← ਪਿਛੇ ਪਰਤੋ
ਚੰਡੀਗੜ੍ਹ, 2 ਜਨਵਰੀ, 2017 : ਚੋਣਾਂ ਤੋਂ ਪਹਿਲਾਂ ਹੀ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ ਫੌਜੀ ਫਾਰਮੂਲੇ ਨਾਲ ਲਾਗੂ ਕਰਨ ਅਤੇ ਇਸਦਾ ਕੰਟਰੋਲ ਆਪਣੇ ਹੱਥਾਂ ਵਿਚ ਰੱਖਣ ਦੀ ਅਮਰਿੰਦਰ ਦੀ ਨੀਅਤ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਹੋਰ ਵੱਡੇ ਕਾਂਗਰਸੀ ਨੇਤਾ 'ਤੇ ਭਰੋਸਾ ਨਹੀਂ ਕਰਦੇ। ਉਹ ਪੂਰੀ ਸਰਕਾਰ ਇਕੱਲੇ ਚਲਾਉਣਾ ਚਾਹੁੰਦੇ ਹਨ। ਅਮਰਿੰਦਰ ਦੇ ਇਸ ਵਿਵਹਾਰ ਦੀ ਕਰੜੀ ਅਲੋਚਨਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਅਮਰਿੰਦਰ ਸਿੰਘ ਜਾਗਦੇ ਹੋਏ ਸੁਪਨੇ ਲੈ ਰਹੇ ਹਨ। ਉਸਨੇ ਚੋਣਾਂ ਤੋਂ ਪਹਿਲਾਂ ਹੀ ਸਾਰੀਆਂ ਸਰਕਾਰੀ ਲੋਕ ਭਲਾਈ ਯੋਜਨਾਵਾਂ ਨੂੰ ਲਾਗੂ ਕਰਨ ਸਬੰਧੀ ਇੰਤਜ਼ਾਮ ਆਪਣੇ ਹੱਥਾਂ ਵਿਚ ਲੈਣ ਦਾ ਐਲਾਨ ਕਰ ਦਿੱਤਾ ਹੈ। ਢੀਂਡਸਾ ਨੇ ਕਿਹਾ ਕਿ ਅਮਰਿੰਦਰ ਨੇ ਸਰਕਾਰੀ ਯੋਜਨਾਵਾਂ ਨੂੰ ਲਾਗੁ ਕਰਨ ਵਾਸਤੇ ਸਰਕਾਰੀ ਅਧਿਕਾਰੀਆਂ ਦੀ ਥਾਂ ਸਾਬਕਾ ਸੈਨਿਕਾਂ ਨੂੰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਉਹ ਮੌਜੂਦਾ ਸਰਕਾਰੀ ਮਸ਼ੀਨਰੀ 'ਤੇ ਭਰੋਸਾ ਨਹੀਂ ਕਰਦੇ। ਉਹ ਸਾਬਕਾ ਸੈਨਿਕਾਂ ਵਿਚੋਂ ਪ੍ਰਸ਼ਾਸਨ ਚਲਾਉਣ ਵਾਲੇ (ਗਾਰਡੀਅਨਜ਼ ਆਫ ਗਵਰਨੈਂਸ) ਭਰਤੀ ਕਰਨ ਦੇ ਬਹਾਨੇ ਆਪਣੇ ਚਹੇਤਿਆਂ ਨੂੰ ਚੁਣੇਗਾ। ਅਮਰਿੰਦਰ ਅਜਿਹਾ ਵਿਵਹਾਰ ਉਸ ਮੌਕੇ ਕਰ ਰਿਹਾ ਹੈ ਜਦੋਂ ਕਿ ਉਸਨੂੰ ਅਜੇ ਤੱਕ ਮੁੱਖ ਮੰਤਰੀ ਉਮੀਦਵਾਰ ਵੀ ਨਹੀਂ ਐਲਾਨਿਆ ਗਿਆ। ਉਨ•ਾਂ ਕਿਹਾ ਕਿ ਲੋਕਾਂ ਨੂੰ ਅਜਿਹੇ ਸੁਪਨੇ ਦਿਖਾਉਣ ਤੋਂ ਪਹਿਲਾਂ ਅਮਰਿੰਦਰ ਨੂੰ ਕਾਂਗਰਸ ਹਾਈਕਮਾਂਡ ਕੋਲੋਂ ਮੁੱਖ ਮੰਤਰੀ ਦੀ ਉਮੀਦਵਾਰੀ ਦਾ ਐਲਾਨ ਕਰਵਾ ਲੈਣਾ ਚਾਹੀਦਾ ਹੈ। ਅਮਰਿੰਦਰ ਦੇ ਰਜਵਾੜਾ ਸ਼ਾਹੀ ਤਰੀਕੇ ਨਾਲ ਕੰਮ ਕਰਨ ਦੀ ਅਲੋਚਨਾ ਕਰਦਿਆਂ ਢੀਂਡਸਾ ਨੇ ਕਿਹਾ ਕਿ ਅਮਰਿੰਦਰ ਇਸ ਤਰ•ਾਂ ਵਿਵਹਾਰ ਕਰ ਰਿਹਾ ਹੈ ਕਿ ਜਿਵੇਂ ਉਸਨੂੰ ਮੁੱਖ ਮੰਤਰੀ ਉਮੀਦਵਾਰ ਐਲਾਨਿਆ ਹੀ ਨਹੀਂ ਹੋਵੇ ਸਗੋਂ ਮੁੱਖ ਮੰਤਰੀ ਚੁਣ ਲਿਆ ਗਿਆ ਹੋਵੇ ਅਤੇ ਉਸ ਕੋਲ ਮੰਤਰੀਆਂ ਨੂੰ ਮਹਿਕਮੇ ਵੰਡਣ ਅਤੇ ਸਰਕਾਰੀ ਮਸ਼ੀਨਰੀ ਵਿਚ ਭੰਨ-ਤੋੜ ਕਰਨ ਦੀ ਆਜ਼ਾਦੀ ਹੋਵੇ। ਢੀਂਡਸਾ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਕਾਂਗਰਸ ਪਾਰਟੀ ਵਿਚ ਮੁੱਖ ਮੰਤਰੀ ਅਹੁਦੇ ਦੇ ਕਈ ਦਾਅਵੇਦਾਰ ਹਨ। ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਦੇ ਸੁਭਾਅ ਤੋਂ ਸਾਰੇ ਵਾਕਿਫ ਹਨ ਕਿ ਉਨ•ਾਂ ਦੀ ਝੋਲੀ ਵਿਚੋਂ ਕਿਸੇ ਦੇ ਵੀ ਨਾਂ ਬਾਹਰ ਆ ਸਕਦਾ ਹੈ। ਸ. ਢੀਂਡਸਾ ਨੇ ਕਿਹਾ ਕਿ ਹਵਾਈ ਕਿਲੇ ਬਣਾਉਣਾ ਅਮਰਿੰਦਰ ਦੀ ਪੁਰਾਣੀ ਆਦਤ ਹੈ। ਇਸ ਤੋਂ ਪਹਿਲਾਂ 1992 ਵਿਚ ਜਦੋਂ ਅਮਰਿੰਦਰ ਦੀ ਪਾਰਟੀ ਨੇ 117 ਵਿਚੋਂ 4 ਸੀਟਾਂ ਜਿੱਤੀਆਂ ਸਨ ਤਾਂ ਉਸਨੇ ਆਪਣੇ ਚਹੇਤਿਆਂ ਨੂੰ ਉਨ•ਾਂ ਦੀ ਪਸੰਦ ਦੇ ਮਹਿਕਮੇ ਵੀ ਵੰਡ ਦਿੱਤੇ ਸਨ। ਇਸ ਵਾਸਤੇ ਉਸਨੇ ਆਪਣੇ ਮੋਤੀ ਮਹਿਲ ਵਿਚ ਜਸ਼ਨ ਵੀ ਕੀਤਾ ਸੀ ਪਰ ਚੋਣਾਂ ਤੋਂ ਬਾਅਦ ਉਸਦੀ ਹਾਲਤ ਦੇਖਣ ਲਾਇਕ ਸੀ। ਉਸ ਦੀ ਪਾਰਟੀ ਨੂੰ ਸਿਰਫ਼ 4 ਸੀਟਾਂ ਮਿਲੀਆਂ ਸਨ। ਚੋਣ ਨਤੀਜੇ ਆਉਣ ਤੋਂ ਮਗਰੋਂ ਉਸਨੂੰ ਲੋਕਾਂ ਨੂੰ ਮੂੰਹ ਦਿਖਾਉਣਾ ਔਖਾ ਹੋ ਗਿਆ ਸੀ। ਉਨ•ਾਂ ਕਿਹਾ ਕਿ ਅਮਰਿੰਦਰ ਇਕ ਵਾਰ ਫੇਰ ਉਹੀ ਇਤਿਹਾਸ ਦੁਹਰਾ ਰਹੇ ਹਨ। ਇਸ ਵਾਰ ਤਾਂ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਉਨ•ਾਂ ਨੇ ਸਰਕਾਰ ਚਲਾਉਣ ਦਾ ਮਨਚਾਹਿਆ ਫਾਰਮੂਲਾ ਸਿਰਜ ਲਿਆ ਹੈ।
Total Responses : 267