ਚੰਡੀਗੜ੍ਹ, 23 ਦਸੰਬਰ, 2016 : ਸੁਰਜੀਤ ਸਿੰਘ ਧੀਮਾਨ ਬਾਰੇ ਚੱਲ ਰਹੀਆਂ ਖ਼ਬਰਾਂ ਨੂੰ ਖਾਰਿਜ਼ ਕਰਦਿਆਂ, ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਧੀਮਾਨ ਹਾਲੇ ਵੀ ਅਮਰਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਹਨ ਤੇ ਇਸ ਤੋਂ ਪਹਿਲਾਂ ਦਿਨ ਵੇਲੇ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਉਪਰ ਦਿੱਤਾ ਗਿਆ ਬਿਆਨ ਸਿਰਫ ਇਕ ਭਾਵਨਾਤਮਕ ਉਬਾਰ ਸੀ, ਜਿਹੜਾ ਉਨ੍ਹਾਂ ਨੇ ਟਿਕਟ ਮਿੱਲਣ 'ਚ ਕਥਿਤ ਦੇਰੀ ਕਾਰਨ ਜਾਹਿਰ ਕੀਤਾ ਸੀ।
ਇਥੇ ਜ਼ਾਰੀ ਬਿਆਨ 'ਚ, ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਧੀਮਾਨ ਪਹਿਲਾਂ ਹੀ ਆਪਣੀ ਫੇਸਬੁੱਕ ਪੋਸਟ ਡਿਲੀਟ ਕਰ ਚੁੱਕੇ ਹਨ, ਜਿਸਨੇ ਵਿਵਾਦ ਪੈਦਾ ਕਰ ਦਿੱਤਾ ਸੀ ਅਤੇ ਇਸ ਪੋਸਟ ਨੂੰ ਉਨ੍ਹਾਂ ਨੇ ਦਿਨ ਵੇਲੇ ਉਮੀਦਵਾਰਾਂ ਦੀ ਦੂਜੀ ਲਿਸਟ ਦਾ ਐਲਾਨ ਹੋਣ ਤੋਂ ਪਹਿਲਾਂ ਪਾਇਆ ਸੀ।
ਧੀਮਾਨ ਨੇ ਆਪਣੀ ਪੋਸਟ ਦੁਪਹਿਰ ਦੀ ਸ਼ੁਰੂਆਤ 'ਚ ਪਾਈ ਸੀ, ਜਿਸ 'ਚ ਧੀਮਾਨ ਨੇ ਉਨ੍ਹਾਂ ਨੂੰ ਟਿਕਟ ਦੇਣ 'ਚ ਹੋਰ ਦੇਰੀ ਹੋਣ ਦੀ ਸ਼ੰਕਾ ਪ੍ਰਗਟਾਉਂਦਿਆਂ ਉਨ੍ਹਾਂ ਦੇ ਚੋਣ ਨਾ ਲੜਨ ਦੀ ਸਲਾਹ ਦਿੱਤੀ ਸੀ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਚੋਣ ਸਬੰਧੀ ਤਿਆਰੀਆਂ ਵਾਸਤੇ ਘੱਟ ਵਕਤ ਮਿੱਲੇਗਾ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਲਿਸਟ ਜ਼ਾਰੀ ਹੋਣ ਤੋਂ ਬਾਅਦ ਧੀਮਾਨ ਨਾਲ ਵਿਅਕਤੀਗਤ ਤੌਰ 'ਤੇ ਗੱਲਬਾਤ ਕੀਤੀ ਸੀ। ਧੀਮਾਨ ਨੇ ਕੈਪਟਨ ਅਮਰਿੰਦਰ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਟਿਕਟ ਦੀ ਵੰਡ ਤੋਂ ਬਾਅਦ ਉਨ੍ਹਾਂ ਨੇ ਫੇਸਬੁੱਕ ਤੋਂ ਆਪਣੇ ਬਿਆਨ ਨੂੰ ਹਟਾ ਲਿਆ ਸੀ, ਜਿਨ੍ਹਾਂ ਨੂੰ ਹੁਣ ਆਪਣੇ ਪ੍ਰਚਾਰ ਲਈ ਲੋੜੀਂਦਾ ਸਮਾਂ ਦਿੱਤਾ ਗਿਆ ਹੈ।