ਚੰਡੀਗੜ੍ਹ, 13 ਦਸੰਬਰ, 2016 : ਪੰਜਾਬ ਵਿਧਾਨ ਸਭਾ ਚੋਣਾਂ 2017 ਦੋਰਾਨ ਵੋਟਰਾਂ ਨੂੰ ਨਸ਼ੀਲੇ ਪਦਾਰਥਾਂ ਰਾਹੀ ਭਰਮਾਉਣ ਦੇ ਕੀਤੇ ਜਾਣ ਵਾਲੇ ਸੰਭਾਵੀ ਯਤਨ ਨੂੰ ਰੋਕਣ ਅਤੇ ਕਾਨੂੰਨ ਤੇ ਵਿਵਸਥਾ ਲਾਗੂ ਕਰਨ ਹਿੱਤ ਮੁੱਖ ਚੋਣ ਅਫਸਰ ਪੰਜਾਬ ਸ਼੍ਰੀ ਵੀ.ਕੇ.ਸਿੰਘ ਵੱਲੋਂ ਜ਼ਿਲ੍ਹਾਂ ਤੇ ਸਬ ਡਵੀਜਨ ਪੱਧਰ ਤੇ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ ।
ਇਸ ਸਬੰਧੀ ਜਾਣਕਾਰੀ ਦਿੰਦਿਆ ਦਫਤਰ, ਮੁੱਖ ਚੋਣ ਅਫਸਰ ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਇਸ ਯੋਜਨਾ ਨੂੰ ਲਾਗੂ ਕਰਨ ਵਿੱਚ ਪੰਜਾਬ ਪੁਲਿਸ ਤੋਂ ਇਲਾਵਾ ਸਟੇਟ ਨਾਰਕੋਟਿਕ ਕੰਟਰੋਲ ਬਿਊਰੋ (ਐਸ.ਐਨ.ਸੀ.ਬੀ.)ਅਤੇ ਨੈਸ਼ਨਲ ਨਾਰਕੋਟਿਕ ਕੰਟਰੋਲ ਬਿਊਰੋ (ਐਨ.ਐਨ.ਸੀ.ਬੀ.) ਦੀ ਮਦਦ ਲਈ ਜਾਵੇਗੀ ਅਤੇ ਹੇਠਲੇ ਪੱਧਰ ਤੱਕ ਇਸ ਨੂੰ ਲਾਗੂ ਕਰਨ ਲਈ ਜ਼ਿਲ੍ਹਾਂ ਅਤੇ ਸਬ ਡਵੀਜਨ ਪੱਧਰ ਤੇ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜੋ ਕਿ ਪ੍ਰਭਾਵੀ ਨਿਗਰਾਨੀ ਅਤੇ ਕੰਟਰੋਲ ਦਾ ਕੰਮ ਵੀ ਦੇਖੇਗੀ । ਜ਼ਿਲ੍ਹਾਂ ਪੱਧਰ ਤੇ ਗਠਿਤ ਕੀਤੀ ਜਾਣ ਵਾਲੀ ਕਮੇਟੀ ਦੇ ਚੇਅਰਮੈਨ ਡਿਪਟੀ ਕਸ਼ਿਮਨਰ ਹੋਣਗੇ ਜਦਕਿ ਬਾਕੀ ਮੈਂਬਰਾਂ ਵਿੱਚ ਕਮਿਸ਼ਨਰ ਆਫ ਪੁਲਿਸ/ਸੀਨੀਅਰ ਸੁਪਰੀਡੈਂਟ ਆਫ ਪੁਲਿਸ, ਨੈਸ਼ਨਲ ਨਾਰਕੋਟਿਕ ਕੰਟਰੋਲ ਬਿਊਰੋ ਦਾ ਪ੍ਰਤੀਨਿੱਧ (ਐਨ.ਐਨ.ਸੀ.ਬੀ.-ਭਾਰਤ ਸਰਕਾਰ), ਸਿਵਲ ਸਰਜਨ, ਆਮਦਨ ਕਰ ਵਿਭਾਗ ਦਾ ਪ੍ਰਤੀਨਿੱਧ ਅਤੇ ਅਸਿਸਟੈਂਟ ਐਕਸਾਈਜ ਅਤੇ ਟੈਕਸੇਸ਼ਨ ਕਮਿਸ਼ਨਰ ( ਐਕਸਾਈਕ ਵਿਭਾਗ ਦਾ ਨੋਡਲ ਅਫਸਰ) ਸ਼ਾਮਲ ਹੋਣਗੇ। ਜਦਕਿ ਸਬ ਡਵੀਜਨ ਪੱਧਰ ਦੀਕਮੇਟੀ ਵਿੱਚ ਸਬ ਡਵੀਜਨਲ ਮੈਜਿਸਟਰੇਟ ਚੇਅਰਮੈਨ ਹੋਣਗੇ ਜਦਕਿ ਬਾਕੀ ਮੈਂਬਰਾਂ ਵਿੱਚ ਡਿਪਟੀ ਸੁਪਰੀਟੈਂਡ ਆਫ ਪੁਲਿਸ , ਐਸ.