ਪਟਿਆਲਾ, 16 ਦਸੰਬਰ 2016: ਮੋਤੀਬਾਗ ਮਹਿਲ ਨੇੜੇ ਹਥਿਆਰਬੰਦ ਗੁੰਡਿਆਂ ਨੇ ਤਲਵਾਰਾਂ, ਰਾਡਾਂ, ਖਾਲੀ ਬੋਤਲਾਂ, ਪੱਥਰਾਂ ਆਦਿ ਨਾਲ ਵਿਦਿਆਰਥੀਆਂ ਉਪਰ ਹਮਲਾ ਕੀਤਾ ਅਤੇ ਉਨਾਂ 'ਚੋਂ ਇਕ ਨੂੰ ਅਗਵਾ ਕਰਕੇ ਬੇਰਹਮੀ ਨਾਲ ਕੁੱਟਿਆ, ਜਿਹੜਾ ਗੰਭੀਰ ਤੌਰ 'ਤੇ ਜ਼ਖਮੀ ਹੈ ਅਤੇ ਹਸਪਤਾਲ 'ਚ ਦਾਖਿਲ ਹੈ। ਇਥੇ ਅਜਾਦ ਗਰੁੱਪ ਜੋ ਕੇ ਅਕਾਲੀ ਨੇ ਬਣਾਇਆ ਕਾਗਰਸ ਵਿਚ ਸ਼ਾਮਲ ਹੋਣ ਜਾ ਰਿਹਾ ਸੀ। ਇਥੇ ਇਹ ਵੀ ਦੱਸਣ ਯੋਗ ਹੈ ਅਜਾਦ ਗਰੁੱਪ ਜੋ ਦੋ ਤਿੰਨ ਕਾਲਜ ਦੇ ਵਿਦਿਆਰਥੀਆਂ ਨੂੰ ਲੈ ਕੇ ਬਣਿਆ ਸੀ ਕਿਉਂਕਿ ਇਨ੍ਹਾਂ ਦੀ ਦੂਜੇ ਗਰੁੱਪ ਪੰਜਾਂਬ ਸਟੂਡੈਂਟ ਫੈਡਰੇਸ਼ਨ ਨਾਲ ਪੁਰਾਣਾ ਝਗੜਾ ਵੀ ਸੀ ਜਿਨ੍ਹਾਂ ਨੇ ਹਮਲਾ ਕੀਤਾ ਸੀ। .
ਪਟਿਆਲਾ ਤੋਂ ਵਿਧਾਇਕ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਪਰਨੀਤ ਕੌਰ ਨੇ ਕਾਂਗਰਸ 'ਚ ਸ਼ਾਮਿਲ ਹੋਣ ਜਾ ਰਹੇ ਅਜ਼ਾਦ ਗਰੁੱਪ ਦੇ ਵਿਦਿਆਰਥੀਆਂ ਨੂੰ ਰੋਕਣ ਵਾਸਤੇ ਅਕਾਲੀ ਗੁੰਡਿਆਂ ਵੱਲੋਂ ਕੀਤੇ ਗਏ ਹਮਲੇ ਦੀ ਨਿੰਦਾ ਕੀਤੀਹੈ ਅਤੇ ਸੂਬਾ ਪੁਲਿਸ ਨੂੰ ਅਕਾਲੀਆਂ ਦੇ ਇਸ਼ਾਰੇ 'ਤੇ ਕੰਮ ਕਰਨਾ ਬੰਦ ਕਰਨ ਲਈ ਕਿਹਾ ਹੈ।
ਪਰਨੀਤ ਨੇ ਕਿਹਾ ਕਿ ਹਮਲੇ 'ਚ ਕਈ ਹੋਰ ਵਿਦਿਆਰਥੀ ਵੀ ਜ਼ਖਮੀ ਹੋਏ ਹਨ। ਉਨਾਂ ਦਾ ਦੋਸ਼ ਹੈ ਕਿ ਹਮਲਾਵਰਾਂ ਨੂੰ ਸਥਾਨਕ ਐਸ.ਐਚ.ਓ ਦਾ ਸਮਰਥਨ ਪ੍ਰਾਪਤ ਹੈ, ਜਿਹੜਾ ਅਕਾਲੀ ਦਲ ਦੇ ਹਲਕਾ ਇੰਚਾਰਜ਼ ਦੇਨਿਰਦੇਸ਼ਾਂ ਉਪਰ ਕੰਮ ਕਰਦਾ ਹੈ ਅਤੇ ਇਕ ਪੁਲਿਸ ਮੁਲਾਜ਼ਮ ਦੀ ਬਜਾਏ ਅਕਾਲੀ ਵਰਕਰ ਵਜੋਂ ਜ਼ਿਆਦਾ ਕੰਮ ਕਰਦਾ ਹੈ।