋਲ ਹੈ ਅਤੇ ਜੇ ਡਾ. ਨਵਜੋਤ ਕੌਰ ਸਿੱਧੂ ਨੂੰ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਟਿਕਟ ਮਿੱਲਦੀ ਹੈ, ਤਾਂ ਉਨ੍ਹਾਂ ਨੂੰ ਡਾ. ਸਿੱਧੂ ਲਈ ਪ੍ਰਚਾਰ ਕਰਨ 'ਚ ਖੁਸ਼ੀ ਹੋਵੇਗੀ।
ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀਆਂ ਟਿਕਟਾਂ ਦੇ ਵੰਡ ਬਾਰੇ ਇਕ ਸਵਾਲ ਦੇ ਜਵਾਬ 'ਚ ਕੈਪਟਨ ਅਮਰਿੰਦਰ ਨੇ ਕਿਹਾ ਕਿ 8 ਦਸੰਬਰ ਨੂੰ ਹੋਣ ਵਾਲੀ ਕਾਂਗਰਸ ਚੋਣ ਕਮੇਟੀ ਦੀ ਅਗਲੀ ਮੀਟਿੰਗ ਤੋਂ ਬਾਅਦ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ।
ਰਾਹੁਲ ਗਾਂਧੀ ਦੇ ਕਾਂਗਰਸ ਦੇ ਕੌਮੀ ਪ੍ਰਧਾਨ ਬਣਨ ਬਾਰੇ ਇਕ ਸਵਾਲ ਦੇ ਜਵਾਬ 'ਚ, ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਜਿਹਾ ਕਦਮ ਪੰਜਾਬ 'ਚ ਪਾਰਟੀ ਦੇ ਹਿੱਤ 'ਚ ਹੋਵੇਗਾ।
ਇਸੇ ਤਰ੍ਹਾਂ, ਆਉਂਦੀਆਂ ਵਿਧਾਨ ਸਭਾ ਹੋਣਾਂ ਦੌਰਾਨ ਕਾਂਗਰਸ ਨੂੰ ਆਪ ਤੋਂ ਕਿਸੇ ਖਤਰੇ ਬਾਰੇ ਪੁੱਛੇ ਜਾਣ 'ਤੇ, ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਦਾ ਕਿਥੇ ਵੀ ਨਾਮੋ ਨਿਸ਼ਾਨ ਨਹੀਂ ਹੈ। ਉਸਨੂੰ ਪਹਿਲਾਂ ਕੁਝ ਫਾਇਦਾ ਮਿਲਿਆ ਸੀ, ਲੇਕਿਨ ਹਾਲਾਤ ਹੁਣ ਇਸ ਹੱਦ ਤੱਕ ਬਿਗੜ ਚੁੱਕੇ ਹਨ ਕਿ ਇਹ ਪੰਜਾਬ 'ਚ ਚਾਰ ਸੀਟਾਂ 'ਤੇ ਵੀ ਜਿੱਤ ਨਹੀਂ ਦਰਜ਼ ਕਰ ਸਕਦੇ ਹਨ।
ਨੋਟਬੰਦੀ ਦੇ ਆਮ ਲੋਕਾਂ ਉਪਰ ਪਏ ਪ੍ਰਭਾਵ ਨੂੰ ਲੈ ਕੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦਾ ਵਿਅਕਤੀਗਤ ਵਿਚਾਰ ਹੈ ਕਿ ਕਾਲੇ ਧੰਨ ਨੂੰ ਖਤਮ ਕਰਨ ਦਾ ਫੈਸਲਾ ਸਹੀ ਹੈ, ਲੇਕਿਨ ਇਸ ਪ੍ਰੀਕ੍ਰਿਆ ਨੂੰ ਪੂਰੀ ਤਰ੍ਹਾਂ ਨਾਲ ਗਲਤ ਤਰੀਕੇ ਨਾਲ ਲਾਗੂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਰ ਕੋਈ ਸਮਝਦਾ ਹੈ ਕਿ ਬਜ਼ਾਰ 'ਚੋਂ 86 ਪ੍ਰਤੀਸ਼ਤ ਨਗਦੀ ਕੱਢਣ ਲੈਣ ਤੋਂ ਬਾਅਦ ਸਮੱਸਿਆਵਾਂ ਪੈਦਾ ਹੋਣਗੀਆਂ, ਅਜਿਹੇ 'ਚ ਸਕਰਾਰ ਨੂੰ ਐਲਾਨ ਕਰਨ ਤੀ ਪਹਿਲਾਂ ਖੁਦ ਨੂੰ ਤਿਆਰ ਰੱਖਣਾ ਚਾਹੀਦਾ ਸੀ।
ਜਦਕਿ ਉਨ੍ਹਾਂ ਖਿਲਾਫ ਇਨਕਮ ਟੈਕਸ ਵਿਭਾਗ ਦੀ ਸ਼ਿਕਾਇਤ ਬਾਰੇ ਇਕ ਸਵਾਲ ਦੇ ਜਵਾਬ 'ਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਸ 'ਚ ਕੋਈ ਸੱਚਾਈ ਨਹੀਂ ਹੈ ਅਤੇ ਇਹ ਪੂਰੀ ਤਰ੍ਹਾਂ ਨਾਲ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਕਥਿਤ ਵਿਦੇਸ਼ੀ ਜਾਇਦਾਦਾਂ ਦਾ ਮਾਮਲਾ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਨੂੰ (ਪ੍ਰਦੇਸ ਕਾਂਗਰਸ ਪ੍ਰਧਾਨ) 2014 ਲੋਕ ਸਭਾ ਚੋਣਾਂ 'ਚ ਅੰ੍ਿਰਮਤਸਰ ਤੋਂ ਭਾਜਪਾ ਦੇ ਅਰੂਣ ਜੇਤਲੀ ਖਿਲਾਫ ਉਤਾਰੇ ਜਾਣ 'ਤੇ ਚੁੱਕਿਆ ਗਿਆ ਸੀ। ਉਨ੍ਹਾਂ ਨੇ ਸਵਾਲ ਕੀਤਾ ਕਿ ਬਾਰਮੇੜ (ਰਾਜਸਥਾਨ) 'ਚ ਉਨ੍ਹਾਂ ਨੂੰ ਕੋਈ ਨਹੀਂ ਜਾਣਦਾ ਸੀ, ਅਜਿਹੇ 'ਚ ਉਥੇ ਉਨ੍ਹਾਂ ਬਾਰੇ ਬੋਲਣ ਦਾ ਕੀ ਅਧਿਕਾਰ ਸੀ? ਇਸ ਤੋਂ ਸਪੱਸ਼ਟ ਹੈ ਕਿ ਸਪੱਸ਼ਟ ਤੌਰ 'ਤੇ ਇਹ ਸਾਰਾ ਮਾਮਲਾ ਭਾਜਪਾ ਵੱਲੋਂ ਆਪਣੇ, ਤੇ ਪੰਜਾਬ 'ਚ ਆਪਣੇ ਗਠਜੋੜ ਭਾਈਵਾਲ ਦੇ ਵਿਸ਼ੇਸ ਹਿੱਤਾਂ ਨੂੰ ਪੂਰਾ ਕਰਨ ਵਾਸਤੇ ਖੜ੍ਹਾ ਕੀਤਾ ਗਿਆ ਹੈ।