ਚੰਡੀਗੜ੍ਹ, 23 ਦਸੰਬਰ, 2016 : ਪੰਜਾਬ ਦੇ ਡਿਪਟੀ ਸੀ ਐੱਮ ਸੁਖਬੀਰ ਸਿੰਘ ਬਾਦਲ ਨੇ ਅੱਜ ਪੀਐਸਪੀਸੀਐਲ ਦੀਆਂ 1959 ਤੋਂ ਲੈ ਕੇ ਹੁਣ ਤੱਕ (ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ) ਦੀਆਂਪ੍ਰਾਪਤੀਆਂ ਨੂੰ ਦਰਸਾਉਂਦੀ ਇਕ ਕੌਫੀ ਟੇਬਲ ਬੁੱਕ ਰਿਲੀਜ਼ ਕੀਤੀ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀਐਸਪੀਸੀਐਲ) ਨੇ ਆਪਣੀ ਤਰ੍ਹਾਂ ਦਾ ਅਜਿਹਾ ਪਹਿਲਾ ਦਸਤਾਵੇਜ ਕੌਫੀ ਟੇਬਲ ਬੁੱਕ ਦੇ ਰੂਪਵਿਚ ਪੇਸ਼ ਕੀਤਾ ਹੈ ਜਿਸ ਵਿਚ ਉਪਭੋਗਤਾਵਾਂ ਨੂੰ ਬਿਜਲੀ ਦੇਣ, ਬਿਜਲੀ ਸੁਧਾਰਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਦਾ ਖਾਕਾ ਵਿਸਥਾਰ ਨਾਲ ਪੇਸ਼ ਕੀਤਾ ਗਿਆ ਹੈ।
ਉੱਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਕਿਤਾਬਚੇ ਵਿਚ ਕਾਰਪੋਰੇਸ਼ਨ ਦੇ ਸ਼ੁਰੂਆਤੀ ਸਮੇਂ 1910 ਤੋਂ ਲੈ ਹੁਣ ਤੱਕ ਦੇ ਬਿਜਲੀ ਪੈਦਾਵਾਰ, ਵੰਡ ਅਤੇ ਟ੍ਰਾਂਸਮੀਸ਼ਨ ਸਬੰਧੀਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਅਤੇ ਇਹ ਵੀ ਦੱਸਿਆ ਗਿਆ ਹੈ ਕਿ 2007 ਤੋਂ ਪਹਿਲਾਂ ਸੂਬਾ ਕਿਸ ਤਰ੍ਹਾਂ ਬਿਜਲੀ ਦੀ ਘਾਟ ਨਾਲ ਜੂਝ ਰਿਹਾ ਸੀ ਅਤੇ ਉਸ ਤੋਂਬਾਅਦ ਅਕਾਲੀ-ਭਾਜਪਾ ਸਰਕਾਰ ਦੀਆਂ ਪਹਿਲਕਦਮੀਆਂ ਨਾਲ ਕਿਸ ਤਰ੍ਹਾਂ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਬਣਿਆ।
ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਦਾ ਸਰਬਪੱਖੀ ਵਿਕਾਸ ਬਿਜਲੀ 'ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ ਅਤੇ ਇਸ ਮਕਸਦ ਲਈ ਬਿਜਲੀ ਸਮਰੱਥਾ 6201 ਮੈਗਾਵਾਟਤੋਂ 12393 ਮੈਗਾਵਾਟ ਕਰਨ ਲਈ ਸੂਬੇ ਵਿਚ 72000 ਕਰੋੜ ਰੁਪਏ ਦਾ ਕੀਤਾ ਨਿਵੇਸ਼ ਗਿਆ। ਉਨ੍ਹਾਂ ਪ੍ਰਮੁੱਖ ਸਕੱਤਰ ਬਿਜਲੀ ਏ. ਵੇਣੂ ਪ੍ਰਸਾਦ, ਪੀਐਸਪੀਸੀਐਲ ਦੇ ਚੇਅਰਮੈਨ ਇੰਜ. ਕੇ.ਡੀ. ਚੌਧਰੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਬਿਜਲੀ ਉਤਪਾਦਨ ਅਤੇ ਸੁਧਾਰਾਂ ਸਬੰਧੀ ਕੀਤੀਆਂ ਕੋਸ਼ਿਸ਼ਾਂ ਦੀ ਪ੍ਰਸੰਸਾ ਕੀਤੀ ਅਤੇ ਨਵੀਆਂ ਤਕਨੀਕਾਂ ਦੀ ਵਰਤੋਂ ਲਈ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਇਸ ਨਾਲ ਬਿਜਲੀ ਉਪਭੋਗਤਾਵਾਂ ਨੂੰ ਫਾਇਦਾ ਹੋਵੇਗਾ ਅਤੇ ਕੌਫੀ ਟੇਬਲ ਬੁੱਕ ਰਾਹੀਂ ਉਪਭੋਗਤਾਵਾਂ ਨੂੰ ਲਾਹਵੰਦ ਜਾਣਕਾਰੀ ਵੀ ਮਿਲੇਗੀ।
ਉੱਪ ਮੁੱਖ ਮੰਤਰੀ ਨੇ ਇਸ ਮੌਕੇ ਇਸ ਗੱਲ 'ਤੇ ਸੰਤੁਸ਼ਟੀ ਪ੍ਰਗਾਟਾਈ ਕਿ ਪੰਜਾਬ ਸਰਕਾਰ ਅਤੇ ਪੀ ਐਸ ਪੀ ਸੀ ਐਲ ਦੀ ਅਣਥੱਕ ਮਿਹਨਤ ਸਦਕਾ ਪੰਜਾਬ ਨੂੰ ਸਰਬੋਤਮ ਬਿਜਲੀ ਉਪਯੋਗਤਾ ਦਾ ਕੌਮੀ ਐਵਾਰਡ ਮਿਲਿਆ ਅਤੇ 2016 ਵਿਚ ਏ ਪਲੱਸ ਰੇਟਿੰਗ ਦਿੱਤੀ ਗਈ।