ਪਟਿਆਲਾ, 28 ਦਸੰਬਰ, 2016 : ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਮਿਸ਼ਨ ਦੇ ਮੁੱਖ ਸੇਵਾਦਾਰ ਭਾਈ ਦਲੀਪ ਸਿੰਘ ਬਿੱਕਰ ਵੱਲੋਂ ਪੰਜਾਬ ਸਰਕਾਰ ਵੱਲੋਂ ਸਿੱਖ ਰਾਜਪੂਤ ਬਰਾਦਰੀ ਨੂੰ ਪੱਛੜੇ ਵਰਗ ਵਿੱਚ ਸ਼ਾਮਿਲ ਕੀਤੇ ਜਾਣ ਦਾ ਸਿੱਖ ਰਾਜਪੂਤ ਬਰਾਦਰੀ ਮਿਸ਼ਨ ਵੱਲੋਂ ਤਿੱਖਾ ਵਿਰੋਧ ਕਰਦੇ ਹੋਏ ਇਹ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਸਾਡਾ ਰਜਿਰਵੇਸ਼ਨ ਦਾ ਪ੍ਰਤੀਸ਼ਤ ਸਿੱਖ ਰਾਜਪੁਤਾ ਦੇ ਕੋਟੇ ਤਹਿਤ ਕੀਤਾ ਜਾਵੇ।
ਦਲੀਪ ਸਿੰਘ ਬਿੱਕਰ ਕਿਹਾ ਕਿ ਸਿੱਖ ਰਾਜਪੂਤ ਆਪਣੇ ਗੋਰਵਮਈ ਵਿਰਸੇ ਤੇ ਮਾਣ ਭੱਤੇ ਇਤਿਹਾਸ ਨੂੰ ਯਾਦ ਰੱਖਦਿਆਂ ਉਹ ਜਾਤੀ ਆਧਾਰਿਤ ਰੱਖਵੇਂ ਕਰਨ ਦੀ ਭੀਖ ਸਵੀਕਾਰ ਨਹੀਂ ਕਰਨਗੇ।
ਦਲੀਪ ਸਿੰਘ ਬਿੱਕਰ ਨੇ ਕਿਹਾ ਕਿ ਬੰਦਾ ਸਿੰਘ ਬਹਾਦਰ ਏਸ਼ੀਆ ਦੇ ਮਹਾਨ ਯੋਧੇ ਸਿੱਖ ਰਾਜਪੂਤ ਸ਼ਹੀਦ ਏ ਆਜਮ ਸ਼ਹੀਦ ਭਾਈ ਮਨੀ ਸਿੰਘ, ਬਾਬਾ ਬਚਿੱਤਰ ਸਿੰਘ, ਬਾਬਾ ਉਦੈ ਸਿੰਘ ਦਸਵੇਂ ਪਾਤਸ਼ਾਹ ਦੀ ਫੌਜ ਦਾ ਜਰਨੈਲ ਦੇ ਵਾਰਸੋ ਸਮੁੱਚੇ ਰਾਜਪੂਤ ਭਾਈਚਾਰੇ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਰਾਖਵਾ ਕਰਨ ਦਾ ਕੋਟਾ ਮੰਗਿਆ ਸੀ ਤੇ ਭਾਈ ਮਨੀ ਸਿੰਘ ਸ਼੍ਰੋਮਣੀ ਸ਼ਹੀਦ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਚੇਅਰ ਸਥਾਪਤ ਕਰਨ ਦੀ ਮੰਗ ਅਤੇ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਨ ਅਤੇ ਜਨਮ ਦਿਨ ਦੇ ਪਏ ਵਖੇਵਿਆਂ ਨੂੰ ਦੂਰ ਕਰਨ ਦੀ ਮੰਗ ਰੱਖੀ ਸੀ। ਸਮੁੱਚੇ ਭਾਈਚਾਰੇ ਵੱਲੋਂ ਦਿੱਤਾ ਮੰਗ ਪੱਤਰ ਵਿੱਚ ਸੱਤ ਮੁੱਖ ਮੰਗਾਂ ਹਨ ਨਾ ਹੀ ਅਸੀਂ ਐਸ.ਸੀ. ਅਤੇ ਨਾ ਹੀ ਬੀ.ਸੀ. ਮੰਗਿਆ ਸੀ।
ਮਿਸ਼ਨ ਵੱਲੋਂ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਿੱਖ ਰਾਜਪੂਤ ਭਾਈਚਾਰੇ ਨੂੰ ਪੱਛੜੀਆਂ ਸ਼੍ਰੇਣੀਆਂ ਵਿੱਚ ਪਾਉਣ ਦੀ ਬਜਾਏ ਰਾਖਵਾ ਕਰਨ ਦਿੱਤਾ ਜਾਵੇ ਤਾਂ ਜੋ ਸਿੱਖ ਰਾਜਪੂਤ ਸਵਰਨ ਜਾਤੀ ਹੀ ਰਹੇ ਅਤੇ ਸਮਾਜ ਵਿੱਚ ਸਭ ਸਹੂਲਤਾ ਨੂੰ ਪ੍ਰਾਪਤ ਕਰਦੇ ਹੋਇਆ ਸਿਰ ਉੱਚਾ ਕਰਕੇ ਆਪਣਾ ਜੀਵਨ ਬਤੀਤ ਕਰ ਸਕਣ। ਰਾਜਪੂਤ ਭਾਈਚਾਰੇ ਨੂੰ ਧੱਬਾ ਨਾ ਲਾਓ। ਸਿੱਖ ਰਾਜਪੂਤ ਆਸਮਾਨ ਦੇ ਤਾਰਿਆਂ ਨੂੰ ਬੀ.ਸੀ. ਕੈਟਾਗਰੀ ਵਿੱਚ ਪਾ ਕੇ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ ਹੈ। ਪ੍ਰਿਥਵੀ ਰਾਜ ਚੌਹਾਨ ਅਤੇ ਮਹਾਰਾਜਾ ਪ੍ਰਤਾਪ ਅਤੇ ਬੰਦਾ ਸਿੰਘ ਬਹਾਦਰ ਦੇ ਵਾਰਸੋ ਜੇਕਰ ਤੁਸੀ ਪਛੜੀਆਂ ਜਾਤੀਆਂ ਨੂੰ ਸਵਿਕਾਰ ਕਰ ਲਿਆ ਤਾਂ ਆਉਣ ਵਾਲੀਆਂ ਤੁਹਾਡੀਆਂ ਨਸਲਾਂ ਨੇ ਤੁਹਾਨੂੰ ਮੁਆਫ ਨਹੀ ਕਰਨਾ ਹੈ।