ਚੰਡੀਗੜ੍ਹ, 18 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ 'ਚ ਸੂਬੇ ਦੀ ਸੱਭ ਤੋਂ ਵੱਡੀ ਸ੍ਰੀ ਜਗਨਨਾਥ ਰੱਥ ਯਾਤਰਾ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ। ਲੁਧਿਆਣਾ ਦੀ ਸਲਾਨਾ ਸ੍ਰੀ ਜਗਨਨਾਥ ਰੱਥ ਯਾਤਰਾ ਪੁਰੀ (ਉਡੀਸਾ) ਯਾਤਰਾ ਤੋਂ ਬਾਅਦ ਭਾਰਤ ਦੀ ਦੂਜੀ ਸੱਭ ਤੋਂ ਵੱਡੀ ਯਾਤਰਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸਕਾਨ ਵੱਲੋਂ ਅਯੋਜਿਤ ਇਹ ਯਾਤਰਾ ਇਕ ਮਹੱਤਵਪੂਰਨ ਧਾਰਮਿਕ ਮੌਕਾ ਹੈ ਅਤੇ ਕਾਮਨਾ ਕਰਦੇ ਹਨ ਕਿ ਭਗਵਾਨ ਸ੍ਰੀ ਜਗਨਨਾਥ ਪੰਜਾਬ ਦੇ ਲੋਕਾਂ 'ਤੇ ਆਪਣੀ ਕਿਰਪਾ ਦੀ ਵਰਖਾ ਕਰਦੇ ਰਹਿਣਗੇ। ਉਨ੍ਹਾਂ ਨੇ ਸਾਰੀਆਂ ਸਿਆਸੀ ਪਾਰਟੀਆਂ, ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਇਸ ਮਹੱਤਵਪੂਰਨ ਧਾਰਮਿਕ ਅਯੋਜਨ ਨੂੰ ਸਿਆਸੀਕਰਨ ਤੋਂ ਦੂਰ ਰੱਖਣ ਲਈ ਕਿਹਾ ਹੈ, ਜਿਹੜੀ ਸਾਰੀਆਂ ਜਾਤਾਂ ਤੇ ਨਸਲਾਂ ਦੇ ਲੋਕਾਂ ਨੂੰ ਭਗਵਾਨ ਸ੍ਰੀ ਜਗਨਨਾਥ ਦੀ ਕਿਰਪਾ ਹਾਸਿਲ ਕਰਨ ਲਈ ਇਕਜੁੱਟ ਕਰਦਾ ਹੈ।