ਐਨ.ਸੀ.ਬੀ /ਐਨ.ਐਨ.ਸੀ.ਬੀ ਦਾ ਮੈਂਬਰ, ਸਬ ਡਵੀਜਨ ਪੱਧਰ ਦਾ ਸਿਹਤ ਵਿਭਾਗ ਅਤੇ ਗਰੱਡ ਕੰਟਰੋਲ ਵਿਭਾਗ ਦਾ ਨੁਮਾਇੰਦਾ, ਸਬ ਡਵੀਜਨ ਪੱਧਰ ਦਾ ਐਕਸਾਇਜ ਵਿਭਾਗ ਦਾ ਨੁਮਾਇੰਦਾ ਅਤੇ ਸਬਡਵੀਜਨ ਅਧੀਨ ਆਉਦੇ ਸਾਰੇ ਸਰਕਲਮਾਲ ਅਫਸਰ ਅਤੇ ਐਸ.ਐਚ.ਉ ਸ਼ਾਮਲ ਹਨ।
ਬੁਲਾਰੇ ਨੇ ਦੱਸਿਆ ਕਿ ਇਹ ਕਮੇਟੀਆਂ ਦੋ ਤਰੀਕਿਆ ਰਾਹੀ ਕੰਮ ਕਰਨਗੀਆਂ ਜਿਸ ਤਹਿਤ ਪਹਿਲਾਂ ਤਾਂ ਨਸ਼ੀਲੇ ਪਦਾਰਥਾਂ, ਸ਼ਰਾਬ ਅਤੇ ਪੈਸੇ ਦੀ ਦੁਰਵਰਤੋਂ ਨੂੰ ਰੋਕਣ ਲਈ ਐਸ.ਵੀ.ਈ.ਈ.ਪੀ. ਗਤੀਵਿਧੀ ਅਧੀਨ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਏਗੀ ਅਤੇ ਦੂਸਰਾ ਕਾਨੂੰਨ ਲਾਗੂ ਕਰਨਦੀ ਵਿਧੀ ਦਾ ਵੀ ਮੁਲਾਂਕਣ ਕਰੇਗੀ ਅਤੇ ਇਹ ਵੀ ਯਕੀਨ ਬਣਾਏਗੀ ਕਿ ਪਾਰਦਰਸ਼ੀ ਕਾਨੂੰਨ ਲਾਗੂ ਕਰਨ ਦੀ ਦਿਸ਼ਾ ਵਿੱਚ ਕੋਈ ਢਿੱਲ ਮੱਠ ਨਹੀਂ ਹੋ ਰਹੀ।
ਬੁਲਾਰੇ ਨੇ ਦੱਸਿਆ ਕਿ ਇਹ ਕਮੇਟੀ ਸਬੰਧਿਤ ਮਹਿਕਮੇ ਵੱਲੋਂ ਕੀਤੀ ਜਾਣ ਵਾਲੀ ਕਿਸੇ ਰੇਡ ਜਾ ਹੋਰ ਐਕਸ਼ਨ ਲਈ ਲੋੜੀਂਦੀਆਂ ਗੱਡੀਆ ਅਤੇ ਵਿਅਕਤੀਆਂ ਦੀ ਲੋੜ ਸਬੰਧੀ ਵੀ ਮੁਲਾਕਣ ਕਰੇਗੀ।
ਇਹ ਕਮੇਟੀ ਹਰ ਹਫਤੇ ਤੇ ਪੰਦਰਵਾੜੇ ਪਿਛੋਂ ਕੀਤੀ ਗਈ ਮੀਟਿੰਗ ਤੋਂ ਬਾਅਦ ਐਕਸ਼ਨ ਟੇਕਨ ਰਿਪੋਰਟ ਸਬੰਧਤ ਵਿਭਾਗ ਦੇ ਮੁੱਖੀ ਨੂੰ ਭੇਜਣ ਤੋਂ ਇਲਾਵਾ ਇਕ ਕਾਪੀਦਫਤਰ, ਮੁੱਖ ਚੋਣਅਫਸਰ ਪੰਜਾਬ ਨੂੰ ਭੇਜੇਗੀ ਜਦਕਿ ਸਬ ਡਵੀਜਨਲ ਕਮੇਟੀ ਜ਼ਿਲ੍ਹਾਂ ਕਮੇਟੀ ਨੂੰ ਭੇਜੇਗੀ। ਬੁਲਾਰੇ ਨੇ ਦੱਸਿਆ ਕਿ ਇਹ ਕਮੇਟੀਚੋਣਾਂ ਨਾਲ ਸਬੰਧਤ ਕੋਈ ਵੀ ਨਿਯਮ ਲਾਗੂ ਕਰਨ ਜਾਂ ਕੋਆਰਡੀਨੇਸ਼ਨ ਸਬੰਧੀ ਕੋਈ ਵੀ ਮੁੱਦਾ ਉਪਰਲੀ ਕਮੇਟੀ ਨਾਲ ਜਾ ਦਫਤਰ, ਮੁੱਖ ਚੋਣ ਅਫਸਰ ਪੰਜਾਬ ਨਾਲ ਚੁਕ ਸਕਦੀ ਹੈ ।