ਪ੍ਰੰਤੂ ਜਦੋ ਐਸ ਐੱਸ ਓ ਇਸ ਬਾਰੇ ਪੁੱਛਿਆ ਤਾ ਉਸ ਦਾ ਕਹਿਣਾ ਸੀ ਕਿ ਮੇਰਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਮੈ ਕਸੂਰਵਾਰਾ ਤੇ ਪਰਚਾ ਕਰਾਂਗਏ।
ਪਰਨੀਤ ਨੇ ਕਿਹਾ ਕਿ ਉਨਾਂ ਨੂੰ ਪਤਾ ਹੈ ਕਿ ਕੁਝ ਪੁਲਿਸ ਅਫਸਰਾਂ ਨੂੰ ਹਲਕਾ ਇੰਚਾਰਜ਼ ਵੱਲੋਂ ਕਾਂਗਰਸ ਦੇ ਪ੍ਰਚਾਰ ਨੂੰ ਬਿਗਾੜਨ ਵਾਸਤੇ ਚੁਣਿਆ ਗਿਆ ਹੈ। ਉਨਾਂ ਨੇ ਇਸ ਬਾਰੇ ਡੀ.ਜੀ.ਪੀ ਸੁਰੇਸ਼ ਅਰੋੜਾ ਤੇ ਐਸ.ਐਸ.ਪੀਪਟਿਆਲਾ ਗੁਰਮੀਤ ਚੌਹਾਨ ਨਾਲ ਗੱਲ ਕੀਤੀ ਹੈ ਤੇ ਦੋਨਾਂ ਨੂੰ ਸਥਾਨਕ ਪੁਲਿਸ ਨੂੰ ਸੰਭਾਲਣ ਤੇ ਉਨਾਂ ਨੂੰ ਅਕਾਲੀਆਂ ਦੇ ਇਸ਼ਾਰੇ 'ਤੇ ਕੰਮ ਕਰਨ ਤੋਂ ਰੋਕਣ ਲਈ ਕਿਹਾ ਹੈ।
ਪਰਨੀਤ ਕੌਰ ਨੇਕਿਹਾ ਕਿ ਐਸ.ਪੀ ਸ਼ਹਿਰੀ ਅਟਵਾਲ ਮੁਤਾਬਿਕ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ ਅਤੇ ਹਮਲਾਵਰਾਂ ਨਾਲ ਸਬੰਧਤ ਰਾਡਾਂ, ਪੱਥਰਾਂ ਤੇ ਬੋਤਲਾਂ ਨਾਲ ਭਰਿਆ ਇਕ ਟੈਂਪੂ ਕਬਜ਼ੇ 'ਚਲਿਆ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਇਹ ਹਮਲਾ ਪਹਿਲਾਂ ਤੋਂ ਤੈਅ ਸੀ।
ਪਰਨੀਤ ਨੇ ਕਿਹਾ ਕਿ ਉਹ ਇਨਾਂ ਗਲਤ ਅਨਸਰਾਂ ਨੂੰ ਸ਼ਹਿ ਤੇ ਸਮਰਥਨ ਦੇਣ ਵਾਲੇ ਲੋਕਾਂ ਦੀ ਪਛਾਣ ਕੀਤੇ ਜਾਣ ਅਤੇ ਉਨਾਂ ਨੂੰ ਉਨਾਂ ਦੇ ਸਹੀ ਅੰਜ਼ਾਮ ਤੱਕ ਪਹੁੰਚਾਏ ਜਾਣ ਦੀ ਮੰਗ ਕਰਦੀ ਹੈ , ਤਾਂ ਜੋ ਦੂਜਿਆਂ ਨੂੰ ਅਜਿਹੀਆਂਗਤੀਵਿਧੀਆਂ 'ਚ ਸ਼ਾਮਿਲ ਨਾ ਹੋਣ ਨੂੰ ਲੈ ਕੇ ਉਦਾਹਰਨ ਦਿੱਤੀ ਜਾ ਸਕੇ।